Htv Punjabi
Crime Punjab Video

2 ਭਰਾਵਾਂ ਦੀ ਮੌ3 ਮਾਮਲੇ ‘ਚ ਵੱਡਾ ਐਲਾਨ

ਦੋ ਕਿਸਾਨ ਭਰਾਵਾਂ ਦੀ ਜਾਨ ਚਲੇ ਜਾਣ ਤੋਂ ਬਾਅਦ ਦੇ ਹੱਕ ਉਤਰੀਆਂ ਜਥੇਬੰਦੀਆ
ਪਿੰਡ ਹਰੀ ਨੌਂ ਚ 7 ਕਿਸਾਨ ਜਥੇਬੰਦੀਆਂ ਵੱਲੋਂ ਇਕੱਠੀਆਂ ਹੋਕੇ ਮੀਟਿੰਗ ਚ ਲਿਆ ਵੱਡਾ ਫੈਸਲਾ
30 ਮਾਰਚ ਨੂੰ ਸਪੀਕਰ ਵਿਧਾਨ ਸਭਾ ਦੇ ਘਰ ਬਾਹਰ 3 ਘੰਟਿਆ ਲਈ ਲਗਾਇਆ ਜਾਵੇਗਾ ਧਰਨਾਂ
ਮ੍ਰਿਤਕ ਦੀਆ ਪਤਨੀਆ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਪੂਰੇ ਪੰਜਾਬ ਦੀਆਂ ਲੈਂਡ ਮਾਰਗ ਬੈੰਕਾਂ ਦੇ ਬਾਹਰ ਪੰਜਾਬ ਸਰਕਾਰ ਦੇ ਫੂਕੇ ਜਾਣਗੇ ਪੁਤਲੇ-ਕਿਸਾਨ ਆਗੂ ਇੰਦਰਜੀਤ ਸਿੰਘ ਘਣੀਆਂ
ਦੋਨਾਂ ਭਰਾਵਾਂ ਦੀਆਂ ਪਤਨੀਆਂ ਨੂੰ ਨੌਕਰੀ ਅਤੇ ਬੱਚਿਆਂ ਦੀ ਪੜਾਈ ਦੀ ਵਿਵਸਥਾ ਦੀ ਮੰਗ-ਕਿਸਾਨ ਆਗੂ
ਜੇਕਰ ਪ੍ਰਸ਼ਾਸਨ ਨੇ ਮੰਗ ਨਾਂ ਪ੍ਰਵਾਨ ਕੀਤੀ ਤਾਂ ਕੀਤਾ ਜਾਵੇਗਾ ਸੰਘਰਸ਼ ਸ਼ੁਰੂ-ਕਿਸਾਨ ਆਗੂ
ਬੀਤੇ ਦਿਨੀਂ ਫਰੀਦਕੋਟ ਦੇ ਪਿੰਡ ਹਰੀ ਨੌ ਵਿਖੇ ਦੋ ਕਿਸਾਨ ਭਰਾਵਾਂ ਵੱਲੋਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਰੇਲ ਗੱਡੀ ਅੱਗੇ ਕੁੱਦ ਕੇ ਆਪਣੀ ਜਾਨ ਦੇ ਦਿੱਤੀ ਸੀ। ਦੱਸਿਆ ਜਾ ਰਿਹਾ ਸੀ ਕਿ ਦੋਨਾਂ ਦੇ ਸਿਰ ਤੇ ਕਰਜ਼ਾ ਹੋਣ ਦੇ ਚਲਦੇ ਘਰ ਦੀ ਮਾਲੀ ਹਾਲਾਤ ਖਰਾਬ ਸੀ ਜਿਸ ਤੋਂ ਪਰੇਸ਼ਾਨ ਹੋ ਕੇ ਉਹਨਾਂ ਵੱਲੋਂ ਇਹ ਦਰਦਨਾਕ ਕਦਮ ਚੱਕਿਆ ਗਿਆ।ਦੋਨਾਂ ਭਰਾਵਾਂ ਦਾ ਅੰਤਿਮ ਸੰਸਕਾਰ ਉਨਾਂ ਦੇ ਜੱਦੀ ਪਿੰਡ ਹਰੀ ਨੌ ਵਿਖੇ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਦੁਖ ਪ੍ਰਗਟ ਕਰਨ ਲਈ ਪੁੱਜੇ ਨਾਲ ਹੀ ਕਿਸਾਨ ਜਥੇਬੰਦੀਆਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਉਨ੍ਹਾਂ ਦੇ ਇਨਸਾਫ ਅਤੇ ਪਰਿਵਾਰ ਦੇ ਅਗਲੇ ਭਵਿੱਖ ਲਈ ਸਰਕਾਰ ਸਾਹਮਣੇ ਮੰਗਾਂ ਦੀ ਪੂਰਤੀ ਲਈ ਤਤਪਰ ਹੋ ਗਈਆਂ।

