Htv Punjabi
Crime Punjab Video

SGPC ਮੈਂਬਰ ਨੇ ਨੂੰਹ ਨਾਲ ਕੀਤੀ ਗਲਤ ਹਰਕਤ !

ਸਾਬਕਾ ਜਥੇਦਾਰ ਤੇ ਐਸਜੀਪੀਸੀ ਮੈਂਬਰ
ਰਣਜੀਤ ਸਿੰਘ ਕਾਹਲੋਂ ‘ਤੇ ਵੱਡੀ ਨੂੰਹ ਵੱਲੋਂ ਗੰਭੀਰ ਦੋਸ਼
ਮਾਨਸਿਕ ਤੰਗ-ਪਰੇਸ਼ਾਨੀ ਅਤੇ ਅਣਉਚਿਤ ਵਰਤਾਅ ਦੇ ਦੋਸ਼
ਪ੍ਰੈਸ ਕਾਨਫਰੰਸ ਕਰਕੇ ਕੀਤੇ ਖੁਲਾਸੇ
ਜਲੰਧਰ ਵਿੱਚ ਪੂਰਵ ਜਥੇਦਾਰ ਤੇ ਐਸਜੀਪੀਸੀ ਮੈਂਬਰ ਰਣਜੀਤ ਸਿੰਘ ਕਾਹਲੋਂ ਉੱਤੇ ਉਨ੍ਹਾਂ ਦੀ ਵੱਡੀ ਨੂੰਹ ਐਨਆਰਆਈ ਮਹਿਲਾ ਰਘਬੀਰ ਕੌਰ ਵੱਲੋਂ ਗੰਭੀਰ ਦੋਸ਼ ਲਗਾਏ ਗਏ ਹਨ। ਇਕ ਨਿੱਜੀ ਹੋਟਲ ਵਿੱਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਰਘਬੀਰ ਕੌਰ ਨੇ ਆਪਣੇ ਸੱਸੁਰ ‘ਤੇ ਮਾਨਸਿਕ ਤੰਗ-ਪਰੇਸ਼ਾਨੀ ਅਤੇ ਅਣਉਚਿਤ ਵਰਤਾਅ ਦੇ ਦੋਸ਼ ਲਗਾਏ।

ਰਘਬੀਰ ਕੌਰ ਨੇ ਦੱਸਿਆ ਕਿ ਉਹ ਕੈਨੇਡਾ ਦੀ ਨਾਗਰਿਕ ਹੈ ਅਤੇ ਉਸਦੀ ਸ਼ਾਦੀ ਸੁਖਦੀਪ ਸਿੰਘ ਕਾਹਲੋਂ ਨਾਲ ਹੋਈ ਸੀ। ਉਸਦੇ ਮੁਤਾਬਕ ਦੋਵੇਂ ਕੈਨੇਡਾ ਵਿੱਚ ਚੰਗੇ ਸੰਬੰਧਾਂ ਨਾਲ ਰਹਿੰਦੇ ਸਨ ਅਤੇ ਉਨ੍ਹਾਂ ਦੀਆਂ ਦੋ ਧੀਆਂ 2010 ਅਤੇ 2013 ਵਿੱਚ ਪੈਦਾ ਹੋਈਆਂ। ਉਸਨੇ ਕਿਹਾ ਕਿ ਵਿਆਹਸ਼ੁਦਾ ਜੀਵਨ ਵਿੱਚ ਪਹਿਲਾਂ ਕੋਈ ਵੱਡਾ ਝਗੜਾ ਨਹੀਂ ਸੀ, ਪਰ ਬਾਅਦ ਵਿੱਚ ਪਰਿਵਾਰ ਵੱਲੋਂ “ਵੰਸ਼ ਚਲਾਉਣ ਲਈ ਪੁੱਤਰ ਦੀ ਲੋੜ” ਵਾਲੀ ਸੋਚ ਕਾਰਨ ਉਸਦੇ ਪਤੀ ‘ਤੇ ਦਬਾਅ ਬਣਾਇਆ ਗਿਆ, ਜਿਸ ਨਾਲ ਉਹ ਮਾਨਸਿਕ ਤੌਰ ‘ਤੇ ਪ੍ਰਭਾਵਿਤ ਰਹਿਣ ਲੱਗੇ।

ਮਹਿਲਾ ਦੇ ਅਨੁਸਾਰ ਫਰਵਰੀ 2024 ਵਿੱਚ ਉਸਦੇ ਸੱਸ-ਸਹੁਰਿਆਂ ਨੇ ਉਸਦੇ ਪਤੀ ਨੂੰ ਭਾਰਤ ਬੁਲਾਇਆ। ਬਾਅਦ ਵਿੱਚ ਉਹ ਖੁਦ ਵੀ ਮਾਰਚ 2024 ਵਿੱਚ ਭਾਰਤ ਆ ਗਈ। ਉਸਦਾ ਦਾਅਵਾ ਹੈ ਕਿ ਸ਼ੁਰੂ ਵਿੱਚ ਸਭ ਕੁਝ ਠੀਕ ਸੀ, ਪਰ ਹੌਲੀ-ਹੌਲੀ ਉਸਦੇ ਖ਼ਿਲਾਫ਼ ਮਾਹੌਲ ਬਣਾਇਆ ਗਿਆ ਅਤੇ ਪਤੀ-ਪਤਨੀ ਵਿੱਚ ਝਗੜੇ ਵੱਧਣ ਲੱਗੇ। ਉਸਨੇ ਇਹ ਵੀ ਦੋਸ਼ ਲਗਾਇਆ ਕਿ ਉਸਨੂੰ “ਮਾਨਸਿਕ ਤੌਰ ‘ਤੇ ਅਸਥਿਰ” ਸਾਬਤ ਕਰਨ ਦੀ ਯੋਜਨਾ ਬਣਾਈ ਗਈ ਸੀ ਤਾਂ ਜੋ ਉਸਦੇ ਪਤੀ ਦੀ ਦੂਜੀ ਸ਼ਾਦੀ ਕਰਵਾਈ ਜਾ ਸਕੇ।

ਰਘਬੀਰ ਕੌਰ ਨੇ ਇਹ ਵੀ ਕਿਹਾ ਕਿ ਅਗਸਤ 2025 ਵਿੱਚ ਉਸਦਾ ਪਤੀ ਕੈਨੇਡਾ ਵਾਪਸ ਚਲਾ ਗਿਆ ਅਤੇ ਉਸਨੂੰ ਅਤੇ ਉਸਦੀ ਵੱਡੀ ਧੀ ਨੂੰ ਘਰ ਵਿੱਚ ਮਾਨਸਿਕ ਤੌਰ ‘ਤੇ ਤੰਗ ਕੀਤਾ ਗਿਆ। ਉਸਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਉਹ ਆਪਣਾ ਮਾਮਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਅੱਗੇ ਵੀ ਰੱਖੇਗੀ।

ਦੂਜੇ ਪਾਸੇ ਰਣਜੀਤ ਸਿੰਘ ਕਾਹਲੋਂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਦੋਸ਼ ਪਹਿਲਾਂ ਵੀ ਲਗਾਏ ਜਾ ਚੁੱਕੇ ਹਨ ਅਤੇ ਮਾਮਲੇ ਦੀਆਂ ਸ਼ਿਕਾਇਤਾਂ ਪੁਲਿਸ ਅਤੇ ਐਨਆਰਆਈ ਵਿੰਗ ਕੋਲ ਵੀ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਉਹ 76 ਸਾਲ ਦੇ ਹਨ ਅਤੇ ਉਨ੍ਹਾਂ ‘ਤੇ ਲਗਾਏ ਜਾ ਰਹੇ ਦੋਸ਼ ਝੂਠੇ ਹਨ। ਕਾਹਲੋਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਨੂੰਹ ਜਾਇਦਾਦ ਹਾਸਲ ਕਰਨ ਅਤੇ ਉਨ੍ਹਾਂ ਦੀ ਛਵੀ ਖ਼ਰਾਬ ਕਰਨ ਲਈ ਇਹ ਦੋਸ਼ ਲਗਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੁਸਹਿਰੇ ਵਾਲੇ ਦਿਨ ਆਹ ਦੇਖਲੋ ਨੌਜਵਾਨ ਕੀ ਕਰਦੇ ਫੜ੍ਹੇ ਗਏ ?

htvteam

ਐਵੇਂ ਮੋਟਰਸਾਈਕਲ ਉੱਤੇ ਭੱਜਿਆ Amritpal

htvteam

ਪਤੀ ਲਈ ਬੰਦਿਆ ਨਾਲ ਭਿੜ ਗਈ ਦਲੇਰ ਜਨਾਨੀ, ਝਾੜੂ ਨੇ ਕਰਤਾ ਕੰਮ

htvteam

Leave a Comment