Htv Punjabi
Punjab Video

1000 ਤੋਂ ਕੰਮ ਕੀਤਾ ਸ਼ਰੂ …….

ਕਰੋਸ਼ੀਏ ਤੋਂ ਬਣਾਇਆ ਬ੍ਰਾਂਡ
ਲੁਧਿਆਣਾ ਦੀ ਵੰਸ਼ਿਕਾ ਨੇ ਇਕ ਹਜ਼ਾਰ ਤੋਂ ਸ਼ੁਰੂ ਕੀਤਾ ਵਪਾਰ
ਪਹੁੰਚਾਇਆ ਕਰੋੜਾਂ ਚ,
ਸ਼ਾਰਕ ਟੈਂਕ ਚ ਕਰਵਾਈ ਵਾਹ ਵਾਹ
ਕਹਿੰਦੇ ਨੇ ਕੁਝ ਕਰਨ ਦੀ ਤਮੰਨਾ ਹੋਵੇ ਤਾਂ ਰੱਬ ਵੀ ਸਾਥ ਦਿੰਦਾ ਹੈ ਕੁਝ ਅਜਿਹਾ ਹੀ ਵੀ ਸਾਲ ਦੀ ਵੰਸ਼ਿਕਾ ਦੇ ਨਾਲ ਹੋਇਆ ਜਦੋਂ ਉਸਨੇ 1000 ਰੁਪਏ ਤੋਂ ਕਰੋਸ਼ੀਏ ਦਾ ਕੰਮ ਸ਼ੁਰੂ ਕੀਤਾ ਅਤੇ ਅੱਜ ਸ਼ਾਰਕ ਟੈਂਕ ਦੇ ਵਿੱਚ ਉਸ ਦੀ ਕੰਪਨੀ ਦੀ ਵੈਲਿਊ 12 ਕਰੋੜ ਰੁਪਏ ਦੇ ਕਰੀਬ ਲਗਾਈ ਗਈ ਹੈ। ਪਿਛਲੇ ਸਾਲ ਉਸਨੇ ਛੇ ਕਰੋੜ ਰੁਪਏ ਦਾ ਵਪਾਰ ਕੀਤਾ। ਇਸ ਮੁਕਾਮ ਤੇ ਪਹੁੰਚਣ ਲਈ ਉਸ ਨੂੰ ਦੋ ਸਾਲ ਦਾ ਹੀ ਸਮਾਂ ਲੱਗਾ ਅਤੇ ਅੱਜ 300 ਮਹਿਲਾਵਾਂ ਨੂੰ ਉਹ ਰੁਜ਼ਗਾਰ ਦਿੰਦੀ ਹੈ। ਘਰ ਤੋਂ ਹੀ ਨਹੀਂ ਸਗੋਂ ਮਹਿਲਾਵਾਂ ਫੈਕਟਰੀ ਦੇ ਵਿੱਚ ਆ ਕੇ ਵੀ ਕੰਮ ਕਰ ਰਹੀਆਂ ਨੇ। ਕਰੋਸ਼ੀਏ ਉਸਨੇ ਪੂਰੇ ਭਾਰਤ ਦੇ ਵਿੱਚ ਮਸ਼ਹੂਰ ਕਰ ਦਿੱਤਾ ਹੈ ਉਸ ਦੀ ਕੰਪਨੀ ਦਾ ਨਾਮ ਫਲੋਰੀਅਲ ਹੈ। ਜਿਸਦੇ ਸੋਸ਼ਲ ਮੀਡੀਆ ਤੇ ਲੱਖਾ ਫੋਲੋਅਰ ਹਨ। ਆਪਣੀ ਦਾਦੀ ਦੋਸਤ ਨੇ ਇਸ ਕਲਾ ਦੇ ਗੁਰ ਸਿੱਖੇ ਅਤੇ ਹੁਣ ਹੋਰਨਾ ਲੜਕੀਆਂ ਅਤੇ ਮਹਿਲਾਵਾਂ ਨੂੰ ਵੀ ਸਿਖਲਾਈ ਦੇ ਰਹੀ ਹੈ।