ਅੱਜ ਪਿੰਡ ਹਰੀਨੋ ਚ 7 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਦੁਰਾਨ ਫੈਸਲਾ ਲਿਆ ਕੇ ਉਹ 30 ਮਾਰਚ ਨੂੰ 3 ਘੰਟੇ ਲਈ ਸਪੀਕਰ ਵਿਧਾਨਸਭਾ ਕੁਲਤਾਰ ਸਿੰਘ ਸੰਧਵਾਂ ਦੇ ਘਰ ਦੇ ਬਾਹਰ ਧਰਨਾਂ ਲਗਾਇਆ ਜਾਵੇਗਾ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋ 30 ਮਾਰਚ ਨੂੰ ਪੂਰੇ ਪੰਜਾਬ ਦੀਆਂ ਲੈਂਡ ਮਾਰਗ ਬੈੰਕਾਂ ਦੇ ਬਾਹਰ ਪੰਜਾਬ ਸਰਕਾਰ ਦੇ ਫੂਕੇ ਜਾਣਗੇ ਪੁਤਲੇ।

ਵੀਓਂ-ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਇੰਦਰਜੀਤ ਸਿੰਘ ਘਣੀਆ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਮੰਦਭਾਗੀ ਗੱਲ ਹੈ ਕਿ ਕਿਸਾਨਾਂ ਨੂੰ ਕਿਸਾਨੀ ਕਰਜੇ ਤੋਂ ਪਰੇਸ਼ਾਨ ਹੋ ਕੇ ਆਤਮ ਹੱਤਿਆਵਾਂ ਦਾ ਰਾਹ ਚੁਣਨਾ ਪੈ ਰਿਹਾ ਅਤੇ ਵੱਡੀ ਤਰਾਸਦੀ ਹੈ ਕਿ ਦੋਵਾਂ ਭਰਾਵਾਂ ਵੱਲੋਂ ਜੋ ਇਹ ਕਦਮ ਚੱਕਿਆ ਗਿਆ ਉਸ ਤੋਂ ਪਤਾ ਲਗਦਾ ਹੈ ਕਿ ਦੋਨੋ ਅੰਦਰੋਂ ਕਿੰਨਾ ਕੁ ਟੁੱਟ ਚੁੱਕੇ ਹੋਣਗੇ ।

