Htv Punjabi
Crime Punjab Video

ਜਲੰਧਰ ‘ਚ ਆਟੋ ਵਾਲੇ ਦਾ ਖੇਡ

ਜਲੰਧਰ ਤੋਂ ਹੈਰਾਨ ਕਰਨ ਵਾਲੀ ਖ਼ਬਰ ਆਈ ਸਾਹਮਣੇ
ਰਿਟਾਇਰਡ ਸੂਬੇਦਾਰ ਨਾਲ ਠੱਗੀ ਦੀ ਘਟਨਾ ਵਾਪਰੀ
ਪੀੜਤ ਦੀ ਪਛਾਣ ਹਰਪਾਲ ਸਿੰਘ ਵਜੋਂ ਹੋਈ ਹੈ
ਜੋ ਹੋਸ਼ਿਆਰਪੁਰ ਤੋਂ ਦਵਾਈ ਲੈਣ ਲਈ ਜਲੰਧਰ ਆਏ ਸਨ
ਜਾਣਕਾਰੀ ਮੁਤਾਬਕ, ਉਨ੍ਹਾਂ ਨੇ ਬੱਸ ਸਟੈਂਡ ਦੇ ਬਾਹਰੋਂ ਇੱਕ ਆਟੋ 20 ਰੁਪਏ ਵਿੱਚ ਨੋਵਾ ਹਸਪਤਾਲ ਜਾਣ ਲਈ ਕੀਤਾ ਸੀ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਆਟੋ ਚਾਲਕ ਨੇ ਕਿਰਾਇਆ ਵੀ ਨਹੀਂ ਲਿਆ ਅਤੇ ਮੌਕਾ ਦੇਖਦੇ ਹੀ ਪੀੜਤ ਦਾ ਪੁਰਸ ਲੈ ਕੇ ਫਰਾਰ ਹੋ ਗਿਆ।

ਪੀੜਤ ਨੂੰ ਇਸ ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਉਸਨੇ ਆਪਣੀ ਜੇਬ ਚੈਕ ਕੀਤੀ। ਪੁਰਸ ਵਿੱਚ ਲਗਭਗ 15 ਤੋਂ 20 ਹਜ਼ਾਰ ਰੁਪਏ ਨਕਦ ਅਤੇ ਮਹੱਤਵਪੂਰਨ ਦਸਤਾਵੇਜ਼ ਮੌਜੂਦ ਸਨ।

ਪੀੜਤ ਦੇ ਮੁਤਾਬਕ, ਆਟੋ ਚਾਲਕ ਨਸ਼ੇ ਵਿੱਚ ਸੀ ਅਤੇ ਆਟੋ ਵਿੱਚ ਇੱਕ ਹੋਰ ਵਿਅਕਤੀ ਵੀ ਬੈਠਾ ਹੋਇਆ ਸੀ।

ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਬਿਆਨ ਦਰਜ ਕਰ ਲਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਸਨੇਚਿੰਗ ਨਹੀਂ, ਸਗੋਂ ਠੱਗੀ ਦਾ ਮਾਮਲਾ ਹੈ ਅਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਗੌਰਤਲਬ ਹੈ ਕਿ ਬੱਸ ਸਟੈਂਡ ਇਲਾਕੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ, ਪਰ ਸਖ਼ਤ ਕਾਰਵਾਈ ਦੀ ਕਮੀ ਕਾਰਨ ਠੱਗ ਆਟੋ ਚਾਲਕਾਂ ਦੇ ਹੌਸਲੇ ਬੁਲੰਦ ਹਨ। ਇਸ ਲਈ ਯਾਤਰੀਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣੇ ਕਿਸਾਨ ਆਗੂ ਨੇ ਆਹ ਕਿਹੜਾ ਨਵਾਂ ਐਲਾਨ ਕਰ ਦਿੱਤਾ

htvteam

ਕੋਈ ਘਰਵਾਲਾ ਆਪਣੀ ਘਰਵਾਲੀ ਨਾਲ ਅਜਿਹਾ ਵੀ ਕਰ ਸਕਦਾ ?

htvteam

ਕੁੜੀ ਨੂੰ ਮਿਲਣ ਗਏ ਮੁੰਡੇ ਨਾਲ ਖੇਤਾਂ ‘ਚ ਹੋਇਆ ਭੈੜਾ ਕੰਮ

htvteam

Leave a Comment