ਖੰਨਾ : ਡੇਢ ਸਾਲ ਪਹਿਲਾਂ ਵਿਆਹ ਕਰਵਾ ਕੇ ਆਈ 26 ਸਾਲਾ ਐਮਟੈਕ ਪਾਸ ਹੀਨਾ ਨੇ ਸਵੇਰੇ 8 ਵਜੇ ਆਪਣੀ ਮਾਂ ਨੂੰ ਫੋਨ ਕਰਕੇ ਕਿਹਾ ਮਾਂ ਮੈਨੂੰ ਜਲਦੀ ਲੇ ਜਾਓ ਨਹੀਂ ਤਾਂ ਮੈਨੂੰ ਮਾਰ ਦੇਣਗੇ l ਮਾਂ ਅਤੇ ਰਿਸ਼ਤੇਦਾਰ ਜਦ ਤੱਕ ਪਹੁੰਚੇ ਤਦ ਤੱਕ ਹੀਨਾ ਦੀ ਮੌਤ ਹੋ ਚੁੱਕੀ ਸੀ l ਹੀਨਾ ਦੀ ਲਾਸ਼ ਹਸਪਤਾਲ ਵਿੱਚ ਪਈ ਸੀ, ‘ਤੇ ਉਸਦੇ ਸਸੁਰਾਲ ਵਾਲੇ ਕਹਿ ਰਹੇ ਸਨ ਕਿ ਹੀਨਾ ਨੇ ਸੁਸਾਈਡ ਕੀਤਾ ਹੈ l ਪੁਲਿਸ ਲੇ ਮ੍ਰਿਤਕਾ ਦੇ ਚਾਚਾ ਪੌਮੀ ਸੋਨੀ ਦੇ ਬਿਆਨ ‘ਤੇ ਪਤੀ ਅਨੁਭਵ ਅਤੇ ਬਾਕੀਆਂ ‘ਤੇ ਕੇਸ ਦਰਜ ਕਰ ਲਿਆ ਹੈ l ਮ੍ਰਿਤਕਾ ਦੀ ਮਾਂ ਸੁਨੀਤਾ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਹੀਨਾ ਦੀ ਹੱਤਿਆ ਕੀਤੀ ਗਈ ਹੈ l ਮਾਂ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਦੀ ਕੁੜੀ ਦਾ ਫੋਨ ਆਇਆ ਸੀ ਕਿ ਉਸਨੂੰ ਬਹੁਤ ਪਰੇਸ਼ਾਨ ਕੀਤਾ ਜਾ ਰਿਹਾ ਹੈ, ‘ਤੇ ਇਹ ਉਸ ਨੂੰ ਮਾਰ ਦੇਣਗੇ l ਜਿਸ ਤੋਂ ਬਾਅਦ ਫੋਨ ਸਵਿਚ ਆਫ ਹੋ ਗਿਆ l ਜਦੋਂ ਉਹ ਆ ਰਹੇ ਸਨ, ਰਸਤੇ ਵਿੱਚ ਹੀਨਾਂ ਦੇ ਸਹੁਰੇ ਜਤਿੰਦਰ ਸਗੱੜ ਦਾ ਫੋਨ ਆਇਆ ਕਿ ਹੀਨਾ ਬਾਥਰੂਮ ਵਿੱਚ ਗਿਰ ਗਈ ਹੈ ‘ਤੇ ਉਸ ਨੂੰ ਹਸਪਤਾਲ ਲੈ ਕੇ ਜਾ ਰਹੇ ਹਾਂ l ਥੋੜ੍ਹੀ ਦੇਰ ਬਾਅਦ ਹੀਨਾ ਦੇ ਚਾਚੇ ਸਹੁਰੇ ਦਾ ਫੋਨ ਆਇਆ ਕਿ ਹੀਨਾ ਦੀ ਮੌਤ ਹੋ ਚੁੱਕੀ ਹੈ l
