Htv Punjabi
Crime Punjab Video

ਆਹ ਜੋੜਾ ਤੁਹਾਡੇ ਘਰ ‘ਚੋਂ ਕੱਢ ਸਕਦੇ ਸੋਨਾ!

ਫਿਰੋਜਪੁਰ ਪੁਲਿਸ ਦੇ ਹੱਥ ਲੱਗਾ ਠੱਗੀ ਮਾਰਨ ਵਾਲਾ ਗਰੋਹ
ਘਰ ਵਿੱਚ ਸੋਨਾ ਦੱਬੇ ਹੋਣ ਦਾ ਦਿੰਦੇ ਸੀ ਲਾਲਚ
ਅਸਲੀ ਸੋਨੇ ਦੇ ਬਦਲੇ ਨਕਲੀ ਸੋਨਾ ਦੇ ਕੇ ਮਾਰਦੇ ਸਨ ਠੱਗੀਆਂ
ਪਤੀ ਪਤਨੀ ਨੂੰ ਪਿੰਡ ਵਾਲਿਆਂ ਨੇ ਰੱਸਿਆਂ ਨਾਲ ਬੰਨ ਕੇ ਚਾੜ੍ਹਿਆ ਕੁਟਾਪਾ
ਠੱਗ ਨੂੰ ਕੀਤਾ ਪੁਲਿਸ ਦੇ ਹਵਾਲੇ
ਠੱਗ ਦੀ ਪਤਨੀ ਅਤੇ ਉਸ ਦਾ ਇੱਕ ਸਾਥੀ ਹੋਏ ਫਰਾਰ 730 ਗ੍ਰਾਮ ਨਕਲੀ ਸੋਨੇ ਦੇ ਗਹਿਣੇ ਵੀ ਆਰੋਪੀ ਕੋਲੋਂ ਹੋਏ ਬਰਾਮਦ ਪੁਲਿਸ ਨੇ ਮੁਕਦਮਾ ਦਰਜ ਕਰ ਕੀਤੀ ਜਾਂਚ ਸ਼ੁਰੂ ਫਰਾਰ ਹੋਏ ਆਰੋਪੀਆ ਦੀ ਭਾਲ ਜਾਰੀ,,,,

ਅਕਸਰ ਆਏ ਦਿਨ ਠੱਗ ਕੋਈ ਨਾ ਕੋਈ ਸ਼ਤਰਾਨਾ ਚਾਲਾਂ ਚੱਲ ਕੇ ਲੋਕਾਂ ਨੂੰ ਬੇਵਕੂਫ ਬਣਾ ਕੇ ਉਹਨਾਂ ਦੀ ਸਾਲਾਂ ਦੀ ਕਮਾਈ ਪਲਾਂ ਵਿੱਚ ਹੀ ਠੱਗ ਕੇ ਲੈ ਜਾਂਦੇ ਹਨ ਇਸੇ ਤਰਾਂ ਹੀ ਇੱਕ ਮਾਮਲਾ ਫਿਰੋਜਪੁਰ ਦੇ ਪਿੰਡ ਮਾਛੀਵਾੜਾ ਤੋ ਸਾਹਮਣੇ ਆਇਆ ਹੈ ਜਿੱਥੇ ਇੱਕ ਗਰੋਹ ਦੇ ਠੱਗੀ ਮਾਰਨ ਵਾਲੀ ਜੋੜੀ ਵੱਲੋਂ ਇੱਕ ਪਰਿਵਾਰ ਨਾਲ ਘਰ ਵਿੱਚ ਸੋਨੇ ਦਾ ਮਟਕਾ ਦੱਬੇ ਹੋਣ ਦਾ ਲਾਲਚ ਦਿਖਾ ਕੇ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਸ ਵਾਰ ਉਹਨਾਂ ਦਾ ਭਾਂਡਾ ਫੁੱਟ ਗਿਆ ਅਤੇ ਉਹ ਲੋਕਾਂ ਦੇ ਅੜਿੱਕੇ ਚੜ ਗਏ ਉਥੇ ਹੀ ਪਿੰਡ ਵਾਲਿਆਂ ਨੇ ਜੰਮ ਕੇ ਠੱਗਾਂ ਦੀ ਛਿੱਤਰ ਪਰੇਡ ਕੀਤੀ ਉਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਹਨਾਂ ਨੂੰ ਇਤਲਾਹ ਮਿਲੀ ਸੀ।