ਉਹਨਾਂ ਕਿਹਾ ਕਿ ਦੋਨਾਂ ਭਰਾਵਾਂ ਵੱਲੋਂ ਲੈਂਡ ਮਾਰਕਸ ਬੈਂਕ ਤੋਂ ਪੰਜ ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜੋ ਕਿ ਅੱਗੇ ਚੱਲ ਕੇ 17 ਲੱਖ ਤੋਂ ਵੀ ਜਿਆਦਾ ਦੀ ਰਕਮ ਉਹਨਾਂ ਨੂੰ ਵਾਪਸੀ ਕਰਨੀ ਪਈ ਅਤੇ ਇਸ ਤੋਂ ਇਲਾਵਾ ਇਸ ਕਰਜੇ ਨੂੰ ਉਤਾਰਨ ਲਈ ਉਹਨਾਂ ਨੂੰ ਆਪਣੀ ਥੋੜੀ ਬਹੁਤੀ ਜਮੀਨ ਵੀ ਵੇਚਣੀ ਪਈ ਇਹਨਾਂ ਸਭ ਗੱਲਾਂ ਤੋਂ ਪਰੇਸ਼ਾਨ ਹੋ ਕੇ ਦੋਨਾਂ ਭਰਾਵਾਂ ਵੱਲੋਂ ਇਹ ਕਦਮ ਚੱਕਿਆ ਗਿਆ।

ਉਹਨਾਂ ਇਸ ਸਭ ਪਿੱਛੇ ਕਾਰਨ ਦੱਸਦੇ ਕਿਹਾ ਕਿ ਸਰਕਾਰ ਕਦੀ ਵੀ ਕਿਸਾਨੀ ਕਰਜੇ ਮਾਫ ਕਰਨ ਲਈ ਗੰਭੀਰਤਾ ਨਹੀਂ ਦਿਖਾ ਰਹੀ ਉਲਟਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਸਟੇਟ ਦੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਕਿਸਾਨਾਂ ਦੀ ਬੈਂਕ ਵੱਲੋਂ ਕੁਰਕ ਕੀਤੀ ਜਮੀਨ ਨੂੰ ਨਿਲਾਮ ਕਰਨ ਦਾ ਐਲਾਨ ਕੀਤਾ ਜਾ ਚੁੱਕਾ ਹੈ ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਚੱਲਦੇ ਅੱਜ ਖੇਤੀ ਘਾਟੇਵੰਦਾ ਸੌਦਾ ਬਣ ਚੁੱਕੀ ਹੈ ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਬਹੁਤ ਨਿੱਘਰਦੀ ਜਾ ਰਹੀ ਹੈ। ਉਹਨਾਂ ਮੰਗ ਕੀਤੀ ਆਤਮ ਹੱਤਿਆ ਕਰਨ ਵਾਲੇ ਦੋਨਾਂ ਕਿਸਾਨ ਭਰਾਵਾਂ ਦੀਆਂ ਪਤਨੀਆਂ ਦੀ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ ਅਤੇ ਉਹਨਾਂ ਦੇ ਦੋਨੋਂ ਮਾਸੂਮ ਬੱਚਿਆਂ ਦੀ ਪੜ੍ਹਾਈ ਲਈ ਪ੍ਰਬੰਧ ਕੀਤਾ ਜਾਵੇ ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਉਹਨਾਂ ਦੀ ਮੰਗਵਲੀ ਗੌਰ ਨਹੀਂ ਕਰਦਾ ਤਾਂ ਉਹ ਸੰਘਰਸ਼ ਦਾ ਰਾਹ ਅਪਣਾਉਣ ਲਈ ਮਜਬੂਰ ਹੋਣਗੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਜਨਾਨੀ ਦੇ ਘਰ ਆਉਂਦੇ ਸੀ ਜਵਾਨ-ਜਵਾਨ ਮੁੰਡੇ, ਦੇਖੋ ਕੀ ਦਿੰਦੀ ਸੀ ?

htvteam

ਕੀ ਬਣੂ ਦੁਨੀਆਂ ਦਾ ਸਮਝੋ ਪਾਰ ਆਹ ਦੇਖਲੋ ?

htvteam

ਹੁਣੇ ਹੁਣੇ ਦੋ ਟ੍ਰੇਨਾਂ ਹੋਈ ਭਿ/ਆਨ/ਕ ਟੱਕ/ਰ

htvteam

Leave a Comment