Htv Punjabi
Punjab Video

ਕੁੱਤਿਆਂ ਦੀ ਡਾਰ ਨੇ ਪਾੜਤੀ ਜਨਾਨੀ

ਸੰਗਰੂਰ ਚ ਕੁੱਤਿਆਂ ਦਾ ਆਤੰਕ
ਅਵਾਰਾ ਕੁੱਤਿਆਂ ਨੇ ਜ਼ਨਾਨੀ ਨੂੰ ਘੇਰ ਪੰਜ ਜਗਾ ਵੱਢੇ ਚੱਕ
ਮਹੱਲਾ ਵਾਸੀਆਂ ਨੇ ਛੁਡਵਾ ਹਸਪਤਾਲ ਕੀਤਾ ਦਾਖਲ
ਸਾਰੀ ਘਟਨਾ ਕੈਮਰੇ ਚ ਹੋਈ ਕੈਦ
ਸੰਗਰੂਰ ਵਿਖੇ ਅਵਾਰਾ ਕੁੱਤਿਆਂ ਨੇ ਅਤੱਕ ਫੈਲਾਅ ਰੱਖਿਆ ਹਰ ਗਲੀ ਹਰ ਮੁਹੱਲੇ ਅਵਾਰਾ ਕੁੱਤਿਆਂ ਦੀਆਂ ਡਾਰਾਂ ਆਉਂਦੇ ਜਾਂਦੇ ਰਾਹੀਆਂ ਨੂੰ ਘੇਰ ਕੱਟਣ ਦੀਆਂ ਵਾਰਦਾਤਾਂ ਚ ਰੋਜ਼ਾਨਾ ਵਾਧਾ ਹੋ ਰਿਹਾ ਹੈ ਅੱਜ ਪ੍ਰੇਮ ਬਸਤੀ ਵਿਖੇ ਪ੍ਰਭਾਤ ਫੇਰੀ ਤੋਂ ਵਾਪਸ ਜਾ ਰਹੀ ਅਨੀਤਾ ਪਤਨੀ ਮੱਖਣ ਸਿੰਘ ਨੂੰ ਚਾਰ ਕੁਤਿੱਆਂ ਨੇ ਘੇਰਕੇ ਵੱਢ ਖਾਧਾ ਤੇ ਪੰਜ ਜਗਾ ਤੋਂ ਚੱਕ ਵੱਡੇ ਮਹੱਲਾ ਵਾਸੀਆਂ ਨੇ ਚੀਕਾਂ ਸੁਣੀਆਂ ਤੇ ਬਹੁਤ ਮੁਸ਼ੱਕਤ ਨਾਲ ਕੁਤਿਆਂ ਤੋਂ ਛੁਡਵਾਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਤੇ ਉਸ ਦੇ ਪ੍ਰੀਵਾਰ ਨੂੰ ਸੁਨੇਹਾ ਦਿੱਤਾ ਅਨੀਤਾ ਦੇ ਜ਼ਖਮਾਂ ਚੋਂ ਖੁਨ ਬੰਦ ਨਹੀਂ ਹੋ ਰਿਹਾ ਸੀ ਬਹੁਤ ਮੁਸ਼ਕਲ ਨਾਲ ਡਾਕਟਰਾਂ ਨੇ ਖੁਨ ਬੰਦ ਕੀਤਾ ਹੁਣ ਉਸ ਦਾ ਇਲਾਜ਼ ਚੱਲ ਰਿਹਾ ਹੈ ਮਰੀਜ਼ ਦੀ ਹਾਲਤ ਬਹੁਤ ਗੰਭੀਰ ਹੈ ਇਸ ਦਾ ਜੁਮੇਵਾਰ ਕੌਣ?

ਕੀ ਕਹਿਣਾ ਹੈ ਮਹੱਲਾ ਵਾਸੀਆਂ ਦਾ*
ਇਸ ਸਬੰਧੀ ਮਹੱਲਾ ਵਾਸੀਆਂ ਰੋਹਿਤ ਗੁਪਤਾ, ਬਲਵੰਤ ਸਿੰਘ,ਆਜੁ,ਅੰਕੁਰ ਨੇ ਦੱਸਿਆ ਕਿ ਅਨੀਤਾ ਬਹੁਤ ਗਰੀਬ ਪਰਿਵਾਰ ਚੋਂ ਹੈ ਇਹ ਆਪਣਾਂ ਇਲਾਜ ਵੀ ਆਪ ਨਹੀਂ ਕਰਵਾ ਸਕਦੇ ਮਹੱਲਾ ਵਾਸੀਆਂ ਨੇ 5500 ਰੁਪਏ ਦੇ ਕਰੀਬ ਪੈਸੇ ਇਕੱਠੇ ਕਰ ਕੇ ਪ੍ਰੀਵਾਰ ਨੂੰ ਦਿਤੇ ਹਨ ਜੇ ਹੋਰ ਵੀ ਜ਼ਰੁਰਤ ਪਈ ਘਰ ਦੇ ਰਾਸ਼ਨ ਆਦਿ ਦੀ ਉਹ ਵੀ ਮਹੱਲਾ ਵਾਸੀਆਂ ਨੇ ਦੇਣ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਉਸ ਦਾ ਇਲਾਜ਼ ਕਰਵਾਇਆ ਜਾਵੇ ਅਤੇ ਅਵਾਰਾ ਕੁੱਤਿਆਂ ਨੂੰ ਫੜਕੇ ਸ਼ਹਿਰੋਂ ਬਾਹਰ ਛੱਡਿਆ ਜਾਵੇ ਸਾਨੂੰ ਬੱਚਿਆਂ ਨੂੰ ਬਾਹਰ ਭੇਜਣ ਤੋਂ ਖੇਡਣ ਤੋ ਵੀ ਡਰ ਲਗਦੈ

