Htv Punjabi
Punjab Siyasat Video

ਤੁਸੀਂ ਕੱਟੜ ਬੇਈਮਾਨ ਹੋ, ਸਭ ਫੜੇ ਜਾਣਗੇ

ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਲੁਧਿਆਣਾ ਦੇ ਹਲਵਾਰਾ ਏਅਰਪੋਰਟ ਤੋਂ ਹਵਾਈ ਸੇਵਾ ਸ਼ੁਰੂ
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਪਹੁੰਚੇ ਲੁਧਿਆਣਾ
ਬਿੱਟੂ ਨੇ ਸਾਬਕਾ ਮੰਤਰੀ ਸੰਜੀਵ ਅਰੋੜਾ ਸਮੇਤ ਮੁੱਖ ਮੰਤਰੀ ਭਗਵੰਤ ਮਾਨ ਤੇ ਕੀਤਾ ਵੱਡਾ ਹਮਲਾ
ਕਿਹਾ ਸਭ ਫੜੇ ਜਾਣਗੇ
ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਲੁਧਿਆਣਾ ਦੇ ਅੰਤਰਰਾਸ਼ਟਰੀ ਖਲਵਾਰਾ ਏਅਰਪੋਰਟ ਤੋਂ ਹਵਾਈ ਸੇਵਾ ਸ਼ੁਰੂ ਹੋ ਗਈ ਹੈ। ਦਿੱਲੀ ਤੋਂ ਹਲਵਾਰਾ ਪਹੁੰਚੀ ਪਹਿਲੀ ਫਲਾਈਟ ਵਿੱਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਨਾਲ ਮੈਂਬਰ ਰਾਜ ਸਭਾ ਵਿਕਰਮਜੀਤ ਸਿੰਘ ਸਾਹਨੀ, ਰਜਿੰਦਰ ਗੁਪਤਾ ਸਣੇ ਭਾਜਪਾ ਦੇ ਹੋਰ ਆਗੂ ਅਤੇ ਸ਼ਹਿਰ ਦੇ ਕਈ ਬਿਜਨਸਮੈਨ ਪਹੁੰਚੇ। ਹਾਲਾਂਕਿ ਬਿੱਟੂ ਇਸੇ ਫਲਾਈਟ ਰਾਹੀਂ ਦਿੱਲੀ ਨੂੰ ਵਾਪਸ ਚਲੇ ਗਏ। ਇਸ ਤੋਂ ਇਲਾਵਾ, ਵੱਡੀ ਗਿਣਤੀ ਚ ਯਾਤਰੀ ਦਿੱਲੀ ਨੂੰ ਵੀ ਗਏ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਿੱਟੂ ਨੇ ਕਿਹਾ ਕਿ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਹ ਹਵਾਈ ਸੇਵਾ ਆਖਿਰਕਾਰ ਸ਼ੁਰੂ ਹੋ ਗਈ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਜਲਦੀ ਹੀ ਸੇਵਾਵਾਂ ਵਿੱਚ ਹੋਰ ਵਾਧਾ ਹੋਵੇਗਾ।ਇਸ ਦੇ ਨਾਲ ਬਿੱਟੂ ਨੇ ਕੈਬਨਟ ਮੰਤਰੀ ਸੰਜੀਵ ਅਰੋੜਾ ਨਾਲ ਜੁੜੇ ਸਵਾਲ ਨੂੰ ਲੈ ਕੇ ਕਿਹਾ ਕਿ ਜੈਸੀ ਕਰਨੀ, ਵੈਸੀ ਭਰਨੀ। ਭਰਿਸ਼ਟਾਚਾਰ ਕਰਨ ਵਾਲੇ ਬਖਸ਼ੇ ਨੇ ਜਾਣਗੇ। ਬਿੱਟੂ ਨੇ ਪੰਜਾਬ ਬਿਜ਼ਨਸ ਬਿਊਰੋ ਦੇ ਮੁੱਖ ਦਫਤਰ ਉੱਪਰ ਹੋਈ ਸੀਬੀਆਈ ਦੀ ਰੇਡ ਦਾ ਜ਼ਿਕਰ ਵੀ ਕੀਤਾ।

ਰਾਜ ਸਭਾ ਮੈਂਬਰ ਵਿਕਰਮ ਜੀ ਸਾਹਨੀ ਨੇ ਦਾਵਾ ਕੀਤਾ ਕਿ ਸਾਲ ਦੇ ਅੰਦਰ ਇੱਥੋਂ ਅੰਤਰਰਾਸ਼ਟਰੀ ਫਲਾਈਟ ਦੇ ਸੁਵਿਧਾ ਵਿੱਚ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ, ਏਅਰਪੋਰਟ ਤੇ ਕਾਰਗੋ ਸਰਵਿਸ ਵੀ ਸ਼ੁਰੂ ਹੋਵੇਗੀ। ਇਸੇ ਤਰ੍ਹਾਂ, ਰਾਜਸਭਾ ਮੈਂਬਰ ਰਜਿੰਦਰ ਗੁਪਤਾ ਨੇ ਫਲਾਈਟ ਸੇਵਾ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪ੍ਰਗਟਾਇਆ।

ਉੱਥੇ ਹੀ, ਇਸ ਪਹਿਲੀ ਫਲਾਈਟ ਤੋਂ ਸਫਰ ਕਰਨ ਵਾਲੇ ਯਾਤਰੀਆਂ ਨੇ ਕਿਹਾ ਕਿ ਹਲਵਾਰਾ ਏਅਰਪੋਰਟ ਤੋਂ ਹਵਾਈ ਸੇਵਾ ਸ਼ੁਰੂ ਹੋਣ ਨਾਲ ਉਦਯੋਗਿਕ ਸ਼ਹਿਰ ਲੁਧਿਆਣਾ ਦੇ ਵਪਾਰੀਆਂ ਨੂੰ ਬਹੁਤ ਫਾਇਦਾ ਮਿਲੇਗਾ। ਉਹਨਾਂ ਨੇ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਸੇਵਾਵਾਂ ਵਿੱਚ ਹੋਰ ਸੁਧਾਰ ਹੋਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਟਰੰਪ ‘ਤੋਂ ਬਾਅਦ ਏਸ ਨੌਜਵਾਨ ‘ਤੇ ਚੱਲੀਆਂ ਗੋ-ਲੀਆਂ ? ਦਹਿਲ ਗਿਆ ਅਮਰੀਕਾ

htvteam

NRI ਦੀ ਸੁਨੱਖੀ ਜਨਾਨੀ ਪਿੱਛੋਂ ‘ਕੈਰੇ ਜਿਹੇ ਮੁੰਡੇ ਨਾਲ ਲੈਂਦੀ ਸੀ ਫੁਲ ਨਜ਼ਾਰੇ

htvteam

ਅਮਲੀ ਘਰਵਾਲੇ ਨੇ ਸੁਨੱਖੀ ਮੈਡਮ ਲਾ ਦਿੱਤੀ ਚਿੱਟੇ ‘ਤੇ

htvteam

Leave a Comment