Htv Punjabi
Health Punjab Video

10 ਲੱਖ ਬੀਮਾ ਕਾਰਡ ਬਾਰੇ ਨਹੀਂ ਹੈ ਲੋਕਾਂ ਨੂੰ ਜਾਣਕਾਰੀ

ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਤਹਿਤ
ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਤੱਕ ਮੁਫ਼ਤ ਇਲਾਜ
ਆਖਰ ਕਿਹੜੇ ਦਸਤਾਵੇਜ਼ ਦੀ ਹੁੰਦੀ ਹੈ ਜਰੂਰਤ
ਕਿੰਨੀਆਂ ਬਿਮਾਰੀਆਂ ਹੋਣਗੀਆਂ ਕਵਰੇਜ?
Ggs ਹਸਪਤਾਲ ਵਿਚ ਲੋਕ ਇਸ ਸਕੀਮ ਦਾ ਫਾਇਦਾ ਉੱਠਾ ਰਹੇ ਹਨ :- MS ਨੀਤੂ ਕਕੜ
ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਸੂਬੇ ਵਿੱਚ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਪਿੱਛਲੇ ਦਿਨੀਂ ਲਾਗੂ ਕਰ ਦਿੱਤੀ ਸੀ ਇਸ ਯੋਜਨਾ ਤਹਿਤ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਉਪਲਬਧ ਕਰਵਾਇਆ ਜਾਵੇਗਾ।

ਜਾਣਕਾਰੀ ਦਿੰਦਿਆਂ ਹੋਇਆਂ ਡਾਕਟਰ ਅਤੇ ਮੈਡੀਕਲ ਸੁਪਰੀਡੈਂਟ ਨੀਤੂ ਕੱਕੜ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਹੋਸਪਿਟਲ ਵਿੱਚ 10 ਲੱਖ ਰੁਪਏ ਵਾਲੀ ਸਕੀਮ ਤਹਿਤ ਜੋ ਕਾਰਡ ਬਣ ਰਹੇ ਹਨ ਉਹਨਾਂ ਦੀ ਰਜਿਸਟਰੇਸ਼ਨ ਸ਼ੁਰੂ ਹੋ ਚੁੱਕੀ ਹੈ ਜਿਸ ਲਈ ਵੋਟਰ ਕਾਰਡ ਅਤੇ ਆਧਾਰ ਕਾਰਡ ਦੀ ਵਰਤੋਂ ਕੀਤੀ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਪਹਿਲਾਂ ਕਈ ਮਰੀਜ਼ ਗਰੀਬੀ ਕਾਰਨ ਆਪਣਾ ਇਲਾਜ ਨਹੀਂ ਕਰਵਾ ਸਕਦੇ ਸਨ ਅਤੇ ਕਈ ਪਰਿਵਾਰ ਇਲਾਜ ਦੇ ਭਾਰੀ ਖਰਚੇ ਕਾਰਨ ਆਪਣੀਆਂ ਜਮੀਨਾਂ ਅਤੇ ਘਰ ਵੇਚਣ ਲਈ ਮਜਬੂਰ ਹੋ ਜਾਂਦੇ ਸਨ। ਇਸ ਯੋਜਨਾ ਨਾਲ ਹੁਣ ਕਿਸੇ ਨੂੰ ਵੀ ਆਰਥਿਕ ਤੰਗੀ ਕਾਰਨ ਇਲਾਜ ਤੋਂ ਵਾਂਝਾ ਨਹੀਂ ਪਵੇਗਾ।ਇਸ ਯੋਜਨਾ ਦੇ ਸਰਕਾਰੀ ਅਤੇ ਪ੍ਰਾਈਵੇਟ ਪੈਨਲਡ ਹਸਪਤਾਲ ਸ਼ਾਮਲ ਕੀਤੇ ਗਏ ਹਨ ਯੋਜਨਾ ਵਿੱਚ 2500 ਤੋਂ ਵੱਧ ਬਿਮਾਰੀਆਂ ਅਤੇ ਸਰਜਰੀਆਂ ਕਵਰ ਕੀਤੀਆਂ ਗਈਆਂ ਹਨ।

ਇਸ ਵਿੱਚ ਡਿਲੀਵਰੀ (ਨਾਰਮਲ ਅਤੇ ਸੀਜ਼ੇਰੀਅਨ), ਕੈਂਸਰ ਇਲਾਜ, ਕਿਡਨੀ ਬਿਮਾਰੀਆਂ, ਡਾਇਲਿਸਿਸ, ਐਕਸੀਡੈਂਟ ਅਤੇ ਟ੍ਰੌਮਾ ਕੇਸ ਸਮੇਤ ਹਰ ਕਿਸਮ ਦਾ ਇਲਾਜ ਸ਼ਾਮਲ ਹੈ।ਰਜਿਸਟਰੇਸ਼ਨ ਲਈ 18 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਨੂੰ ਆਧਾਰ ਕਾਰਡ ਅਤੇ ਵੋਟਰ ਕਾਰਡ ਲੋੜੀਂਦਾ ਹੈ, ਜਦਕਿ 18 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਆਧਾਰ ਕਾਰਡ ਅਤੇ ਜਨਮ ਸਰਟੀਫਿਕੇਟ ਲਾਜ਼ਮੀ ਹੈ। ਕਿਸੇ ਵੀ ਕਿਸਮ ਦਾ ਆਮਦਨ ਸਰਟੀਫਿਕੇਟ ਜਾਂ ਹੋਰ ਦਸਤਾਵੇਜ਼ ਨਹੀਂ ਮੰਗੇ ਜਾਣਗੇ।ਰਜਿਸਟਰੇਸ਼ਨ ਹੋਣ ਤੋਂ ਬਾਅਦ ਮਰੀਜ਼ ਸਿਰਫ਼ ਰਜਿਸਟਰੇਸ਼ਨ ਨੰਬਰ ਦੇ ਆਧਾਰ ’ਤੇ ਵੀ ਤੁਰੰਤ ਇਲਾਜ ਕਰਵਾ ਸਕਦਾ ਹੈ, ਕਾਰਡ ਦੀ ਪ੍ਰਿੰਟ ਆਉਣ ਦੀ ਉਡੀਕ ਕਰਨ ਦੀ ਲੋੜ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਪੰਜਾਬ ਸਰਕਾਰ ਦੀ ਦੇਸ਼ ਦੀ ਸਭ ਤੋਂ ਵੱਡੀ ਸਿਹਤ ਯੋਜਨਾ ਹੈ, ਜੋ ਹਰ ਪਰਿਵਾਰ ਲਈ ਵੱਡੀ ਰਹਤ ਸਾਬਤ ਹੋਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਾਲਾ ਅੰਮ੍ਰਿਤ ਖਾਓ ਜਵਾਨੀ ਮੋੜ ਲਿਆਓ

htvteam

ਫਲਾਈਓਵਰ ਤੋਂ ਕਣਕ ਦਾ ਪਿਆ ਮੀਂਹ, ਚਿੱਬੀਆਂ ਕਰਤੀਆਂ ਕਾਰਾਂ

htvteam

ਰੇਲਵੇ ਨੇ ਕਿਰਾਇਆ ਵਧਾਉਣ ਤੋਂ ਬਾਅਦ ਯਾਤਰੂਆਂ ਦੀ ਆਹ ਸਹੂਲਤ ਕੀਤੀ ਬੰਦ

Htv Punjabi

Leave a Comment