ਕੀ ਕਹਿਣਾ ਹੈ ਐਮ ਸੀ ਦਾ ?
ਇਸ ਸਬੰਧੀ ਜਦੋਂ ਪ੍ਰੇਮ ਬਸਤੀ ਦੇ ਐਮ ਸੀ ਪਰਦੀਪ ਪੁਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈ ਜੋ ਵੀ ਸਰਕਾਰ ਵੱਲੋਂ ਮਿਉਂਸਪਲ ਕਮੇਟੀ ਦੇ ਅਧਿਕਾਰ ਖੇਤਰ ਚ ਮੁਆਵਜ਼ਾ ਦਿੱਤਾ ਜਾ ਸਕਦੈ ਦੁਆਵਾਗਾ ਤੇ ਜੋ ਖੁੰਖਾਰ ਕੁੱਤੇ ਹਨ ਉਨ੍ਹਾਂ ਨੂੰ ਬੀੜ ਚ ਛੱਡਣ ਦਾ ਪ੍ਰਬੰਧ ਕਰਾਂਗਾ ਅਤੇ ਨਾਲ ਅਵਾਰਾ ਕੁੱਤਿਆਂ ਦੀ ਨਸਬੰਦੀ ਵੀ ਕਰਵਾਈ ਜਾਵੇਗੀ

ਕੀ ਕਹਿਣਾ ਹੈ ਈਓ ਅਤੇ ਕਮੈਟੀ ਪ੍ਰਧਾਨ ਦਾ ?
ਇਸ ਸਬੰਧੀ ਜਦੋਂ ਮਿਉਂਸਪਲ ਕਮੇਟੀ ਦੇ ਪ੍ਰਧਾਨ ਅਤੇ ਈਓ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੀ ਤਾਂ ਵਾਰ ਵਾਰ ਫੋਨ ਕਰਨ ਤੇ ਉਨ੍ਹਾਂ ਫੋਨ ਨਹੀਂ ਚੁੱਕਿਆ ਹੁਣ ਦੇਖਣਾ ਹੋਵੇਗਾ ਕਿ ਸਰਕਾਰ ਦਾ ਹੋਇਆ ਐਲਾਨ ਜੇਕਰ ਕੁੱਤਾ ਅਵਾਰਾ ਕੱਟਦਾ ਹੈ ਤਾਂ ਮਿਉਂਸਪਲ ਕਮੇਟੀ ਇਕ ਦੰਦ ਦਾ ਦਸ ਹਜ਼ਾਰ ਤੇ ਦੋ ਦਾ 20 ਹਜ਼ਾਰ ਮੁਆਵਜ਼ਾ ਦੇਵੇਗੀ ਇਸ ਨੁੰ ਤਾਂ ਪੰਜ ਥਾਵਾਂ ਤੇ ਕਈ ਕਈ ਦੰਦ ਵੱਜੇ ਹਨ ਕਿਨਾਂ ਮੁਆਵਜ਼ਾ ਦੇਵੇਗੀ ਜਾ ਇਹ ਫੋਕਾ ਐਲਾਨ ਹੀ ਹੈ ਬਾਕੀ ਐਲਾਨਾਂ ਵਾਂਗ ਇਸ ਘਟਣਾ ਦਾ ਰੁੱਕਾ ਡਾਕਟਰ ਵੱਲੋਂ ਪੁਲਿਸ ਨੂੰ ਭੇਜ ਦਿੱਤਾ ਗਿਆ ਹੈ ਹੁਣ ਕੀ ਕਾਰਵਾਈ ਹੋਵੇਗੀ ਜਾਂ ਬਦਲਾਅ ਵਾਂਗ ਐਲਾਨ ਹੀ ਹੈ?,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰ ‘ਚ ਇਕੱਲੀ ਕੁੜੀ ਨੂੰ ਦੇਖ ਬੰਦੇ ਦੀ ਬਿਗੜੀ ਨੀਅਤ

htvteam

ਵੀਡੀਓ; ਜਨਾਨੀ ਦੇ ਪੇਕਿਆਂ ਨੇ ਜਵਾਈ ‘ਤੇ ਲਾਏ ਗਲਤ ਕੰਮ ਦੇ ਦੋਸ਼

htvteam

ਨੌਜਵਾਨ ਮੁੰਡੇ ਸੁਧਰ ਜਾਓ ਨਹੀਂ ਫਿਰ ਹੋਵੇਗੀ ਰਿਪੇਅਰ

htvteam

Leave a Comment