Htv Punjabi
Punjab Video

ਠੰਡ ਨੂੰ ਲੈਕੇ ਡਾਕਟਰ ਦੀ ਚੇਤਾਵਨੀ !

ਜਾਂਦੀ ਠੰਡ ਕਰ ਰਹੀ ਬਿਮਾਰ
ਤੁਸੀਂ ਵੀ ਰਹੋ ਬਚ ਕੇ , ਲੋਕਾਂ ਨੂੰ ਹੋ ਰਿਹਾ ਵਾਇਰਲ
ਬੁਖਾਰ, ਖੰਗ, ਜ਼ੁਕਾਮ ਤੋਂ ਬੀਮਾਰ
ਜਾਣੋ ਕਿਸ ਤਰ੍ਹਾਂ ਰੱਖੀਏ ਸਿਹਤ ਦਾ ਖਿਆਲ
ਜਾਂਦੀ ਹੋਈ ਠੰਡ ਅਕਸਰ ਹੀ ਲੋਕਾਂ ਨੂੰ ਬਿਮਾਰ ਕਰ ਦਿੰਦੀ ਹੈ ਅਤੇ ਅਜਿਹਾ ਹੀ ਕੁਝ ਹਸਪਤਾਲਾਂ ਦੇ ਵਿੱਚ ਵੀ ਵਿਖਾਈ ਦੇ ਰਿਹਾ ਹੈ। ਹਸਪਤਾਲਾਂ ਦੇ ਵਿੱਚ ਜ਼ਿਆਦਾਤਰ ਮਰੀਜ਼ ਖਾਂਸੀ ਜੁਖਾਮ ਅਤੇ ਬੁਖਾਰ ਦੇ ਆ ਰਹੇ ਨੇ ਇੱਥੋਂ ਤੱਕ ਕਿ ਨਿਮੋਨੀਆ ਦੇ ਵੀ ਕਈ ਮਾਮਲੇ ਸਾਹਮਣੇ ਆ ਰਹੇ ਨੇ ਇਸ ਦੀ ਜਾਣਕਾਰੀ ਡਾਕਟਰ ਸਵਾਤੀ ਖੁਰਾਨਾ ਵੱਲੋਂ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਅਕਸਰ ਹੀ ਸਰਦੀਆਂ ਦੇ ਵਿੱਚ ਲੋਕ ਚੰਗੀ ਖੁਰਾਕ ਨਹੀਂ ਖਾਂਦੇ, ਜਿਸ ਕਰਕੇ ਉਹਨਾਂ ਦੀ ਇਮਿਊਨਿਟੀ ਵੀਕ ਹੋ ਜਾਂਦੀ ਹੈ ਅਤੇ ਵਾਇਰਲ ਹੋ ਜਾਂਦਾ ਹੈ।

ਉਹਨਾਂ ਕਿਹਾ ਕਿ ਕਈ ਵਾਰ ਇਹ ਵਾਇਰਲ ਇਹਨਾਂ ਵੱਧ ਜਾਂਦਾ ਹੈ ਤੇ ਨਿਮੋਨੀਆ ਦਾ ਰੂਪ ਧਾਰ ਲੈਂਦਾ ਹੈ। ਜਿਸ ਨਾਲ ਕਾਫੀ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਨੇ ਇਸ ਕਰਕੇ ਲੋਕਾਂ ਨੂੰ ਖਾਸ ਕਰਕੇ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਲੋੜ ਹੈ। ਸਿਹਤਮੰਦ ਖੁਰਾਕ ਸਰਦੀਆਂ ਦੇ ਵਿੱਚ ਵੀ ਉਨੀ ਹੀ ਜਰੂਰੀ ਹੈ ਜਿੰਨੀ ਕਿ ਆਮ। ਉਹਨਾਂ ਕਿਹਾ ਕਿ ਲੋਕ ਬਾਹਰ ਦੇ ਖਾਣੇ ਤੋਂ ਗੁਰੇਜ ਕਰਨ ਘਰ ਦੇ ਵਿੱਚ ਬਣਾਇਆ ਚੰਗਾ ਖਾਣਾ ਹੀ ਪੋਸ਼ਟਿਕ ਭਰਿਆ ਖਾਣਾ ਹੀ ਇਸਤੇਮਾਲ ਕਰਨ।

ਉਹਨਾਂ ਕਿਹਾ ਖਾਸ ਕਰਕੇ ਬੱਚਿਆਂ ਦੇ ਵਿੱਚ ਜਿਆਦਾ ਅਸਰ ਵਿਖਾਈ ਦਿੰਦਾ ਹੈ ਇਸ ਕਰਕੇ ਬੱਚਿਆਂ ਨੂੰ ਜਰੂਰ ਇਸ ਸਰਦੀ ਦੇ ਮੌਸਮ ਤੋਂ ਬਚਾ ਕੇ ਰੱਖਣ ਦੀ ਲੋੜ ਪੈਂਦੀ ਹੈ ਕਿਉਂਕਿ ਹੁਣ ਮੌਸਮ ਦੇ ਵਿੱਚ ਕਾਫੀ ਬਦਲਾਵ ਵੇਖਣ ਨੂੰ ਮਿਲ ਰਹੇ ਹਨ ਕਿਉਂਕਿ ਦਿਨ ਦੇ ਵਿੱਚ ਤਾਂ ਤਾਪਮਾਨ ਕਾਫੀ ਵੱਧ ਜਾਂਦਾ ਹੈ ਪਰ ਸਵੇਰੇ ਸ਼ਾਮ ਕਾਫੀ ਸਰਦੀ ਰਹਿੰਦੀ ਹੈ। ਜਿਸ ਦਾ ਅਕਸਰ ਹੀ ਲੋਕ ਸ਼ਿਕਾਰ ਹੋ ਜਾਂਦੇ ਨੇ ਅਤੇ ਬਿਮਾਰ ਹੋ ਜਾਂਦੇ ਨੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੰਗ ਗੋਰਾ ਕਰਨ ਦਾ ਆਹ ਘਰੇਲੂ ਤਰੀਕਾ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ

htvteam

ਪਿਓ ਨੇ ਧੀ ਨੂੰ ਘਰ ਤੋਂ ਬਾਹਰ ਲਿਜਾਕੇ ਕੀਤਾ ਆਹ ਕੰਮ

htvteam

ਜਲੰਧਰ ਮਗਰੋਂ ਅੰਮ੍ਰਿਤਸਰ ਦੇ ਇਸ ਥਾਣੇ ‘ਚ ਹੋਇਆ ਕੋਰੋਨਾ ਬਲਾਸਟ, ਪੂਰੇ ਥਾਣੇ ਨੂੰ ਪਈਆਂ ਭਾਜੜਾ

Htv Punjabi

Leave a Comment