ਹੁਸ਼ਿਆਰਪੁਰ : (ਸਤਪਾਲ ਰਤਨ) ਪੰਜਾਬੀ ਦੀ ਇੱਕ ਕਹਾਵਤ ਹੈ ਕਿ ਪਿੰਡ ਉਜੜਿਆ ਜਾ ਰਿਹਾ ਸੀ ਤੇ ਕਮਲੀ ਨੂੰ ਕੱਤਣ ਦੀ ਪਈ ਸੀ, ਕੁਝ ਇਹੋ ਹਾਲ ਅਜ ਕੱਲ ਮਾੜੀ ਸੋਚ ਵਾਲੇ ਪੁਲਿਸ ਵਾਲਿਆਂ ਦਾ ਹੋਇਆ ਪਿਆ, ਜਿਨ੍ਹਾਂ ਬਾਰੇ ਦੋਸ਼ ਐ ਕਿ ਉਹ ਕਬਫਿਊ ਤੇ ਲਾਕਡਾਊਨ ਦੇ ਇਸ ਮਾਹੌਲ ਵਿੱਚ ਵੀ ਆਪਣੀ ਦਿਹਾੜੀ ਬਣਾਉਣ ਦਾ ਜੁਗਾੜ ਕੱਢ ਹੀ ਲੈਂਦੇ ਨੇ।ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਹੁਸਿ਼ਆਰਪੁਰ ਸ਼ਹਿਰ ਦੀ ਮੰਡੀ ‘ਚ ਆੜਤ ਦਾ ਕੰਮ ਕਰਨ ਵਾਲੇ ਭਾਗ ਸਿੰਘ ਨਾਲ ਘਟੀ, ਇੱਕ ਘਟਨਾ ਦੌਰਾਨ ਜਿਸ ਬਾਰੇ ਭਾਗ ਸਿੰਘ ਦਾ ਦਾਅਵਾ ਕਿ ਉਹ ਜਦੋਂ ਸਵੇਰੇ ਆਪਣੀ ਗੱਡੀ ਤੇ ਸਵਾਰ ਹੋ ਕੇ ਮੰਡੀ ਆ ਰਿਹਾ ਸੀ ਤਾਂ ਰਸਤੇ ਵਿੱਚ ਥਾਣਾ ਸਦਰ ਦੇ ਇੱਕ ਥਾਣੇਦਾਰ ਗੁਲਜ਼ਾਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਨਾਕਾ ਲਾਇਆ ਹੋਇਆ ਸੀ।ਜਿਸ ਦੌਰਾਨ ਥਾਣੇਦਾਰ ਨੇ ਉਸ ਨੂੰ ਰੋਕਿਆ ਤੇ ਉਸ ਦਾ ਕਰਫਿਊ ਪਾਸ ਖਤਮ ਹੋ ਗਿਆ ਹੈ ਕਹਿਕੇ ਉਸ ਨੂੰ ਦਬਕਾਉਂਦਿਆਂ ਭਾਗ ਸਿੰਘ ਦਾ ਮੋਬਾਈਲ ਨੰਬਰ ਤੇ ਸਿਰਨਾਵਾਂ ਲੈ ਲਿਆ।ਜਿਸ ਤੋਂ ਬਾਅਦ ਭਾਗ ਸਿੰਘ ਅਨੁਸਾਰ ਉਹ ਏਐਸਆਈ ਗੁਲਜ਼ਾਰ ਸਿੰਘ ਮੰਡੀ ‘ਚ ਉਸ ਦੀ ਦੁਕਾਨ ਤੇ ਆਇਆ ਤੇ ਭਾਗ ਸਿੰਘ ਦੇ ਕਰਿੰਦੇ ਨੂੰ ਮਾਲਕ ਨਾਲ ਗੱਲ ਕਰਾਉਣ ਲਈ ਕਿਹਾ।ਥਾਣੇਦਾਰ ਦੀ ਆਵਾਜ਼ ਸੁਣ ਕੇ ਭਾਗ ਸਿੰਘ ਨੇ ਇੱਕ ਵਾਰ ਤਾਂ ਸਮਝਿਆ ਕਿ ਉਹ ਉਸ ਦੀ ਦੁਕਾਨ ਤੇ ਖਾਣ ਪੀਣ ਲਈ ਕੇਲੇ ਲੈਣ ਆਇਆ ਹੈ ਤੇ ਉਸ ਨੇ ਆਪਣੇ ਕਰਿੰਦੇ ਨੂੰ ਇਹ ਕਹਿ ਦਿੱਤਾ ਕਿ ਇਸ ਨੂੰ ਕੇਲੇ ਦੇ ਦਿਓ।