Htv Punjabi
Crime Punjab Video

ਫਿਰ ਕਰਦੀਆਂ ਸੀ ਬੰਦਿਆਂ ਦੇ ਨਾਲ ਅਜਿਹੀਆਂ ਗਲਤ ਗਲਤ ਹਰਕਤਾਂ

ਹੁਸਨ ਦਾ ਜਾਲ ਵਿਛਾ ਕੇ ਮੁਸਾਫ਼ਰਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼
‘ਹਨੀ-ਟ੍ਰੈਪ’ ਗਿਰੋਹ ਦੇ 7 ਮੈਂਬਰ ਕਾਬੂ, 4 ਔਰਤਾਂ ਵੀ ਸ਼ਾਮਲ
ਬਠਿੰਡਾ ਪੁਲਿਸ ਨੇ ਵੱਡੀ ਕਾਮਯਾਬੀ ਕੀਤੀ ਹਾਸਲ
ਬਠਿੰਡਾ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਰਾਤ ਦੇ ਹਨੇਰੇ ਵਿੱਚ ਰਾਹਗੀਰਾਂ ਅਤੇ ਰੇਲਵੇ ਸਟੇਸ਼ਨ ਦੇ ਮੁਸਾਫ਼ਰਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਲੁੱਟਣ ਵਾਲੇ ਇੱਕ ਖ਼ਤਰਨਾਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਐਸ.ਐਸ.ਪੀ. ਬਠਿੰਡਾ ਡਾ. ਜਯੋਤੀ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਥਾਣਾ ਕੋਤਵਾਲੀ ਦੀ ਪੁਲਿਸ ਨੇ ਇਸ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚ 4 ਔਰਤਾਂ ਅਤੇ 3 ਮਰਦ ਸ਼ਾਮਲ ਹਨ। ਇਹ ਗਿਰੋਹ ਲੰਬੇ ਸਮੇਂ ਤੋਂ ਰੇਲਵੇ ਸਟੇਸ਼ਨ ਅਤੇ ਸੰਤਪੁਰਾ ਰੋਡ ਦੇ ਇਲਾਕੇ ਵਿੱਚ ਸਰਗਰਮ ਸੀ।

ਪੁਲਿਸ ਦੀ ਤਫ਼ਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਇਹ ਗਿਰੋਹ ਬਹੁਤ ਹੀ ਸ਼ਾਤਰ ਤਰੀਕੇ ਨਾਲ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਗਿਰੋਹ ਦੀਆਂ ਔਰਤਾਂ ਸੜਕ ਕਿਨਾਰੇ ਖੜ੍ਹ ਕੇ ਰਾਤ ਸਮੇਂ ਇਕੱਲੇ ਨਿਕਲਣ ਵਾਲੇ ਰਾਹਗੀਰਾਂ ਨੂੰ ਅਸ਼ਲੀਲ ਇਸ਼ਾਰੇ ਕਰਕੇ ਆਪਣੇ ਵੱਲ ਖਿੱਚਦੀਆਂ ਸਨ ਅਤੇ ਜਿਉਂ ਹੀ ਕੋਈ ਵਿਅਕਤੀ ਉਨ੍ਹਾਂ ਦੇ ਝਾਂਸੇ ਵਿੱਚ ਆ ਕੇ ਰੁਕਦਾ ਸੀ, ਤਾਂ ਪਹਿਲਾਂ ਤੋਂ ਹੀ ਈ-ਰਿਕਸ਼ਾ ਲੈ ਕੇ ਘਾਤ ਲਗਾ ਕੇ ਬੈਠੇ ਇਨ੍ਹਾਂ ਦੇ ਮਰਦ ਸਾਥੀ ਮੌਕੇ ‘ਤੇ ਪਹੁੰਚ ਜਾਂਦੇ ਸਨ। ਇਸ ਤੋਂ ਬਾਅਦ ਇਹ ਸਾਰੇ ਮਿਲ ਕੇ ਪੀੜਤ ਨੂੰ ਡਰਾ-ਧਮਕਾ ਕੇ ਉਸ ਕੋਲੋਂ ਨਕਦੀ ਅਤੇ ਹੋਰ ਕੀਮਤੀ ਸਾਮਾਨ ਖੋਹ ਕੇ ਰਫ਼ੂ-ਚੱਕਰ ਹੋ ਜਾਂਦੇ ਸਨ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਉਰਫ਼ ਮੋਜੀ, ਵਿਸ਼ਾਲ ਕੁਮਾਰ, ਸ਼ਿਵਾ, ਨੀਤੂ, ਕਿਰਨਾ ਰਾਣੀ, ਮਨਪ੍ਰੀਤ ਕੌਰ ਅਤੇ ਸੁਖਦੀਪ ਕੌਰ ਵਜੋਂ ਹੋਈ ਹੈ, ਜੋ ਸਾਰੇ ਬਠਿੰਡਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਰਹਿਣ ਵਾਲੇ ਹਨ। ਪੁਲਿਸ ਨੇ ਇਨ੍ਹਾਂ ਕੋਲੋਂ ਵਾਰਦਾਤਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਈ-ਰਿਕਸ਼ਾ ਵੀ ਬਰਾਮਦ ਕੀਤਾ ਹੈ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਸੁਖਦੀਪ ਕੌਰ ਅਤੇ ਨੀਤੂ ਨਾਮਕ ਔਰਤਾਂ ‘ਤੇ ਪਹਿਲਾਂ ਵੀ ਚੋਰੀ ਅਤੇ ਲੁੱਟ-ਖੋਹ ਦੇ ਕਈ ਮੁਕੱਦਮੇ ਦਰਜ ਹਨ। ਪੁਲਿਸ ਨੇ ਥਾਣਾ ਕੋਤਵਾਲੀ ਵਿਖੇ ਬੀ.ਐਨ.ਐਸ. (BNS) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

15 ਦਿਨਾਂ ‘ਚ ਸੁੱਕ ਚੁੱਕੀ ਕੁੱਖ ਨੂੰ ਹਰਾ ਭਰਾ ਕਰ ਦਿੰਦੇ ਹੈ ਆਯੁਰਵੈਦਿਕ IVF

htvteam

ਆਹ ਦੇਖਲੋ ਅਧਿਆਪਕਾਂ ਨਾਲ Teacher Day ਵਾਲੇ ਦਿਨ CM Bhagwant Mann ਦੇ ਸ਼ਹਿਰ ‘ਚ ਕੀ ਹੋਇਆ

htvteam

ਆਹ ਸ਼ਹਿਰ ‘ਚ ਹੋਈ ਠਾ..ਠਾ..

htvteam

Leave a Comment