Htv Punjabi
Featured Fitness Health International Punjab siyasat

ਜਦੋਂ ਟਿੱਡੀਆਂ ਨੇ ਲਈ ਸੀ 4.5 ਕਰੋੜ ਲੋਕਾਂ ਦੀ ਜਾਨ, ਟਿੱਡੀ ਦਲ ਦੇ ਇਤਿਹਾਸ ਦਾ ਉਹ ਸੱਚ ਜਿਸਨੂੰ ਜਾਣਕੇ ਤੁਹਾਡੀਆਂ ਅੱਖਾਂ ਅੱਡਿਆਂ ਰਹਿ ਜਾਣਗੀਆਂ!  

ਨਵੀਂ ਦਿੱਲੀ ;ਪਾਕਿਸਤਾਨ ਤੋਂ ਆਏ ਟਿੱਡੀ ਦਲਾਂ ਨੇ ਭਾਰਤ ਵਿਚ ਦਹਿਸ਼ਤ ਮਚਾ ਕੇ ਰੱਖੀ ਹੈ l ਇਨ੍ਹਾਂ ਟਿੱਡੀਆਂ ਨੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਪੰਜਾਬ ਸਮੇਤ ਕਈ ਰਾਜਾਂ ਵਿਚ ਫ਼ਸਲਾਂ ਨੂੰ ਬਰਬਾਦ ਕਰ ਦਿੱਤਾ ਹੈ l ਇਕੱਲੇ ਰਾਜਸਥਾਨ ਵਿਚ ਇਹਨਾਂ ਦੇ ਹਮਲੇ ਤੋਂ ਕਰੀਬ 90 ਹਜ਼ਾਰ ਹੈਕਟੇਅਰ ਫ਼ਸਲਾਂ ਬਰਬਾਦ ਹੋ ਗਈਆਂ ਹਨ l ਇਹਨਾਂ ਦੇ ਵੱਧਦੇ ਹਮਲਿਆਂ ਨੂੰ ਦੇਖਦੇ ਹੋਏ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਤੇਲੰਗਨਾ, ਓਡੀਸ਼ਾ ਅਤੇ ਕਰਨਾਟਕ ਨੇ ਆਪਣੇ ਇਥੇ ਅਲਰਟ ਵੀ ਜਾਰੀ ਕਰ ਦਿਤੇ ਹਨ l ਵੈਸੇ ਤਾਂ ਹਰ ਸਾਲ ਟਿੱਡੀਆਂ ਦੇ ਕਾਰਨ ਕੁਛ ਨਾ ਕੁਛ ਫ਼ਸਲਾਂ ਨੂੰ ਨੁਕਸਾਨ ਪਹੁੰਚਦਾ ਹੀ ਹੈ, ਪਰ ਹੁਣ ਦੇ ਸਮੇਂ ਵਿੱਚ ਇਹਨਾਂ ਦਾ ਕੁਝ ਜ਼ਿਆਦਾ ਹੀ ਵੱਧ ਗਿਆ ਹੈ l ਹੁਣ ਇਹ ਤਾਂ ਹੈ ਭਾਰਤ ਦੀ ਗੱਲ, ਪਰ ਕਿ ਤੁਸੀ ਜਾਂਦੇ ਹੋ ਕਿ ਗੁਆਂਢੀ ਦੇਸ਼ ਚੀਨ ਵਿੱਚ ਇਹਨਾਂ ਟੀਂਡਿਆਂ ਦੀ ਵਜ੍ਹਾ ਨਾਲ ਹੀ ਕਰੋੜਾਂ ਲੋਕ ਮਾਰੇ ਗਏ ਸਨ ? ਜੀ ਹਾਂ, ਇਹ ਘਟਨਾ ਅੱਜ ਤੋਂ ਕਰੀਬ 60 ਸਾਲ ਪਹਿਲਾਂ ਦੀ ਹੈ l