ਪਰ ਥੋੜ੍ਹੀ ਹੀ ਦੇਰ ਬਾਅਦ ਉਹ ਥਾਣੇਦਾਰ ਗੁਲਜ਼ਾਰ ਸਿੰਘ ਫੋਨ ਤੇ ਉਸ ਨੂੰ ਗਾਲ੍ਹਾਂ ਕੱਢਦਾ ਹੋਇਆ ਭਾਗ ਸਿੰਘ ਕੋਲੋਂ 2000 ਦੀ ਮੰਗ ਕਰਨ ਲੱਗਾ ਤੇ ਨਾ ਦੇਣ ਤੇ ਉਸ ਦੀ ਗੱਡੀ ਬੰਦ ਕਰਨ ਦੀ ਧਮਕੀ ਦਿੱਤੀ।ਜਿਹੜਾ ਕਿ ਮਾਮਲਾ 1000 ਰੁਪਏੇ ਵਿੱਚ ਨਿਬੜ ਗਿਆ।ਪਰ ਇਸ ਦੌਰਾਨ 2000 ਦੇ ਗੁਲਾਬੀ ਗੁਲਾਬੀ ਨੋਟ ਦੀ ਚਮਕੌਰ ਨੇ ਸ਼ਾਇਦ ਥਾਣੇਦਾਰ ਨੂੰ ਲਾਲਚ ‘ਚ ਇਸ ਕਦਰ ਅੰਨਾ ਕਰ ਦਿੱਤਾ ਕਿ ਉਹ ਮੌਕੇ ਤੇ ਇਹ ਭੁੱਲ ਗਿਆ ਕਿ ਆੜਤੀਏ ਨੇ ਆਪਣੇ ਫੋਨ ‘ਚ ਰਿਕਾਰਡਿੰਗ ਲਾ ਰੱਖੀ ਤੇ ਦਫਤਰ ‘ਚ ਸੀਸੀਟੀਵੀ ਕੈਮਰਾ, ਜਿਸ ਵਿੱਚ ਸਾਰੀ ਘਟਨਾ ਲਾਈਵ ਸੀਸੀਟੀਵ ਅਤੇ ਫੋਨ ਵਿੱਚ ਕੈਦ ਹੋ ਗਈ।ਇਸ ਉਪਰੰਤ ਪਤਾ ਲੱਗਣ ਤੇ ਜਦੋਂ ਐਚਟੀਵੀ ਪੰਜਾਬੀ ਦੀ ਟੀਮ ਮੌਕੇ ਤੇ ਪਹੁੰਚੀ ਤਾਂ ਥਾਣੇਦਾਰ ਨੇ ਪੱਤਰਕਾਰ ਨੂੰ ਦੇਖ ਕੇ ਉੱਥੋਂ ਆਪਣਾ ਮੋਟਰਸਾਈਕਲ ਇੰਝ ਭਜਾ ਲਿਆ ਜਿਵੇਂ ਉੱਡਣਾ ਗੇਰ ਪਾ ਲਿਆ ਹੋਵੇ।
ਇਸ ਤੋਂ ਬਾਅਦ ਜਦੋਂ ਪੱਤਰਕਾਰ ਨੇ ਥਾਣੇਦਾਰ ਦਾ ਪਿੱਛਾ ਕੀਤਾ ਤਾਂ ਫੇਰ ਕੀ ਹੋਇਆ, ਥਾਣਾ ਸਦਰ ਹੁਸਿ਼ਆਰਪੁਰ ਦੇ ਮੁਲਾਜ਼ਮਾਂ ਨੇ ਕੈਮਰੇ ਤੇ ਕੀ ਗੱਲ ਆਖੀ ਤੇ ਆੜਤੀਏ ਦੇ ਕਰਿੰਦੇ ਨੇ ਥਾਣੇਦਾਰ ਨਾਲ ਹੋਈ ਉਸ ਦੀ ਗੱਲਬਾਤ ਦੀ ਕਿਵੇਂ ਪੋਲ ਖੋਲੀ, ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਵੀਡੀਓ ਦੇ ਰੂਪ ਵਿੱਚ ਸਾਰਾ ਲਾਈਵ ਨਜ਼ਾਰਾ,,,,
