Htv Punjabi
Crime Punjab Video

ਨਵੇਂ ਸਾਲ ਵਾਲੇ ਦਿਨ ਸੁੱਤੀਆਂ ਪਈਆਂ ਜਨਾਨੀਆਂ ਦੇ ਘਰ ਪਈ ਰੇਡ

ਨਵੇਂ ਸਾਲ ਦੇ ਮੌਕੇ ਮਜੀਠਾ ਹਲਕੇ ‘ਚ ਸਵੇਰੇ ਸਾਢੇ ਪੰਜ ਵਜੇ ਰੇਡ
ਗਰੀਬ ਪਰਿਵਾਰਾਂ ਨਾਲ ਧੱਕੇਸ਼ਾਹੀ ਦੇ ਲੱਗੇ ਦੋਸ਼
ਸੰਸਦ ਔਜਲਾ ਨੇ ਪੁਲਿਸ ਤੇ ਬਿਜਲੀ ਵਿਭਾਗ ਦੀ ਕਾਰਵਾਈ ਨੂੰ “ਜੰਗਲ ਰਾਜ” ਕਰਾਰ ਦਿੱਤਾ
ਔਰਤਾਂ ਨਾਲ ਬਦਸਲੂਕੀ ਅਤੇ ਘਰਾਂ ‘ਚ ਜ਼ਬਰਦਸਤੀ ਦਾਖ਼ਲੇ ਦੇ ਦੋਸ਼
ਪਿੰਡ ਵਾਸੀਆਂ ‘ਚ ਭਾਰੀ ਰੋਸ਼,ਇਨਸਾਫ ਨਾ ਮਿਲਿਆ ਤਾਂ ਹਾਈਵੇ ਜਾਮ ਕਰਨ ਦੀ ਚੇਤਾਵਨੀ
ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ, ਕਾਂਗਰਸ ਤੇ ਯੂਥ ਕਾਂਗਰਸ ਪੀੜਤਾਂ ਦੇ ਨਾਲ ਖੜ੍ਹੇ
ਨਵੇਂ ਸਾਲ ਦੀ ਆਮਦ ਦੇ ਦਿਨ 31 ਦਸੰਬਰ ਨੂੰ, ਜਦੋਂ ਲੋਕ ਗੁਰੂ ਘਰਾਂ, ਮੰਦਰਾਂ, ਮਸਜਿਦਾਂ ਅਤੇ ਗਿਰਜਾਘਰਾਂ ਵਿੱਚ ਅਰਦਾਸਾਂ ਕਰ ਰਹੇ ਸਨ, ਉਸੇ ਸਮੇਂ ਮਜੀਠਾ ਹਲਕੇ ਦੇ ਜੇਤੀਪੁਰ ਪਿੰਡ ਵਿੱਚ ਸਵੇਰੇ ਸਾਢੇ ਪੰਜ ਵਜੇ ਬਿਜਲੀ ਵਿਭਾਗ ਅਤੇ ਕੁਝ ਪ੍ਰਾਈਵੇਟ ਲੋਕਾਂ ਵੱਲੋਂ ਕੀਤੀ ਗਈ ਰੇਡ ਨੇ ਇਲਾਕੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ। ਇਸ ਮਾਮਲੇ ਨੂੰ ਲੈ ਕੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਕਾਰ ਅਤੇ ਪ੍ਰਸ਼ਾਸਨ ‘ਤੇ ਤਿੱਖੇ ਸਵਾਲ ਖੜ੍ਹੇ ਕੀਤੇ।

ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਨਵੇਂ ਸਾਲ ਦੇ ਦਿਨ ਗਰੀਬ ਪਰਿਵਾਰਾਂ ਦੇ ਘਰਾਂ ‘ਚ ਇਸ ਤਰ੍ਹਾਂ ਦਾਖ਼ਲ ਹੋਣਾ ਅਤੇ ਔਰਤਾਂ ਨਾਲ ਬਦਸਲੂਕੀ ਕਰਨਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਦੱਸਿਆ ਕਿ ਨਾ ਤਾਂ ਇਹ ਕੋਈ ਵੱਡੀ ਫੈਕਟਰੀ ਸੀ ਅਤੇ ਨਾ ਹੀ ਕੋਈ ਅਪਰਾਧੀ ਗਿਰੋਹ, ਫਿਰ ਵੀ ਕਾਰਵਾਈ ਅਜਿਹੀ ਕੀਤੀ ਗਈ ਜਿਵੇਂ ਕਿਸੇ ਭਗੌੜੇ ਜਾਂ ਆਤੰਕਵਾਦੀ ਨੂੰ ਫੜਨਾ ਹੋਵੇ। ਔਜਲਾ ਨੇ ਇਸਨੂੰ “ਜੰਗਲ ਰਾਜ” ਦੀ ਮਿਸਾਲ ਦੱਸਦਿਆਂ ਕਿਹਾ ਕਿ ਕਾਨੂੰਨ ਦੇ ਨਾਂ ‘ਤੇ ਗਰੀਬਾਂ ਦੀ ਬੇਇਜ਼ਤੀ ਕਰਨਾ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਔਰਤਾਂ ‘ਤੇ ਹੱਥ ਚੁੱਕਣਾ ਸਭ ਤੋਂ ਵੱਡਾ ਗੁਨਾਹ ਹੈ ਅਤੇ ਇਸ ਮਾਮਲੇ ਵਿੱਚ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਇਨਸਾਫ ਨਾ ਮਿਲਿਆ ਤਾਂ ਲੋਕਤੰਤਰਕ ਢੰਗ ਨਾਲ ਵਿਰੋਧ ਜਾਰੀ ਰਹੇਗਾ।

