ਬਟਾਲਾ : ਗੁਰਦਾਸਪੁਰ ਜ਼ਿਲ੍ਹੇ ਦੇ ਕਸਬਾ ਕਾਦੀਆਂ ਵਿੱਚ ਇੱਕ ਨੌਜਵਾਨ ਨੇ ਪੁਲਿਸ ‘ਤੇ ਕੁੱਟਣ ਮਾਰ ਕਰਨ ਦਾ ਇਲਜ਼ਾਮ ਲਾਇਆ ਹੈ l ਅਹਮਦਿਆ ਜਮਾਲ ਨਾਲ ਸੰਪਰਕ ਰੱਖਣ ਵਾਲੇ ਲੱਕੜੀ ਦੇ ਕਾਰੀਗਰ ਦੇ ਮੁਤਾਬਿਕ ਐਸਐਚਓ ਨੇ ਉਸ ਨੂੰ ਲੱਤਾਂ ਕੱਟ ਕੇ ਬਿਆਸ ਦਰਿਆ ਵਿੱਚ ਸੁੱਟਣ ਦੀ ਧਮਕੀ ਦਿੱਤੀ ਹੈ l ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿੱਚ ਪਹੁੰਚਿਆ ਤਾਂ ਉਨ੍ਹਾਂ ਨੇ ਅਹਮਦਿਆ ਜਮਾਤ ਦੇ ਕਾਦੀਆਂ ਸਥਿਤ ਦਫਤਰ ਵਿੱਚ ਫੋਨ ਕਰਕੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ l ਇਸ ਤੋਂ ਬਾਅਦ ਪੁਲਿਸ ਮਹਿਕਮੇ ਵਿੱਚ ਦਹਿਸ਼ਤ ਫੈਲ ਗਈ l ਐਸਐਸਪੀ ਬਟਾਲਾ ਨੇ ਜਾਂਚ ਦੇ ਲਈ ਕਮੇਟੀ ਬਣਾ ਦਿੱਤੀ ਹੈ l
ਫਰੀਦ ਦੇ ਨਾਲ ਹੋਈ ਪੁਲਿਸ ਦੀ ਦਰਿੰਦਗੀ ਅਤੇ ਅਹਿਮਦੀਆ ਮੁਸਲਮਾਨਾਂ ਨੂੰ ਕੱਟਕੇ ਬਿਆਸ ਵਿੱਚ ਰੋੜ ਕੇ ਪਾਕਿਸਤਾਨ ਭੇਜਣ ਦੀ ਧਮਕੀ ਦੀ ਗੱਲ ਫੈਲਦੇ ਹੀ ਅਹਮਦੀਆ ਭਾਈਚਾਰੇ ਨਾਲ ਜੁੜੇ ਮੁਸਲਮਾਨਾਂ ਵਿੱਚ ਬਹੁਤ ਗੁੱਸਾ ਫੈਲ ਗਿਆ ਹੈ l ਇਸ ਤੋਂ ਬਾਅਦ ਸ਼ੋਸ਼ਲ ਮੀਡੀਆ ‘ਤੇ ਐਸਐਚਓ ਦੇ ਖਿਲਾਫ ਅਤੇ ਪੰਜਾਬ ਪੁਲਿਸ ਦੇ ਖਿਲਾਫ ਹੈਸ਼ਟੈਗ ਨਾਲ ਪੋਸਟ ਦੁਨੀਆਂਭਰ ਦੇ ਅਹਮਦਿਆ ਮੁਸਲਮਾਨ ਵਾਇਰਲ ਕਰਨ ਲੱਗੇ l ਦੂਜੇ ਮਜਹਬ ਦੇ ਲੋਕ ਵੀ ਇਨ੍ਹਾਂ ਪੋਸਟਾਂ ਨੂੰ ਪੰਜਾਬ ਪੁਲਿਸ ਦੇ ਖਿਲਾਫ ਸਪੋਰਟ ਕਰਨ ਲੱਗੇ, ਉੱਥੇ ਅਹਮਦਿਆ ਜਮਾਤ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਪੀੜਿਤ ਫਰੀਦ ਦੀ ਸ਼ਿਕਾਇਤ ਮਿਲਣ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਰੰਤ ਅਹਮਦਿਆ ਜਮਾਤ ਦੇ ਦਫਤਰ ਕਾਦੀਆਂ ਵਿੱਚ ਫੋਨ ਕਰ ਇਸ ‘ਤੇ ਦੁੱਖ ਪ੍ਰਗਟ ਕੀਤਾ l ਮੁੱਖ ਮੰਤਰੀ ਵੱਲੋਂ ਮਾਮਲਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਸੌਂਪ ਦਿੱਤਾ ਗਿਆ l ਅਹਮਦਿਆ ਜਮਾਤ ਨਾਲ ਜੁੜੇ ਲੋਕ ਦੱਸਦੇ ਹਨ ਕਿ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਾਦੀਆਂ ਦੇ ਐਸਐਚਓ ਨੂੰ ਚਗੀ ਡਾਂਟ ਲਾਈ ਅਤੇ ਉਸ ਨੂੰ ਤੁਰੰਤ ਅਹਮਦਿਆ ਜਮਾਤ ਦੇ ਦਫਤਰ ਜਾ ਕੇ ਮਾਫੀ ਮੰਗਣ ਦੇ ਲਈ ਕਿਹਾ l
