Htv Punjabi
Punjab Siyasat Video

BJP ਤੇ AAP ਦੀ ਹੋਈ ਧੱਕਾ ਮੁੱਕੀ

ਲੁਧਿਆਣਾ ਚ ਆਪ ਅਤੇ ਭਾਜਪਾ ਵਰਕਰ ਆਹਮੋ ਸਾਹਮਣੇ
ਮਾਮਲਾ ਸੰਜੀਵ ਅਰੋੜਾ ਦੀ ਈਡੀ ਵੱਲੋਂ ਗ੍ਰਿਫਤਾਰੀ ਦਾ
ਬੀਜੇਪੀ ਦਫਤਰ ਘੇਰਨ ਆਏ ਸੀ ਆਪ ਵਰਕਰ ਹੋ ਗਿਆ ਹੰਗਾਮਾ
ਲੁਧਿਆਣਾ ਦੇ ਦੁਗਰੀ ਰੋਡ ਤੇ ਆਪ ਵਰਕਰਾਂ ਵੱਲੋਂ ਕੈਬਨਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਦੇ ਵਿਰੋਧ ਚ ਬੀਜੇਪੀ ਦਾ ਦਫਤਰ ਘੇਰਿਆ ਗਿਆ ਇਸ ਦੌਰਾਨ ਜਿੱਥੇ ਉਹਨਾਂ ਨੇ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਤਾਂ ਉੱਥੇ ਹੀ ਬੀਜੇਪੀ ਲੀਡਰਾਂ ਦੇ ਨਾਲ ਆਪ ਵਰਕਰਾਂ ਦੀ ਧੱਕਾ ਮੁੱਕੀ ਵੀ ਸਾਹਮਣੇ ਆਈ ਹੈ ਇਸ ਧੱਕਾ ਮੁੱਕੀ ਦੇ ਦੌਰਾਨ ਕਈ ਵਰਕਰ ਜ਼ਖਮੀ ਹੋਏ ਨੇ ਜਿਸ ਨੂੰ ਲੈ ਕੇ ਦੋਵਾਂ ਹੀ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਅਤੇ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ।

ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਜੋ ਕੈਬਨਟ ਮੰਤਰੀ ਸੰਜੀਵ ਅਰੋੜਾ ਨੂੰ ਡਰਾਉਣ ਦੀ ਨੀਅਤ ਨਾਲ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਉਹ ਅਤਿ ਨਿੰਦਨਯੋਗ ਹੈ ਉਹਨਾਂ ਕਿਹਾ ਕਿ ਜਿਸ ਦੇ ਰੋਸ਼ ਵਜੋਂ ਉਹਨਾਂ ਨੇ ਅੱਜ ਭਾਜਪਾ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਹੈ ਹਾਲਾਂਕਿ ਉਹਨਾਂ ਜ਼ਿਕਰ ਕੀਤਾ ਕਿ ਜੋ ਧੱਕਾ ਮੁੱਕੀ ਹੋਈ ਹੈ ਇਹ ਨਹੀਂ ਹੋਣੀ ਚਾਹੀਦੀ ਉਹਨਾਂ ਕਿਹਾ ਕਿ ਭਾਜਪਾ ਵੱਲੋਂ ਉਹਨਾਂ ਉੱਤੇ ਡੰਡੇ ਬਰਸਾਏ ਗਏ ਨੇ ਜਿਸ ਦੀ ਉਹ ਕਾਰਵਾਈ ਕਰਵਾਉਣਗੇ।

ਉਧਰ ਬੀਜੇਪੀ ਦੇ ਸੀਨੀਅਰ ਆਗੂ ਅਨਿਲ ਸਰੀਨ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਗੁੰਡਾਈ ਸਟਾਈਲ ਦੇ ਨਾਲ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਉਹਨਾਂ ਦੇ ਕਈ ਵਰਕਰਾਂ ਨੂੰ ਜਖਮੀ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਇਸ ਦਾ ਉਹ ਮੂੰਹ ਤੋੜਵਾ ਜਵਾਬ ਦੇਣਗੇ ਇਹੀ ਨਹੀਂ ਉਹਨਾਂ ਕਿਹਾ ਕਿ ਜੇ ਕਿਸੇ ਨੇ ਗਲਤ ਕੰਮ ਕੀਤਾ ਹੈ ਤਾਂ ਉਸਨੂੰ ਸਜ਼ਾ ਜਰੂਰ ਮਿਲੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੁੜੀ ਦੇ ਚੱਕਰ ‘ਚ ਡੇਰੇ ਵਾਲਿਆਂ ਨੇ ਮੁੰਡੇ ਨਾਲ ਕਰ’ਤਾ ਓਹੀ ਕੰਮ

htvteam

ਰੋਟੀ ਖਾਣ ਤੋਂ ਬਾਅਦ ਬਾਹਰ ਸੈਰ ਕਰਨ ਗਈ ਸੀ ਔਰਤ ਪਰ ਪਹੁੰਚੀ ਹਸਪਤਾਲ ਦੇਖੋ ਕਿਵੇਂ

Htv Punjabi

ਆਹ ਵੀਡੀਓ ਦੇਖੋ ਫੇਰ ਸਮਝ ਆਏਗੀ ਕਿਵੇਂ ਬਚਦੇ ਨੇ ਓਪਰੇਸ਼ਨ ਤੇ ਜ਼ਿੰਦਗੀ

htvteam

Leave a Comment