ਆਰੋਪੀ ਗੁਰਪ੍ਰੀਤ ਸਿੰਘ ਅਤੇ ਕੁਲਵਿੰਦਰ ਕੌਰ ਪਤੀ ਪਤਨੀ ਲੋਕਾਂ ਨੂੰ ਜਾਦੂ ਟੋਣਾ ਕਰਕੇ ਘਰ ਵਿੱਚੋਂ ਸੋਨੇ ਦੀ ਦੇਗ ਅਤੇ ਗਹਿਣੇ ਜਮੀਨ ਹੇਠੋਂ ਕੱਢ ਕੇ ਦੇਣ ਦਾ ਲਾਲਚ ਦਿੰਦੇ ਸਨ ਅਤੇ ਭੋਲੇ ਭਾਲੇ ਲੋਕ ਇਹਨਾਂ ਦੇ ਝਾਂਸੇ ਵਿੱਚ ਫਸ ਜਾਂਦੇ ਸਨ ਪਰ ਇਸ ਵਾਰ ਉਹਨਾਂ ਦੀ ਇਹ ਠੱਗੀ ਨਹੀਂ ਚੱਲੀ ਜਦ ਉਹ ਪਿੰਡ ਮਾਛੀਵਾੜਾ ਇੱਕ ਘਰ ਵਿੱਚ ਸੋਨਾ ਕੱਢਣ ਦੀ ਗੱਲ ਕਹਿ ਕੇ ਪੀੜਤਾ ਪਾਸੋਂ ਅਸਲੀ ਸੋਨੇ ਦੇ ਗਹਿਣੇ ਲੈ ਗਏ ਅਤੇ ਉਸ ਦੇ ਬਦਲੇ ਆਪਣੇ ਕੋਲੋਂ ਰੱਖੇ ਹੋਏ ਨਕਲੀ ਸੋਨੇ ਦੇ ਗਹਿਣੇ ਉਹਨਾਂ ਨੂੰ ਦਿੱਤੇ ਇਹ ਸੋਨੇ ਦੀ ਗਹਿਣੇ ਉਹਨਾਂ ਦੇ ਘਰ ਵਿੱਚੋਂ ਨਿਕਲੇ ਹਨ ਪਰ ਜਦ ਪਰਿਵਾਰ ਵੱਲੋਂ ਉਸ ਨੂੰ ਚੈੱਕ ਕਰਵਾਇਆ ਗਿਆ ਤਾਂ ਉਹ ਗਹਿਣੇ ਨਕਲੀ ਨਿਕਲੇ ਤਾਂ ਪਰਿਵਾਰ ਵੱਲੋਂ ਆਰੋਪੀ ਗੁਰਪ੍ਰੀਤ ਸਿੰਘ ਠੱਗ ਨੂੰ ਬੰਨ ਲਿਆ ਉਸ ਦੀ ਜੰਮ ਕੇ ਛਿੱਤਰ ਪਰੇਡ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਲੋਕਾਂ ਨੂੰ ਘਰ ਵਿੱਚ ਸੋਨਾ ਦੱਬੇ ਹੋਣ ਦਾ ਲਾਲਚ ਦੇ ਕੇ ਉਹਨਾਂ ਪਾਸੋਂ ਅਸਲੀ ਸੋਨੇ ਦੇ ਗਹਿਣੇ ਲੈ ਲੈਂਦਾ ਸੀ ਅਤੇ ਉਸ ਦੇ ਬਦਲੇ ਭਾਰੀ ਮਾਤਰਾ ਵਿੱਚ ਨਕਲੀ ਸੋਨੇ ਦੇ ਗਹਿਣੇ ਜੋ ਉਹਨਾਂ ਕੋਲ ਪਹਿਲਾ ਤੋਂ ਹੀ ਹੁੰਦੇ ਸਨ।

