Htv Punjabi
Punjab

ਰੋਟੀ ਖਾਣ ਤੋਂ ਬਾਅਦ ਬਾਹਰ ਸੈਰ ਕਰਨ ਗਈ ਸੀ ਔਰਤ ਪਰ ਪਹੁੰਚੀ ਹਸਪਤਾਲ ਦੇਖੋ ਕਿਵੇਂ

ਫ਼ਿਰੋਜ਼ਪੁਰ : ਛੇ ਮਹੀਨੇ ਦੀ ਗਰਭਵਤੀ ਔਰਤ ਆਪਣੇ ਭਾਈ ਅਤੇ ਭਾਬੀ ਦੇ ਨਾਲ ਖਾਣਾ ਖਾਣ ਤੋਂ ਬਾਅਦ ਸੈਰ ‘ਤੇ ਗਈ ਸੀ l ਇਸ ਦੌਰਾਨ ਸੜਕ ‘ਤੇ ਮੂੰਗਫਲੀ ਦੀ ਰੇਹੜੀ ‘ਤੇ ਖੜ੍ਹੇ ਤਿੰਨ ਨੌਜਵਾਨਾਂ ਨੇ ਉਸਦੀ ਭਾਬੀ ਨੂੰ ਦੇਖ ਕੇ ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ l ਨੌਜਵਾਨਾਂ ਦੀ ਇਸ ਹਰਕਤ ਦਾ ਜਦ ਔਰਤ ਅਤੇ ਉਸਦੇ ਭਾਈ ਨੇ ਵਿਰੋਧ ਕੀਤਾ ਤਾਂ ਤਿੰਨਾਂ ਨੇ ਉਨ੍ਹਾਂ ਦੇ ਨਾਲ ਮਾਰ ਕੁੱਟ ਸ਼ੁਰੂ ਕਰ ਦਿੱਤੀ l ਮੁਲਜ਼ਮਾਂ ਨੇ ਗਰਭਵਤੀ ਔਰਤ ਦੇ ਢਿੱਡ ਵਿੱਚ ਕਈ ਵਾਰ ਲੱਤਾਂ ਮਾਰੀਆਂ, ਜਿਸ ਨਾਲ ਛੇ ਮਹੀਨੇ ਦੀ ਗਰਭਵਤੀ ਉੱਥੇ ਹੀ ਬੇਹੋਸ਼ ਹੋ ਗਈ ਅਤੇ ਉਸਦਾ ਗਰਭ ਗਿਰ ਗਿਆ l ਆਲੇ ਦੁਆਲੇ ਦੇ ਲੋਕਾਂ ਦੀ ਸਹਾਇਤਾ ਨਾਲ ਉਸ ਨੂੰ ਹਸਪਤਾਲ ਦਾਖਿਲ ਕਰਵਾਇਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ l ਉੱਥੇ ਹੀ ਮੁਲਜ਼ਮ ਵਾਰਦਾਤ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਏ l ਏਐਸਆਈ ਜੁਗਰਾਜ ਸਿੰਘ ਨੇ ਦੱਸਿਆ ਕਿ ਮਾਮਲੇ ਵਿੱਚ ਪੀੜਿਤ ਪ੍ਰਕਾਸ਼ ਕੌਰ ਦੇ ਬਿਆਨ ਗੁਰਭਿੰਦਰ ਸਿੰਘ, ਅਮਨਦੀਪ ਸਿੰਘ,ਲਵਜੀਤ ਸਿੰਘ ਨਿਵਾਸੀ ਪੀਰ ਮੁਹੰਮਦ ਦੇ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ l ਪੁਲਿਸ ਦਾ ਕਹਿਣਾ ਕਿ ਮੁਲਜ਼ਮਾਂ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ l ਤਿੰਨਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ l

Related posts

ਜਲੰਧਰ ਜ਼ਿਮਨੀ ਚੋਣ ‘ਚ ਆਪ ਪਾਰਟੀ ਦਾ ਫਿਰਿਆ ਝਾੜੂ, ਝਾੜੂ ਵਾਲਿਆਂ ਨੇ ਰੋਡ ਉੱਤੇ ਨੱਚ-ਨੱਚ ਪਾਈਆਂ ਧਮਾਲਾਂ

htvteam

ਝਾੜੂ ਵਾਲਿਆਂ ਦੇ ਪ੍ਰਧਾਨ ਨੇ ਪਿੰਡ ‘ਚ ਮਚਾਈ ਦਹਿਸ਼ਤ

htvteam

ਕੋਰੋਨਾ ਨਾਲ ਜੰਗ ਦੇ ਰਾਹ ਆ ਰਹੀ ਸੀ ਆਹ ਰੁਕਾਵਟ, ਫੇਰ ਅਮਿਤ ਸ਼ਾਹ ਨੂੰ ਦਿਖਾਉਣੀ ਪਈ ਆਪਣੀ ਤਾਕਤ, ਦੇਖੋ ਕਿਵੇਂ ਕਰਾਤੇ ਸਾਰੇ ਸ਼ਾਂਤ 

Htv Punjabi

Leave a Comment