ਦਰਅਸਲ, ਸਾਲ 1958 ਵਿਚ ਚੀਨ ਦੀ ਸੱਤਾ ਸੰਭਾਲ ਰਹੇ ਮਾਓ ਜੈਦਾਂਗ ਨੇ ਇਕ ਮੁਹਿੰਮ ਸ਼ੁਰੂ ਕੀਤੀ ਸੀ, ਜਿਸਨੂੰ ਫਾਰ ਪੇਸਟ ਕੈਮਪੇਨ  ਕਿਹਾ ਜਾਂਦਾ ਹੈ l ਇਸ ਮੁਹਿੰਮ ਤਹਿਤ ਉਹਨਾਂ ਨੇ 4 ਜੀਵਾਂ (ਮੱਛਰ, ਮੱਖੀ, ਚੂਹਾ ਅਤੇ ਗੋਰੇਯਾ ਚਿੜੀ) ਨੂੰ ਮਾਰਨ ਦਾ ਹੁਕਮ ਦਿੱਤਾ ਸੀ l ਉਹਨਾਂ ਦਾ ਕਹਿਣਾ ਸੀ ਇਹ ਫ਼ਸਲਾਂ ਨੂੰ ਬਰਬਾਦ ਕਰ ਦਿੰਦੇ ਹਨ, ਜਿਸ ਕਾਰਨ ਕਿਸਾਨਾਂ ਦੀ ਸਾਰੀ ਮੇਹਨਤ ਬੇਕਾਰ ਚਲੀ ਜਾਂਦੀ ਹੈ l
ਹੁਣ ਇਹ ਤਾਂ ਤੁਸੀ ਜਾਣਦੇ ਹੀ ਹੋਵੋਗੇ ਕਿ ਮੱਛਰ, ਮੱਖੀ ਅਤੇ ਚੂਹਿਆਂ ਨੂੰ ਲੱਭ-ਲੱਭ ਕੇ ਮਾਰਨਾ ਮੁਸ਼ਕਿਲ ਕੰਮ ਹੈ, ਕਿਉਂਕਿ ਇਹ ਆਸਾਨੀ ਨਾਲ ਖੁਦ ਨੂੰ ਕਿਤੇ ਲੁਕੋ ਲੈਂਦੇ ਹਨ, ਪਰ ਗੋਰੇਯਾ ਤਾਂ ਹਮੇਸ਼ਾ ਇਨਸਾਨਾਂ ਦੇ ਵਿਚ ਹੀ ਰਹਿਣਾ ਪਸੰਦ ਕਰਦੀ ਹੈ l ਅਜਿਹੇ ਵਿਚ ਉਹ ਮਾਓ ਜੈਦਾਂਗ ਦੀ ਮੁਹਿੰਮ ਦੇ ਜਾਲ ਵਿਚ ਫਸ ਗਈ l ਪੂਰੇ ਚੀਨ ਵਿਚ ਲੱਭ ਲੱਭ ਕੇ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਗਿਆ, ਉਹਨਾਂ ਦੇ ਆਲ੍ਹਣਿਆਂ ਨੂੰ ਉਜਾੜ ਦਿੱਤਾ ਗਿਆ l ਲੋਕਾਂ ਨੂੰ ਜਿੱਥੇ ਵੀ ਗੋਰਾਯਾ  ਦਿਖਦੀ,ਉਹ ਉਸਨੂੰ ਤੁਰੰਤ ਮਾਰ ਦਿੰਦੇ l ਸਭ ਤੋਂ ਖਾਸ ਗੱਲ ਲੋਕਾਂ ਨੂੰ ਇਸਦੇ ਲਈ ਇਨਾਮ ਵੀ ਮਿਲਦਾ ਸੀ l ਜਿਹੜਾ ਇਨਸਾਨ ਜਿੰਨੀਆਂ ਗੋਰਾਯਾ ਮਾਰਦਾ,ਉਸਨੂੰ ਉਸੀ ਅਧਾਰ ਤੇ ਇਨਾਮ ਦਿੱਤਾ ਜਾਂਦਾ l
ਹੁਣ ਭਾਰੀ ਸੰਖਿਆ ਵਿਚ ਗੋਰਾਯਾ ਨੂੰ ਮਾਰਨ ਦਾ ਨਤੀਜਾ ਇਹ ਹੋਇਆ ਕਿ ਚੀਨ ਵਿਚ ਕੁਝ ਹੀ ਮਹੀਨਿਆਂ ਵਿਚ ਇਹਨਾਂ ਦੀ ਸੰਖਿਆ ਵਿਚ ਤੇਜੀ ਨਾਲ ਗਿਰਾਵਟ ਆਈ ਅਤੇ ਉਧਰ ਉਲਟਾ ਫ਼ਸਲਾਂ ਦੇ ਬਰਬਾਦ ਹੋਣ ਵਿਚ ਵਾਧਾ ਹੋ ਗਿਆ l ਹਾਲਾਂਕਿ ਇਸੇ ਦੌਰਾਨ 1960 ਵਿਚ ਚੀਨ ਦੇ ਇੱਕ ਮਸ਼ਹੂਰ ਸ਼ੋਅ-ਸ਼ਿਨ ਚਿਣਗ ਨੇ ਮਾਓ ਜੈਦਾਂਗ ਨੂੰ ਦਸਿਆ ਕਿ ਗੋਰਾਯਾ ਤਾਂ ਫ਼ਸਲਾਂ ਨੂੰ ਘੱਟ ਹੀ ਬਰਬਾਦ ਕਰਦੀ ਹੈ ਬਲਕਿ ਉਹ ਅਨਾਜ ਨੂੰ ਵੱਡੀ ਮਾਤਰਾ ਵਿਚ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਨੂੰ ਖਾ ਜਾਂਦੀ ਹੈ l ਇਹ ਗੱਲ ਮਾਓ ਜਿਦੰਗੀ ਦੀ ਸਮਝ ਵਿਚ ਆ ਗਈ, ਕਿਓਂਕਿ ਦੇਸ਼ ਵਿਚ ਚਾਵਲ ਦੀ ਪੈਦਾਵਾਰ ਵਧਣ ਦੀ ਬਜਾਏ ਲਗਾਤਾਰ ਘਟਦੀ ਜਾ ਰਹੀ ਸੀ l
ਸ਼ੋ -ਸ਼ੀਨ ਚੇਂਗ ਦੀ ਸਾਲਾਹ ਤੇ ਮਾਓ ਨੇ ਗੋਰਾਇਆ ਨੂੰ ਮਾਰਨ ਦਾ ਜੋ ਹੁਕਮ ਦਿੱਤਾ ਸੀ, ਉਸਨੂੰ ਤੁਰੰਤ ਰੋਕ ਦਿੱਤਾ ਗਿਆ ਅਤੇ ਉਸਦੀ ਜਗਾਹ ਤੇ ਉਹਨਾਂ ਨੇ ਅਨਾਜ ਖਾਣ ਵਾਲੇ ਕੀੜਿਆਂ ਨੂੰ ਮਾਰਨ ਦਾ ਹੁਕਮ ਦਿੱਤਾ , ਪਰ ਤਦ ਤਕ ਬਹੁਤ ਦੇਰ ਹੋ ਚੁਕੀ ਸੀ l ਗੋਰਾਯਾ ਦੇ ਨਾ ਹੋਣ ਕਾਰਨ ਟਿੱਡੀਆਂ ਦੀ ਸੰਖਿਆ ਵਿਚ ਤੇਜ਼ੀ ਨਾਲ ਵਾਧਾ ਹੋਇਆ ਸੀ, ਜਿਸਦਾ ਨਤੀਜਾ ਇਹ ਹੋਇਆ ਕਿ ਸਾਰੀ ਫ਼ਸਲ ਬਰਬਾਦ ਹੋ ਗਈ l ਇਸਦੀ ਵਜ੍ਹਾ ਕਾਰਨ ਚੀਨ ਵਿਚ ਇਕ ਭਿਆਨਕ ਅਕਾਲ ਪਿਆ ਅਤੇ ਵੱਡੀ ਸੰਖਿਆ ਵਿਚ ਲੋਗ ਭੁੱਖਮਰੀ ਦਾ ਸ਼ਿਕਾਰ ਹੋ ਗਏ l ਮੰਨਿਆ ਜਾਂਦਾ ਹੈ ਕਿ ਇਸ ਭੁੱਖਮਰੀ ਨਾਲ ਕਰੀਬ 1.50 ਕਰੋੜ ਲੋਕਾਂ ਦੀ ਮੌਤ ਹੋ ਗਈ ਸੀ l ਕੁਝ ਅੰਕੜੇ ਇਹ ਵੀ ਦਸਦੇ ਹਨ ਕਿ 1.50-4.50 ਕਰੋੜ ਲੋਕ ਭੁੱਖਮਰੀ ਦੀ ਵਜ੍ਹਾ ਨਾਲ ਮਾਰੇ ਗਏ ਸਨ l ਇਸਨੂੰ ਚੀਨ ਦੀ ਸਭ ਤੋਂ ਵੱਡੀਆਂ ਤ੍ਰਾਸਦੀਆਂ ਵਿਚੋਂ ਇਕ ਮੰਨਿਆ ਜਾਂਦਾ ਹੈ l

Related posts

ਸਾਰੇ ਨਿਹੰਗਾਂ ਨੂੰ ਮਾੜਾ ਹੁਣ ਜ਼ਰਾ ਸੋਚ ਕੇ ਬੋਲਿਓ, ਫੇਰ ਨਾ ਕਿਹੋ ਕਿ ਸਾਨੂੰ ਕਿਸੇ ਨੇ ਦੱਸਿਆ ਨੀਂ !

Htv Punjabi

ਗੁਜਰਾਤ ਗੈਸ ਵਲੌ ਵਿਛਾਈ ਗੈਸ ਪਾਈਪ ਲਾਇਨ ਨੂੰ ਲੈ ਕੇ ਰੌਸ਼ ਪ੍ਰਦਰਸ਼ਨ

htvteam

ਵਿਕਰਮ ਬਰਾੜ ਖੋਲ੍ਹ ਗਿਆ ਮੂੰਹ, ਸੁਣੋ ਕੀ ਕਹਿ ਗਿਆ

htvteam

Leave a Comment