ਜਦ ਉਹਨਾਂ ਦੀ ਤਲਾਸ਼ੀ ਲੈਣ ਤੇ ਆਰੋਪੀ ਪਾਸੋਂ 730 ਗ੍ਰਾਮ ਨਕਲੀ ਸੋਨੇ ਦੇ ਜੇਵਰਾਤ ਬਰਾਮਦ ਹੋਏ ਹਨ ਇਸ ਪੂਰੀ ਠੱਗੀ ਵਿੱਚ ਉਸ ਦੀ ਪਤਨੀ ਵੀ ਉਸਦੇ ਨਾਲ ਹੁੰਦੀ ਸੀ ਜੋ ਮਹਿਲਾਵਾਂ ਨੂੰ ਵਿਸ਼ਵਾਸ ਦਵਾਉਂਦੀ ਸੀ ਕਿ ਉਹ ਐਸਾ ਤੰਤਰ-ਮੰਤਰ ਕਰਨਗੇ ਉਹਨਾਂ ਦੇ ਘਰ ਵਿੱਚ ਸੋਨੇ ਦੇ ਗਹਿਣੇ ਨਿਕਲਣਗੇ ਅਤੇ ਉਹ ਜਲਦ ਹੀ ਅਮੀਰ ਹੋ ਜਾਣਗੇ ਭੋਲੇ ਭਾਲੇ ਲੋਕ ਇਹਨਾਂ ਦੇ ਜਾਲ ਵਿੱਚ ਫਸ ਜਾਂਦੇ ਸੀ ਅਤੇ ਆਪਣੇ ਅਸਲੀ ਗਹਿਣੇ ਦੇ ਕੇ ਨਕਲੀ ਗਹਿਣੇ ਲੈ ਜਾਂਦੇ ਸਨ ਪਰ ਜਦੋਂ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਾ ਸੀ ਤਾਂ ਇਹ ਗਿਰੋਹ ਰਫੂ ਚੱਕਰ ਹੋ ਜਾਂਦੇ ਸਨ ਫੜੇ ਗਏ ਆਰੋਪੀਆਂ ਪਾਸੋਂ 730 ਗ੍ਰਾਮ ਨਕਲੀ ਸੋਨੇ ਦੇ ਜੇਵਰਾਤ ਬਰਾਮਦ ਕੀਤੇ ਗਏ ਹਨ ਅਤੇ ਇਹਨਾਂ ਦੇ ਵਿਰੁੱਧ ਥਾਣਾ ਸਦਰ ਵਿਖੇ ਮੁਕਦਮਾ ਦਰਜ ਕਰਕੇ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਕੀ ਹੋਰ ਕਿੰਨੇ ਲੋਕਾਂ ਨਾਲ ਇਹਨਾਂ ਨੇ ਠੱਗੀ ਮਾਰੀ ਹੈ।

ਪੁਲਿਸ ਵੱਲੋਂ ਆਰੋਪੀ ਦੀ ਪਤਨੀ ਕੁਲਵਿੰਦਰ ਕੌਰ ਅਤੇ ਉਸ ਦਾ ਇੱਕ ਸਾਥੀ ਸੁਰਜੀਤ ਸਿੰਘ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਲਦ ਹੀ ਉਹਨਾਂ ਨੂੰ ਵੀ ਗਿਰਫਤਾਰ ਕਰਨ ਦਾ ਦਾਵਾ ਕੀਤਾ ਜਾ ਰਿਹਾ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚੰਡੀਗੜ੍ਹ ਹਸਪਤਾਲ ‘ਚ ਚੱਲੀਆਂ ਗੋਲੀਆਂ, ਇੱਕ ਜ਼ਖ਼ਮੀ

Htv Punjabi

ਜ਼ਖਮੀ ਹੋਏ ਕਿਸਾਨਾਂ ਲਈ ਵੱਡਾ ਐਲਾਨ ?

htvteam

ਸਿਨਮਾ ਘਰ ਦੇ ਵਿੱਚ ਵੜ ਗਏ ਸਿੰਘ…

htvteam

Leave a Comment