ਜੈਪੁਰ : ਰਾਜਸਥਾਨ ਹਾਈਕੋਰਟ ਦੇ ਵਕੀਲ ਨੂੰ ਇੱਕ ਮਾਮਲੇ ਦੀ ਆਨਲਾਈਨ ਹੋ ਰਹੀ ਸੁਣਵਾਈ ਵਿੱਚ ਬਨੈਨ ਪਾ ਕੇ ਸ਼ਾਮਿਲ ਹੋਣ ਤੇ ਜੱਜ ਨੇ ਰੱਜ ਕੇ ਡਾਂਟਿਆ l ਦਰਅਸਲ ਲਾਕਡਾਊਨ ਦੇ ਕਾਰਨ ਕੋਰਟ ਆਨਲਾਈਨ ਸੁਣਵਾਈ ਕਰ ਰਹੀ ਹੈ l ਅਜਿਹੇ ਵਿੱਚ ਜੱਜ ਇੱਕ ਮਾਮਲੇ ਵਿੱਚ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰ ਰਹੇ ਸਨ, ਇਸ ਦੌਰਾਨ ਉਹ ਪੇਸ਼ ਹੋਏ ਵਕੀਲ ਨੂੰ ਦੇਖ ਕੇ ਨਰਾਜ਼ ਹੋ ਗਏ l
ਰਾਜਸਥਾਨ ਵਿੱਚ ਹਾਈਕੋਰਟ ਦੀ ਜੈਪੁਰ ਬੈਂਚ ਦੇ ਜਸਟਿਸ ਸੰਜੀ ਪ੍ਰਕਾਸ਼ ਸ਼ਰਮਾ ਨੇ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸੁਣਵਾਈ ਕੀਤੀ l ਇਸ ਦੌਰਾਨ ਉਨ੍ਹਾਂ ਨੇ ਉੱਚਿਤ ਡਰੈਸ ਵਿੱਚ ਉਪਸਥਿਤ ਨਹੀਂ ਹੋਣ ਤੇ ਪੇਸ਼ ਹੋਏ ਵਕੀਲ ਨੂੰ ਰੱਜ ਕੇ ਡਾਂਟਿਆ l
ਦਰਅਸਲ ਵਕੀਲ ਰਵਿੰਦਰ ਕੁਮਾਰ ਪਾਲੀਵਾਲ, ਮੁਲਜ਼ਮ ਲਾਲਰਾਮ ਗੁਰਜਰ ਦੇ ਮਾਮਲੇ ਵਿੱਚ ਅਦਾਲਤ ਤੋਂ ਹੁਕਮ ਹਾਸਿਲ ਕਰਨ ਦੇ ਲਈ ਪੈਰਵੀ ਕਰ ਰਹੇ ਸਨ l ਇਸ ਦੌਰਾਨ ਜਸਟਿਸ ਨੇ ਜਮਾਨਤ ਪਟੀਸ਼ਨ ਨੂੰ ਖਾਰਿਜ ਕਰਨਾ ਚਾਹਿਆ ਪਰ ਬਾਅਦ ਵਿੱਚ ਸਰਕਾਰੀ ਵਕੀਲ ਦੀ ਬੇਨਤੀ ਨੂੰ ਸਵੀਕਾਰ ਕੀਤਾ ਕਿ ਬਚਾਅ ਪੱਖ ਦੇ ਵਕੀਲ ਵੱਲੋਂ ਉਨ੍ਹਾਂ ਨੂੰ ਸਹੀ ਰਸਤਾ ਨਹੀਂ ਦਿਖਾਇਆ ਗਿਆ, ਅਜਿਹੇ ਵਿੱਚ ਸੁਣਵਾਈ 5 ਮਈ ਤੱਕ ਦੇ ਲਈ ਟਾਲ ਦਿੱਤੀ l
ਕੋਰੋਨਾ ਵਾਇਰਸ ਦੇ ਕਾਰਨ ਲਾਗੂ ਲਾਕਡਾਊਨ ਦੇ ਦੌਰਾਨ ਰਾਜਸਥਾਨ ਹਾਈਕੋਰਟ ਜਿਤਸੀ ਮੀਟ ਐਪ ਦੇ ਜ਼ਰੀਏ ਜ਼ਰੂਰੀ ਮਾਮਲਿਆਂ ਵਿੱਚ ਆਨਲਾਈਨ ਸੁਣਵਾਈ ਕਰ ਰਹੀ ਹੈ l ਸੰਬੰਧਿਤ ਮਾਮਲੇ ਦੀ ਸੁਣਵਾਈ ਵਿੱਚ ਕੋਰਟ ਨੇ ਦੇਖਿਆ ਕਿ ਵੀਡੀਓ ਕਾਨਫਰੰਸਿੰਗ ਦੇ ਦੌਰਾਨ ਵਕੀਲ ਸਹੀ ਕੱਪੜੇ ਵਿੱਚ ਸ਼ਾਮਿਲ ਨਹੀਂ ਹੋ ਰਹੇ ਹਨ l
ਇਸੀ ਵਜ੍ਹਾ ਤੋਂ ਅਦਾਲਤ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਮੁਲਜ਼ਮ ਲਾਲਰਾਮ ਦੇ ਮਾਮਲੇ ਨੂੰ ਅਗਲੀ ਸੁਣਵਾਈ ਤੱਕ ਦੇ ਲਈ ਟਾਲ ਦਿੱਤਾ l ਹਾਈਕੋਰਟ ਨੇ ਇਸ ਘਟਨਾ ਦੇ ਬਾਅਦ ਇੱਕ ਨੋਟਿਸ ਜ਼ਾਰੀ ਕਰ ਕੇ ਵਕੀਲਾਂ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਪਣੀ ਡਰੈਸ ਪਾ ਕੇ ਸੁਣਵਾਈ ਦੇ ਵਿੱਚ ਉਪਸਥਿਤ ਹੋਣ ਨੂੰ ਕਿਹਾ ਹੈ l