Htv Punjabi
Punjab

ਕੋਰੋਨਾ ਮਹਾਂਮਾਰੀ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਚਾਈਨਿਜ਼ ਖਾਣਿਆਂ ਵਿਰੁੱਧ ਕੀਤਾ ਸੁਚੇਤ, ਦਿੱਤੀ ਵੱਡੀ ਨਸੀਹਤ

ਅਮ੍ਰਿਤਸਰ :- ਅਜ ਸ੍ਰੀ ਹਰਿਮੰਦਰ ਸਾਹਿਬ ਦੇ ਮੰਜੀ ਸਾਹਬ ਦੀਵਾਨ ਹਾਲ ਵਿਖੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਕਥਾ ਕੀਤੀ ਗਈ ਜਿਸ ਵਿਚ ਉਹਨਾਂ ਸੰਗਤਾਂ ਨੂੰ ਪਰਮਾਤਮਾ ਦਾ ਨਾਮ ਸਿਮਰਨ ਅਤੇ ਸਾਦਗੀ ਭਰਿਆ ਜੀਵਨ ਜਿਉਣ ਦੀ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੇ ਪ੍ਰਕੋਪ ਦੇ ਚਲਦੀਆਂ ਲੌਕਾ ਨੂੰ ਸਰਕਾਰ ਦੇ ਆਦੇਸ਼ਾਂ ਦਾ ਪਾਲਣਾ ਕਰਦਿਆ ਘਰਾਂ ਵਿੱਚ ਰਹਿ ਕੇ ਹੀ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ।ਇਸ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤਾਂ ਨੂੰ ਚਾਈਨੀਜ਼ ਖਾਣਿਆਂ ਤੋਂ ਪਰਹੇਜ਼ ਕਰਨ ਅਤੇ ਦੇਸੀ ਖਾਣਿਆਂ ਨੂੰ ਆਪਣੀ ਜੀਵਨਸ਼ੈਲੀ ਵਿੱਚ ਅਪਨਾਉਣ ਦਾ ਸੱਦਾ ਦਿੱਤਾ।ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਦੌਰਾਨ ਲੰਘੇ ਦਿਨੀਂ ਪੁਲਿਸ ਵੱਲੋਂ ਕੁਝ ਨੌਜਵਾਨਾਂ ਤੇ ਕੀਤੇ ਗਏ ਅੱਤਿਆਚਾਰ ਦੀ ਵੀ ਸਖ਼ਤ ਨਿੰਦਿਆ ਕਰਦਿਆਂ ਕਿਹਾ ਕਿ ਜੇਕਰ ਸਰਕਾਰਾਂ ਵੱਲੋਂ ਸਮਾਂ ਰਹਿੰਦਿਆਂ ਅਜਿਹੀਆਂ ਘਟਨਾਵਾਂ ਤੇ ਨੋਟਿਸ ਲਿਆ ਹੁੰਦਾ ਤਾਂ ਇਹ ਕੁਝ ਨਾ ਵਾਪਰਦਾ।ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾ ਵੱਲੋਂ ਮੰਜੀ ਸਾਹਿਬ ਹਾਲ ਵਿਖੇ ਕੱਲ ਵੀ ਕਥਾ ਜਾਰੀ ਰਹੇਗੀ।

 

 

Related posts

ਅਦਰਕ ਨਾਲ ਨਿੰਬੂ ਦਾ ਕਰੋ ਇਸਤੇਮਾਲ ਦਿਲ ‘ਚੋਂ ਨਿਕਲੂ ਹਾਰਟ ਅਟੈਕ ਦਾ ਖਿਆਲ

htvteam

ਜੇਕਰ ਤੁਹਾਡਾ ਦਿਲ ਘਬਰਾਉਂਦੇ,ਡਰਦੇ,ਧੜਕਣ ਵਧਦੀ ਹੈ ਤਾਂ ਸਮਝੋ ਦਿਲ ਕਮਜ਼ੋਰ ਹੋ ਗਿਆ

htvteam

ਜੇ ਬਿਮਾਰੀ ਲਾਸਟ ਸਟੇਜ ‘ਤੇ ਆ ਜਾਵੇ ਤਾਂ ਤੁਸੀਂ ਇਸ ਵੈਦ ਨੂੰ ਮਿਲ ਲਓ

htvteam

Leave a Comment