Htv Punjabi
Crime Punjab Video

ਆਪਣੀ ਜਨਾਨੀ ਸਮਝ ਕਿਸੇ ਹੋਰ ਦੀ ਜਨਾਨੀ ਦਾ ਕਰਤਾ ਸਸਕਾਰ, ਹੋਇਆ ਹੰਗਾਮਾ ?

ਬੱਚਿਆਂ ਦੇ ਕਨੇਡਾ ਤੋਂ ਵਾਪਸ ਆਉਣ ਕਾਰਨ ਹਸਪਤਾਲ ਵਿੱਚ ਰੱਖੀ ਲਾ& ਸ਼ ਬਦਲੀ
ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਤੇ ਲਗਾਏ ਗੰਭੀਰ ਇਲਜ਼ਾਮ
ਦੂਜੇ ਪਰਿਵਾਰ ਨੇ ਕੀਤਾ ਸੰਸਕਾਰ
ਕਨੇਡਾ ਤੋਂ ਆਏ ਬੱਚੇ ਆਖਰੀ ਵਾਰ ਮੂੰਹ ਦੇਖਣ ਲਈ ਤਰਸੇ
ਹਸਪਤਾਲ ਪ੍ਰਸ਼ਾਸਨ ਨੇ ਕਿਹਾ ਹੋਈ ਅਣਗਹਿਲੀ ਪਰਿਵਾਰ ਨਾਲ ਕਰ ਰਹੇ ਗੱਲਬਾਤ
ਲੁਧਿਆਣਾ ਦੇ ਨਿਜੀ ਹਸਪਤਾਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਹਸਪਤਾਲ ਵਿੱਚ ਰੱਖੀ ਲਾਸ਼ ਲੈਣ ਲਈ ਪਹੁੰਚਿਆ ਪਰਿਵਾਰ। ਪਤਾ ਲੱਗਾ ਕਿ ਕਿਸੇ ਹੋਰ ਪਰਿਵਾਰ ਨੇ ਉਹਨਾਂ ਦੀ ਲਾਸ਼ ਦਾ ਸੰਸਕਾਰ। ਪਰਿਵਾਰ ਵੱਲੋਂ ਆਪਣੇ ਬੱਚਿਆਂ ਦੇ ਕਨੇਡਾ ਤੋਂ ਵਾਪਸ ਆਉਣ ਤੇ ਸੰਸਕਾਰ ਕਰਨ ਲਈ ਮਹਿਲਾ ਦੀ ਲਾਸ਼ ਨੂੰ ਹਸਪਤਾਲ ਵਿੱਚ ਰੱਖਿਆ ਗਿਆ ਸੀ। ਜਦੋਂ ਉਹ ਲਾਸ਼ ਲੈਣ ਲਈ ਹਸਪਤਾਲ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਪਰਿਵਾਰਿਕ ਮੈਂਬਰ ਦੀ ਲਾਸ਼ ਕੋਈ ਹੋਰ ਲੈ ਗਿਆ ਹੈ ਅਤੇ ਉਸਦਾ ਸੰਸਕਾਰ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਉਹਨਾਂ ਵੱਲੋਂ ਰੋਸ ਜਤਾਇਆ ਗਿਆ ਤੇ ਹਸਪਤਾਲ ਦੇ ਵਿੱਚ ਹੀ ਵਿਰੋਧ ਕਰਨ ਲਈ ਜਮੀਨ ਉੱਪਰ ਬੈਠ ਗਏ ਉਹਨਾਂ ਨੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਵੀ ਹਸਪਤਾਲ ਪ੍ਰਸ਼ਾਸਨ ਉੱਪਰ ਲਗਾਏ ਹਨ।।

ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਹਿਲਾ ਜਿਸ ਦੀ ਉਮਰ 72 ਸਾਲ ਸੀ ਦੀ ਲਗਭਗ ਦੋ ਦਿਨ ਪਹਿਲਾਂ ਮੌਤ ਹੋ ਗਈ ਸੀ ਪਰ ਉਹਨਾਂ ਦੇ ਪਰਿਵਾਰਕ ਮੈਂਬਰ ਵਿਦੇਸ਼ ਵਿੱਚ ਹੋਣ ਦੇ ਚਲਦਿਆਂ ਉਹਨਾਂ ਨੇ ਡੈਡ ਬਾਡੀ ਹਸਪਤਾਲ ਦੇ ਵਿੱਚ ਰਖਵਾਈ ਸੀ ਪਰ ਅੱਜ ਜਦੋਂ ਉਹਨਾਂ ਦੇ ਪਰਿਵਾਰਿਕ ਮੈਂਬਰ ਪੰਜਾਬ ਪਹੁੰਚੇ ਅਤੇ ਉਹ ਡੈਡ ਬਾਡੀ ਲੈਣ ਲਈ ਹਸਪਤਾਲ ਪਹੁੰਚੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਪਰਿਵਾਰ ਮੈਂਬਰ ਦੀ ਲਾਸ਼ ਕਿਸੇ ਹੋਰ ਨੂੰ ਦੇ ਦਿੱਤੀ ਹੈ ਜਿਨਾਂ ਵੱਲੋਂ ਸੰਸਕਾਰ ਵੀ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਹਸਪਤਾਲ ਤੇ ਲਗਾਏ ਹਨ। ਉੱਥੇ ਹੀ ਹਸਪਤਾਲ ਪ੍ਰਸ਼ਾਸਨ ਵੱਲੋਂ ਇਸ ਨੂੰ ਲੈ ਕੇ ਸਫਾਈ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਅਣਗੈਲੀ ਹੋਈ ਹੈ ਜਿਸ ਨੂੰ ਲੈ ਕੇ ਉਹ ਪਰਿਵਾਰ ਨਾਲ ਗੱਲ ਕਰ ਰਹੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਸ ਵੇਲੇ ਦੀ ਵੱਡੀ ਖ਼ਬਰ, ਹੁਣ ਆਹ ਸ਼ਹਿਰ ਚ ਮੱਚੀ ਦਹਿਸ਼ਤ

htvteam

ਅੱਧੀ ਰਾਤ ਔਰਤ ਨੂੰ ਨੰਗਾ ਕਰਨ ਵਾਲੀ ਆਈ ਕੈਮਰੇ ਸਾਹਮਣੇ; ਦੇਖੋ ਵੀਡੀਓ

htvteam

ਜਲੰਧਰ ਘਟਨਾ ਮਾਮਲੇ ਚ ਇੱਕ ਹੋਰ ਵੱਡਾ ਖੁਲਾਸਾ !

htvteam

Leave a Comment