ਲੁਧਿਆਣਾ : ਲੁਧਿਆਣਾ ਜਿਲੇ ਦੇ ਇੱਕ ਪਿੰਡ ਵਿੱਚ ਨਾਬਾਲਿਗ ਕੁੜੀ ਦੇ ਨਾਲ ਸਮੂਹਿਕ ਕੁਕਰਮ ਦੀ ਘਟਨਾ ਸਾਹਮਣੇ ਆਈ ਹੈ।ਇੰਨਾ ਹੀ ਨਹੀਂ, ਇਹ ਘਟਨਾ ਦਬੀ ਰਹੀ ਤਾਂ ਬਦਮਾਸ਼ਾਂ ਦੇ ਹੌਂਸਲੇ ਇੰਨੇ ਵੱਧ ਗਏ ਕਿ ਅਗਲੇ ਦਿਨ ਫਿਰ ਤੋਂ ਕੁੜੀ ਦੇ ਘਰ ਆ ਵੱਜੇ।ਕੰਮ ਤੋਂ ਮੁੜੇ ਕੁੜੀ ਦੇ ਮਾਂ ਬਾਪ ਨੂੰ ਦੇਖ ਕੇ ਉਸ ਨੂੰ ਛੱਡ ਕੇ ਭੱਜ ਗਏ।ਇਸ ਸੰਬੰਧ ਵਿੱਚ ਸਿ਼ਕਾਇਤ ਦੇ ਬਾਅਦ ਸਮੂਹਿਕ ਕੁਕਰਮ ਅਤੇ ਪਾਕਸੋ ਐਕਟ ਦੇ ਤਹਿਤ ਕੇਸ ਦਰਜ ਕਰਕੇ ਪੁਲਿਸ ਮੁਲਜ਼ਮਾਂ ਦੀ ਤਲਾਸ਼ ਵਿੱਚ ਲੱਗ ਗਈ ਹੈ।
ਘਟਨਾ ਲੁਧਿਆਣਾ ਦੇ ਪਿੰਡ ਮੰਡ ਚੌਂਤਾ ਦੀ ਹੈ।ਮੁਲਜ਼ਮਾਂ ਦੀ ਪਹਿਚਾਣ ਪਿੰਡ ਦੇ ਹੀ ਮਨੋਜ, ਅਰਜੁਨ ਅਤੇ ਨਿੱਕੂ ਦੇ ਰੂਪ ਵਿੱਚ ਹੋਈ ਹੈ।ਥਾਣਾ ਕੂਮ ਕਲਾਂ ਪੁਲਿਸ ਨੂੰ ਦਿੱਤੀ ਸਿ਼ਕਾਇਤ ਵਿੱਚ ਪਿੰਡ ਦੀ ਇੱਕ ਔਰਤ ਨੇ ਦੱਸਿਆ ਹੈ ਕਿ 17 ਜੁਲਾਈ ਨੂੰ ਉਹ ਅਤੇ ਉਸ ਦਾ ਪਤੀ ਆਪਣੇ ਆਪਣੇ ਕੰਮ ਤੇ ਗਏ ਸਨ।ਘਰ ਵਿੱਚ ਇੱਕਲੀ ਮੌਜੂਦ 9ਵੀਂ ਜਮਾਤ ਵਿੱਚ ਪੜਨ ਵਾਲੀ 14 ਸਾਲ ਦੀ ਕੁੜੀ ਦੁਪਹਿਰ ਕਰੀਬ 2 ਵਜੇ ਬਾਥਰੂਮ ਦੇ ਲਈ ਜੰਗਲ ਵਿੱਚ ਗਈ ਤਾਂ ਮਨੋਜ, ਅਰਜੁਨ ਅਤੇ ਨਿੱਕੂ ਨੇ ਡਰਾ ਧਮਕਾ ਕੇ ਉਸ ਦੇ ਨਾਲ ਗਲਤ ਕੰਮ ਕੀਤਾ।
ਸ਼ਾਮ ਨੂੰ ਕੁੜੀ ਨੇ ਕੰਮ ਤੋਂ ਵਾਪਸ ਆਉਂਦੇ ਮਾਂ ਬਾਪ ਨੂੰ ਇਸ ਘਟਨਾ ਦੇ ਬਾਰੇ ਵਿੱਚ ਦੱਸਿਆ ਤਾਂ ਜ਼ਰੂਰ ਪਰ ਬਦਨਾਮੀ ਦੇ ਡਰ ਤੋਂ ਉਹ ਲੋਕ ਪੁਲਿਸ ਦੇ ਕੋਲ ਨਹੀਂ ਗਏ।ਅਗਲੇ ਦਿਨ ਫਿਰ ਕੰਮ ਤੇ ਗਏ ਤੇ ਪਤੀ ਪਤਨੀ ਜਲਦੀ ਘਰ ਮੁੜ ਆਏ।ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਤਿੰਨੋਂ ਮੁੰਡੇ ਕੁੜੀ ਨੂੰ ਘਰ ਤੋਂ ਚੁੱਕ ਕੇ ਜੰਗਲ ਵੱਲ ਲੈ ਜਾ ਰਹੇ ਸਨ।ਉਨ੍ਹਾਂ ਨੂੰ ਦੇਖਦੇ ਹੋਏ ਤਿੰਨੋਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।ਇਸ ਦੇ ਬਾਅਦ ਉਨ੍ਹਾਂ ਨੇ ਪੁਲਿਸ ਦੇ ਕੋਲ ਸਿ਼ਕਾਇਤ ਦਿੱਤੀ।
ਇਸ ਬਾਰੇ ਵਿੱਚ ਥਾਣਾ ਕੂਮ ਕਲਾਂ ਦੇ ਏਐਸਆਈ ਹਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਮੰਡ ਚੌਂਤਾ ਵਿੱਚ ਇੱਕ ਨਾਬਾਲਿਗ ਕੁੜੀ ਦੇ ਨਾਲ ਸਮੂਹਿਕ ਕੁਕਰਮ ਦੀ ਸਿ਼ਕਾਇਤ ਮਿਲੀ।ਪੁਲਿਸ ਨੇ ਪਿੰਡ ਦੇ ਹੀ ਰਹਿਣ ਵਾਲੇ ਤਿੰਨ ਨੌਜਵਾਨਾਂ ਦੇ ਖਿਲਾਫ ਡਰਾ ਧਮਕਾ ਕੇ ਸਮੂਹਿਕ ਕੁਕਰਮ ਕਰਨ ਅਤੇ ਪਾਕਸੋ ਐਕਟ ਦੇ ਤਹਿਤ ਅਪਰਾਧਿਕ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
