ਲੁਧਿਆਣਾ : ਬੀਤੇ ਦਿਨੀਂ ਲੁਧਿਆਣਾ ਪੁਲਿਸ ਦੇ ਜਿਸ ਏਸੀਪੀ ਅਨਿਲ ਕੋਹਲੀ ਦਾ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਦਿਹਾਂਤ ਹੋ ਗਿਆ ਸੀ ਤੇ ਉਸ ਦੇ ਨਾਲ ਕੰਮ ਕਰਨ ਵਾਲੀ ਇੱਕ ਸਬ ਇੰਸਪੈਕਟਰ ਐਸਐਚਓ ਤੇ ਕੋਹਲੀ ਦੇ ਇੱਕ ਅੰਗਰੰਖਿਅਕ ਨੂੰ ਕੋਰੋਨਾ ਪਾਜ਼ੀਟਿਵ ਪਾਏ ਜਾਣ ਮਗਰੋਂ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ।ਉਨ੍ਹਾਂ ਦੋਨਾਂ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ।ਜਿਸ ਵਿੱਚੋਂ ਅਨਿਲ ਕੋਹਲੀ ਦਾ ਅੰਗ ਰੱਖਿਅਕ ਡੰਡ ਬੈਠਕਾਂ ਮਾਰਦਾ ਦਿਖਾਈ ਦਿੱਤਾ ਹੈ ਤੇ ਐਸਐਚਓ ਥਾਣਾ ਜੋਧੇਵਾਲ ਨੇ ਪੰਜਾਬ ਪੁਲਿਸ ਦੇ ਪੇਜ ਉੱਤੇ ਇੱਕ ਵੀਡੀਓ ਪਾ ਕੇ ਜਿੱਥੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਮੁਹੱਈਆ ਕਰਵਾਈ ਗਈਆਂ ਸਹੂਲਤਾਂ ਅਤੇ ਸਾਥ ਦੇਣ ਲਈ ਧੰਨਵਾਦ ਕੀਤਾ ਹੈ।ਉੱਥੇ ਅਰਸ਼ਪ੍ਰੀਤ ਕੌਰ ਗਰੇਵਾਲ ਆਪਣੇ ਉਨ੍ਹਾਂ ਨਜ਼ਦੀਕੀਆਂ ਨੂੰ ਵੀ ਧੰਨਵਾਦ ਕਰਦੀ ਦਿਖਾਈ ਦਿੱਤੀ, ਜਿਨ੍ਹਾਂ ਨੇ ਇਸ ਔਖੀ ਘੜੀ ਦੌਰਾਨ ਵੀ ੳੁਸ ਦਾ ਮਨੋਬਲ ਬਣਾਇਆ।
ਅਰਸ਼ਪ੍ਰੀਤ ਨੇ ਕਿਹਾ ਕਿ ਉਹ ਬਿਲਕੁਲ ਠੀਕ ਠਾਕ ਹੈ ਤੇ ਜਲਦੀ ਹੀ ਪੂਰੀ ਤਰ੍ਹਾਂ ਠੀਕ ਹੋ ਕੇ ਆਪਣੀ ਡਿਊਟੀ ਜੁਆਇਨ ਕਰੇਗੀ।ਉਨ੍ਹਾ ਕਿਹਾ ਕਿ ਜਿੰਨੀ ਵੀ ਪੁਲਿਸ ਫੋਰਸ ਮੂਰਲੀ ਕਤਾਰ ਵਿੱਚ ਕੰਮ ਕਰ ਰਹੀ ਹੈ ਉਨ੍ਹਾਂ ਨੂੰ ਉਹ ਇਹੋ ਸੁਨੇਹਾ ਦੇਣਾ ਚਾਹੁੰਦੀ ਹੈ ਕਿ ਮਜ਼ਬੂਤ ਬਣੇ ਰਹੋ ਤੇ ਕੋਰੋਨਾ ਮਹਾਂਮਾਰੀ ਵਿਰੁੱਧ ਜਿਹੜੀ ਲੜਾਈ ਹੈ ਆਪਾਂ ਸਾਰੇ ਜ਼ਰੂਰ ਜਿੱਤਾਂਗੇ।ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਸਿਰਫ ਡਿਊਟੀ ਕਰਦੇ ਸਮੇਂ ਸਰਕਾਰ ਵੱਲੋਂ ਇਸ ਮਹਾਂਮਾਰੀ ਖਿਲਾਫ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਦੀ ਨਾ ਸਿਰਫ ਆਪ ਪਾਲਣਾ ਕਰਨੀ ਹੈ ਬਲਕਿ ਲੋਕਾਂ ਤੋਂ ਵੀ ਕਰਵਾਉਣੀ ਹੈ।ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਘਰਾਂ ‘ਚ ਰਹੋ ਕਿਉਂਕਿ ਘਰਾਂ ਅੰਦਰ ਰਹਿਣਾ ਹੀ ਇਸ ਬੀਮਾਰੀ ਤੋਂ ਬਚਣ ਦਾ ਸਭ ਤੋਂ ਵੱਡਾ ਇਲਾਜ ਹੈ।