ਇਸ ਮੌਕੇ ਪੀੜਤ ਪਿੰਡ ਵਾਸੀਆਂ ਨੇ ਦੱਸਿਆ ਕਿ ਬਿਜਲੀ ਸਟਾਫ ਨੇ ਕੰਧਾਂ ਟੱਪ ਕੇ ਘਰਾਂ ਵਿੱਚ ਦਾਖ਼ਲ ਹੋ ਕੇ ਔਰਤਾਂ ਨਾਲ ਧੱਕੇਸ਼ਾਹੀ ਕੀਤੀ ਅਤੇ ਕੱਪੜੇ ਤੱਕ ਫਾੜ ਦਿੱਤੇ। ਪੰਜ ਘੰਟੇ ਤੱਕ ਪੁਲਿਸ ਦੀ ਉਡੀਕ ਕਰਨ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ, ਜਿਸ ਤੋਂ ਬਾਅਦ ਹਾਈਵੇ ਜਾਮ ਕਰਨ ਦੀ ਚੇਤਾਵਨੀ ਦਿੱਤੀ ਗਈ।

ਯੂਥ ਕਾਂਗਰਸ ਦੇ ਪ੍ਰਧਾਨ ਜਰਮਨ ਗਿੱਲ ਅਤੇ ਪੂਰੀ ਟੀਮ ਵੀ ਮੌਕੇ ‘ਤੇ ਪਹੁੰਚੀ ਅਤੇ ਪੀੜਤਾਂ ਦੇ ਨਾਲ ਖੜ੍ਹਨ ਦਾ ਭਰੋਸਾ ਦਿੱਤਾ। ਸੰਸਦ ਔਜਲਾ ਨੇ ਸਪਸ਼ਟ ਕੀਤਾ ਕਿ ਸਿਆਸੀ ਰੰਜਿਸ਼ਾਂ ਨਾਲ ਨਹੀਂ, ਸਗੋਂ ਵਿਕਾਸ ਅਤੇ ਲੋਕਾਂ ਦੇ ਭਵਿੱਖ ਨਾਲ ਵੋਟਾਂ ਮਿਲਦੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਕੇ ਨਿਆਂ ਯਕੀਨੀ ਬਣਾਇਆ ਜਾਵੇ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡੀਐਸਪੀ ਇੰਦਰਜੀਤ ਸਿੰਘ ਨੇ ਕਿਹਾ ਕਿ ਪੂਰੇ ਗਾ ਪਿੰਡ ਵਿੱਚ ਅੱਜ ਸਵੇਰੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਨਵੇਂ ਬਿਜਲੀ ਮੀਟਰ ਲਗਾਉਣ ਨੂੰ ਲੈ ਕੇ ਪਿੰਡ ਵਾਸੀਆਂ ਨਾਲ ਤਕਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਤੋਂ ਬਾਅਦ ਰੋਸ ਵਿੱਚ ਆਏ ਪਿੰਡ ਵਾਸੀਆਂ ਵੱਲੋਂ ਇਲਾਕੇ ਵਿੱਚ ਜਾਮ ਲਗਾ ਦਿੱਤਾ ਗਿਆ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਰਹੀ।

ਮੌਕੇ ‘ਤੇ ਪਹੁੰਚੇ ਡੀਐਸਪੀ ਇੰਦਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਿਜਲੀ ਮੁਲਾਜ਼ਮ ਆਪਣੇ ਸਰਕਾਰੀ ਕੰਮ ਤਹਿਤ ਪਿੰਡ ਵਿੱਚ ਮੀਟਰ ਲਗਾਉਣ ਲਈ ਆਏ ਸਨ, ਜਿਸ ਦੌਰਾਨ ਗਲਤਫ਼ਹਮੀ ਕਾਰਨ ਤਕਰਾਰ ਪੈਦਾ ਹੋ ਗਈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਹੈ ਅਤੇ ਜਾਮ ਖੁਲਵਾਇਆ ਜਾ ਰਿਹਾ ਹੈ। ਡੀਐਸਪੀ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸ਼ਿਕਾਇਤਾਂ ਲਿਖਤੀ ਰੂਪ ਵਿੱਚ ਪੁਲਿਸ ਨੂੰ ਸੌਂਪਣ, ਤਾਂ ਜੋ ਮਾਮਲੇ ਦੀ ਪੂਰੀ ਜਾਂਚ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਭਰੋਸਾ ਦਿੱਤਾ ਕਿ ਕਿਸੇ ਨਾਲ ਵੀ ਅਨਿਆਂ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਕਾਨੂੰਨ-ਵਿਵਸਥਾ ਕਾਇਮ ਰੱਖੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁਸਲਮਾਨ ਲੈਣ ਲੱਗੇ ਪਿੰਡਾਂ ਦੇ ਪਿੰਡ ਗੋਦ, ਦੇਖੋ ਹੁਣ ਕਿਵੇਂ ਕਰਨਗੇ ਵੱਖਰਾ ਕੰਮ

htvteam

ਗੱਡੀ ਵਿੱਚ ਚੱਲ ਰਿਹਾ ਸੀ ਆਹ ਕੰਮ ?

htvteam

ਆਹ ਵੱਡੇ ਲੀਡਰ ਦੀ ਨੂੰਹ ਭਗਵੰਤ ਮਾਨ ਬਾਰੇ ਬੋਲ ਗਈ ਅਜਿਹੇ ਬੋਲ

htvteam

Leave a Comment