Htv Punjabi
Punjab Video

ਆਹ ਸ਼ਹਿਰ ਚ ਬੱਸ ਕਰਮਚਾਰੀਆਂ ਨੂੰ ਪਿਆ ਘੜੀਸਾ !

ਸਕੀਮ ਟੈਂਡਰ ਕੱਢਣ ਤੋਂ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਪੰਜਾਬ ਭਰ ਵਿੱਚ
ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੂੰ ਲਿਆ ਹਿਰਾਸਤ ਦੇ ਵਿੱਚ
ਲੁਧਿਆਣਾ ਦਾ ਬੱਸ ਸਟੈਂਡ ਬੰਦ
ਲੋਕ ਹੋ ਰਹੇ ਖੱਜਲ, ਮੁਲਾਜ਼ਮ ਚੜੇ ਬੱਸ ਸਟੈਂਡ ਪਾਣੀ ਵਾਲੀ ਟੈਂਕੀ ਤੇ
ਪੰਜਾਬ ਭਰ ਦੇ ਵਿੱਚ ਅੱਜ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ। ਅੱਜ ਪੰਜਾਬ ਸਰਕਾਰ ਦੇ ਟਰਾਂਸਪੋਰਟ ਮਹਿਕਮੇ ਵੱਲੋਂ 12 ਵਜੇ ਕਿਲੋਮੀਟਰ ਸਕੀਮ ਦੇ ਟੈਂਡਰ ਕੱਢੇ ਜਾਣੇ ਸਨ ਅਤੇ ਟੈਂਡਰ ਕੱਢਣ ਤੋਂ ਪਹਿਲਾਂ ਹੀ ਰੋਡਵੇਜ਼ ਦੇ ਮੁਲਾਜ਼ਮਾਂ ਨੇ ਇਹ ਐਲਾਨ ਕੀਤਾ ਸੀ ਕਿ ਅੱਜ ਗੇਟ ਰੈਲੀਆਂ ਕੱਢੀਆਂ ਜਾਣਗੀਆਂ ਅਤੇ ਜੇਕਰ ਸਰਕਾਰ ਨੇ ਟੈਂਡਰ ਕੱਢੇ ਤਾਂ ਬਸ ਸਟੈਂਡ ਮੁਕੰਮਲ ਬੰਦ ਕਰਕੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਜਾਵੇਗਾ।

ਪਰ ਇਸ ਤੋਂ ਪਹਿਲਾਂ ਹੀ ਪੰਜਾਬ ਭਰ ਦੇ ਵਿੱਚ ਪਨ ਬਸ ਅਤੇ ਪੀਆਰਟੀਸੀ ਦੇ ਮੁਲਾਜ਼ਮ ਯੂਨੀਅਨ ਦੇ ਆਗੂਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਜਿਸ ਤੋਂ ਬਾਅਦ ਫਿਰ ਰਾਤ ਤੱਕ ਕਾਫੀ ਹੰਗਾਮਾ ਹੁੰਦਾ ਰਿਹਾ ਸਵੇਰ ਹੁੰਦੇ ਹੀ ਰੋਡਵੇਜ਼ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਐਲਾਨ ਕਰ ਦਿੱਤਾ ਕਿ ਅੱਜ ਬੱਸਾਂ ਦਾ ਚੱਕਾ ਪੂਰੀ ਤਰ੍ਹਾਂ ਜਾਮ ਰਹੇਗਾ।

ਆਪਣੇ ਆਗੂਆਂ ਨੂੰ ਹਿਰਾਸਤ ਵਿੱਚ ਲਈ ਜਾਣ ਦੇ ਵਿਰੋਧ ਦੇ ਵਿੱਚ ਅੱਜ ਲੁਧਿਆਣਾ ਦੇ ਬੱਸ ਸਟੈਂਡ ਤੇ ਵੀ ਸਵੇਰ ਤੋਂ ਹੀ ਪ੍ਰਦਰਸ਼ਨ ਚੱਲ ਰਿਹਾ ਹੈ ਅਤੇ ਲਗਾਤਾਰ ਮੁਲਾਜ਼ਮ ਇਸ ਦਾ ਵਿਰੋਧ ਕਰ ਰਹੇ ਨੇ। ਮੁਲਾਜ਼ਮਾਂ ਨੇ ਐਲਾਨ ਕੀਤਾ ਸੀ ਜੇਕਰ ਟੈਂਡਰ ਰੱਦ ਨਾ ਕੀਤੇ ਗਏ ਤਾਂ ਬੱਸਾਂ ਬੰਦ ਕਰ ਦਿੱਤੀਆਂ ਜਾਣਗੀਆਂ ਉੱਥੇ ਹੀ ਦੂਜੇ ਪਾਸੇ ਬੱਸਾਂ ਬੰਦ ਹੋਣ ਕਰਕੇ ਖਾਸ ਕਰਕੇ ਵਿਦਿਆਰਥੀ ਅਤੇ ਮਹਿਲਾਵਾਂ ਨੂੰ ਕਾਫੀ ਮੁਸ਼ਕਿਲਾਂ ਨਾਲ ਸਾਹਮਣਾ ਕਰਨਾ ਪੈ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਰਮਿੰਦਰ ਝੋਟੇ ਦੇ ਹੱਕ ‘ਚ ਗਰਜੇ ਬਲਕੌਰ ਸਿੰਘ

htvteam

ਹੁਸ਼ਿਆਰਪੁਰ ਵਿੱਚ ਛੇਵਾਂ ਮੈਡੀਕਲ ਕਾਲਜ ਬਣਾਉਣ ਦੀ ਮਨਜ਼ੂਰੀ ਮਿਲੀ, ਐਮਬੀਬੀਐਸ ਦੀਆਂ ਹੋਣਗੀਆਂ 100 ਸੀਟਾਂ

Htv Punjabi

ਹੋਟਲ ਚ ਹੋਰ ਕੁੜੀ ਨਾਲ ਪਤੀ ਚੋਰੀ ਚੋਰੀ ਕਰ ਰਿਹਾ ਸੀ ਅਜਿਹਾ ਕੰਮ

htvteam

Leave a Comment