ਵੰਸ਼ੀਕਾ ਦੱਸਿਆ ਕਿ ਉਸ ਦੇ ਆਪਣੇ ਵਪਾਰ ਨੂੰ ਲੈ ਕੇ ਕਾਫੀ ਸੁਪਨੇ ਹਨ ਹਾਲੇ ਵੀ ਉਹ ਇਸ ਤੇ ਕੰਮ ਕਰ ਰਹੀ ਹੈ ਉਹਨਾਂ ਕਿਹਾ ਕਿ ਉਹ ਮਾਰਕੀਟਿੰਗ ਅਤੇ ਪ੍ਰੋਡਕਸ਼ਨ ਹੋਰ ਵਧਾਉਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਨੇ ਇਸ ਤੇ ਉਹ ਲਗਾਤਾਰ ਕੰਮ ਵੀ ਕਰ ਰਹੇ ਨੇ ਉਹਨਾਂ ਕਿਹਾ ਕਿ ਉਹ ਚਾਹੁੰਦੀ ਹੈ ਕਿ ਉਸਦਾ ਬ੍ਰਾਂਡ ਫਲੋਰੀਅਲ ਗਲੋਬਲ ਬ੍ਰਾਂਡ ਬਣੇ ਅਤੇ ਵਿਸ਼ਵ ਭਰ ਦੇ ਵਿੱਚ ਉਹ ਸਪਲਾਈ ਕਰਨ। ਉਹਨਾਂ ਨੌਜਵਾਨਾਂ ਨੂੰ ਵੀ ਪ੍ਰੇਰਨਾ ਦਿੰਦੇ ਆ ਕਿਹਾ ਕਿ ਤੁਸੀਂ ਵੀ ਸਟਾਰਟ ਅਪ ਜਰੂਰ ਕਰੋ ਘੱਟੋ ਘੱਟ ਇੱਕ ਸ਼ੁਰੂਆਤ ਜਰੂਰ ਕਰਨੀ ਚਾਹੀਦੀ ਹੈ ਭਾਵੇਂ ਉਹ ਕਾਮਯਾਬ ਹੋਵੇ ਨਾ ਹੋਵੇ ਉਸ ਨੂੰ ਸਮਾਂ ਦਿੱਤਾ ਜਾਵੇ।

ਜੇਕਰ ਕੰਮ ਪੂਰੀ ਮਿਹਨਤ ਅਤੇ ਲਗਨ ਨਾਲ ਕੀਤਾ ਜਾਵੇ ਤਾਂ ਇੱਕ ਦਿਨ ਕਾਮਯਾਬੀ ਜਰੂਰ ਮਿਲਦੀ ਹੈ ਉਹਨਾਂ ਕਿਹਾ ਕਿ ਹੋ ਸਕਦਾ ਹੈ ਮੈਨੂੰ ਕਾਮਯਾਬੀ ਜਲਦੀ ਮਿਲ ਗਈ ਪਰ ਪਹਿਲਾਂ ਗ੍ਰਾਹਕ ਲੱਭਣ ਲਈ ਉਸਨੂੰ ਵੀ ਕਾਫੀ ਯਤਨ ਕਰਨੇ ਪਏ ਸਨ ਫਿਰ ਆਨਲਾਈਨ ਸੈਟ ਅਪ ਕਰਨ ਲਈ ਟਾਈਮ ਲੱਗਾ ਸਭ ਤੋਂ ਵੱਡਾ ਚੈਲੇੰਜ ਮਹਿਲਾਵਾਂ ਨੂੰ ਇਕੱਠਾ ਕਰਨਾ ਸੀ ਜੋ ਉਹਨਾਂ ਲਈ ਇਹ ਪ੍ਰੋਡਕਟ ਤਿਆਰ ਕਰਨ। ਪਰ ਉਸਨੇ ਨਾ ਔਕੜਾਂ ਨੂੰ ਪਾਰ ਕੀਤਾ। ਉਸ ਦਾ ਪਰਿਵਾਰ ਵੀ ਉਸ ਲਈ ਇਸ ਉਪਲਬਧੀ ਤੋਂ ਕਾਫੀ ਖੁਸ਼ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਪਣੀ ਘਰਵਾਲੀ ਨੂੰ ਗੈਰ ਮਰਦ ਨਾਲ ਫਸਾਉਣਾ ਚਾਹੁੰਦਾ ਸੀ ਘਰਵਾਲਾ; ਕਰਵਾਇਆ ਪੁੱਠਾ ਕੰਮ

htvteam

ਔਰਤ ਸੀਡੀਪੀਓ ਅਤੇ ਸੇਵਾਦਾਰ 25 ਹਜ਼ਾਰ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ

Htv Punjabi

ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ‘ਚ ਆਹ ਕੀ ਹੋ ਗਿਆ

htvteam

Leave a Comment