ਲੁਧਿਆਣਾ : ਪਤਨੀ ਨਾਲ ਝਗੜਾ ਕਰਨ ਤੋਂ ਬਾਅਦ ਘਰ ਤੋਂ ਚਲੇ ਗਏ ਡਾਬਾ ਦੇ ਹਰਨਾਮਪੁਰਾ ਵਿਸ਼ਵਾਸ਼ ਨਗਰ ਇਲਾਕੇ ਵਿੱਚ ਰਹਿਣ ਵਾਲੇ ਸਤਨਾਮ ਸਿੰਘ ਉਰਫ ਸੋਨੂੰ ਨੇ ਬੁੱਧਵਾਰ ਨੂੰ ਹੀ ਸਿੱਧਵਾਂ ਨਹਿਰ ਵਿੱਚ ਕੁੱਦ ਕੇ ਜਾਨ ਦੇ ਦਿੱਤੀ l ਰਿਸ਼ੇਤਦਾਰ ਬੁੱਘਵਾਰ ਤੋਂ ਉਸ ਨੂੰ ਲੱਭ ਰਹੇ ਸਨ ਪਰ ਵੀਰਵਾਰ ਦੀ ਸਵੇਰੇ ਨਹਿਰ ਵਿੱਚ ਲਾਸ਼ ਦੇਖ ਕਿਸੇ ਰਾਹਗੀਰ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ l
ਸੂਚਨਾ ਮਿਲਣ ਤੋਂ ਬਾਅਦ ਥਾਣਾ ਡਾਬਾ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕਢਵਾਇਆ ਗਿਆ l ਪੁਲਿਸ ਨੇ ਜਾਂਚ ਦੇ ਬਾਅਦ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ l ਜਾਂਚ ਅਧਿਕਾਰੀ ਤਰਸੇਮ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਮਜ਼ਦੂਰੀ ਕਰਦਾ ਸੀ l ਸਤਨਾਮ ਨੇ ਕੁਝ ਸਮੇਂ ਪਹਿਲਾਂ ਹੀ ਆਪਣਾ ਘਰ ਬਣਾਇਆ ਸੀ l ਬੁੱਧਵਾਰ ਨੂੰ ਉਸ ਦੀ ਪਤਨੀ ਨਾਲ ਕਿਸੀ ਗੱਲ ਨੂੰ ਲੈ ਕੇ ਅਣਬਣ ਹੋ ਗਈ l ਦੋਨਾਂ ਵਿੱਚ ਬਹੁਤ ਝਗੜਾ ਹੋਇਆ ਅਤੇ ਉਹ ਝਗੜਾ ਕਰਨ ਤੋਂ ਬਾਅਦ ਮੋਬਾਈਲ ਘਰ ਵਿੱਚ ਹੀ ਸੁੱਟ ਕੇ ਫਰਾਰ ਹੋ ਗਿਆ l
ਰਿਸ਼ਤੇਦਾਰਾਂ ਨੇ ਸੋਚਿਆ ਕਿ ਗੁੱਸਾ ਠੰਡਾ ਹੋਣ ਦੇ ਬਾਅਦ ਉਹ ਘਰ ਵਾਪਸ ਆ ਜਾਵੇਗਾ ਪਰ ਦੇਰ ਰਾਤ ਤੱਕ ਜਦੋਂ ਉਹ ਘਰ ਵਾਪਸ ਨਹੀਂ ਮੁੜਿਆ ਤਾਂ ਰਿਸ਼ਤੇਦਾਰਾਂ ਨੇ ਸੋਨੂੰ ਦੀ ਤਲਾਸ਼ ਸ਼ੁਰੁ ਕਰ ਦਿੱਤੀ l ਸਾਰੀ ਰਾਤ ਤਲਾਸ਼ ਕਰਨ ਤੋਂ ਬਾਅਦ ਸੋਨੂੰ ਦਾ ਕੁਝ ਪਤਾ ਨਹੀਂ ਲੱਗਾ l ਵੀਰਵਾਰ ਦੀ ਸਵੇਰ ਨਹਿਰ ਵਿੱਚ ਲਾਸ਼ ਦੇਖ ਕਿਸੇ ਰਾਹਗੀਰ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਲਾਸ਼ ਬਾਹਰ ਕਢਵਾਈ, ਪਹਿਲਾਂ ਤਾਂ ਪਹਿਚਾਣ ਨਹੀਂ ਹੋ ਰਹੀ ਸੀ l ਪੁਲਿਸ ਨੇ ਸੋਨੂੰ ਦੇ ਰਿਸ਼ੇਦਾਰਾਂ ਨੂੰ ਬੁਲਾ ਕੇ ਪਹਿਚਾਣ ਕਰਵਾਈ ਤਾਂ ਉਨ੍ਹਾਂ ਨੇ ਪਹਿਚਾਣ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਭੇਜ ਦਿੱਤੀ l