Htv Punjabi
corona news crime news Health Punjab Video

ਵੱਡੇ ਘਰ ਦੇ ਵਿਗੜੇ ਕਾਕੇ ਨੇ ਮਾਂਜ ਦਿੱਤਾ ਪੁਲਿਸੀਆ, ਨਾਕੇ ‘ਤੇ ASI ‘ਤੇ ਚੜ੍ਹਾਈ ਗੱਡੀ, ਬੋਨਟ ਤੇ ਹੀ ਘਸੀਟ ਕੇ ਲੈ ਗਿਆ ਮੁੰਡਾ, ਪਈਆਂ ਭਾਜੜਾਂ

ਜਲੰਧਰ : ਇਥੋਂ ਦੇ ਮਿਲਕ ਬਾਰ ਚੌਂਕ ‘ਚ ਖੜ੍ਹੀ ਨਾਕਾ ਪਾਰਟੀ ਨੂੰ ਉਸ ਵੇਲੇ ਭਾਜੜਾਂ ਪੈ ਗਈਆਂ ਜਦੋਂ ਨਾਕੇ ਤੇ ਖੜ੍ਹੇ ਥਾਣੇਦਾਰ ਮੁਲਖ ਰਾਜ ਨੂੰ ਇਕ ਵੱਡੇ ਘਰ ਦੇ ਬਿਗੜੈਲ ਕਾਕੇ ਨੇ ਆਪਣੀ ਗੱਡੀ ਨਾਲ ਟੱਕਰ ਮਾਰਨ ਮਗਰੋਂ ਉਸ ਨੂੰ ਬੋਨਟ ਉੱਤੇ ਹੀ ਸੁੱਟ ਲਿਆ ਤੇ ਕਈ ਮੀਟਰ ਤੱਕ ਉਹ ਗੱਡੀ ਚਾਲਕ ਮੁੰਡਾ ਥਾਣੇਦਾਰ ਨੂੰ ਬੋਨਟ ਉੱਤੇ ਹੀ ਘਸੀਟਦਾ ਲੈ ਗਿਆ।  ਮੌਕੇ ‘ਤੇ ਵਾਇਰਲ ਹੋਈਆਂ ਤਸਵੀਰਾਂ ‘ਚ ਸਾਫ ਦਿਖਾਈ ਦਿੱਤਾ ਕਿ ਮੁੰਡਾ ਗੱਡੀ ਦੇ ਬੋਨਟ ਉੱਤੇ ਸੁੱਟ ਕੇ ਥਾਣੇਦਾਰ ਨੂੰ ਲਿਜਾ ਰਿਹਾ ਹੀ ਤਾਂ ਪੁਲਿਸ ਅਤੇ ਲੋਕਾਂ ਨੇ ਦੌੜ ਕੇ ਉਸਦਾ ਪਿੱਛਾ ਵੀ ਕੀਤਾ।  ਜਿਸ ਦੌਰਾਨ ਥੋੜੀ ਦੂਰ ਜਾਕੇ ਜਦੋਂ ਗੱਡੀ ਰੁਕੀ ਤਾਂ ਥਾਣੇਦਾਰ ਮੁਲਖ ਰਾਜ ਅਜੇ ਵੀ ਬੋਨਟ ਉੱਤੇ ਹੀ ਪਿਆ ਹੱਫ ਰਿਹਾ ਸੀ।  ਮੌਕੇ ਤੇ ਮੌਜੂਦ ਪੁਲਿਸ ਪਾਰਟੀ ਨੇ ਕਰ ਚਾਲਕ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਹੈ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਨਾਕੇ ‘ਤੇ ਖੜ੍ਹੇ ਥਾਣੇਦਾਰ ਮੁਲਖ ਰਾਜ ਨੇ ਕਰ ਚਾਲਕ ਨੂੰ ਰੁਕਣ ਦਾ ਇਸ਼ਾਰਾ ਦਿੱਤਾ ਸੀ ਪਾਰ ਉਸਨੇ ਕਰ ਰੋਕਣ ਦੀ ਬਜਾਏ ਥਾਣੇਦਾਰ ਦੇ ਉੱਪਰ ਹੀ ਚੜ੍ਹਾ ਦਿੱਤੀ ਤੇ ਕਿਸਮਤ ਨਾਲ ਥਾਣੇਦਾਰ ਮੁਲਖ ਰਾਜ ਗੱਡੀ ਦੇ ਬੋਨਟ ਤੇ ਹੀ ਡਿਗ ਪਿਆ ਤੇ ਕਰ ਚਾਲਕ ਨੇ ਉਸੇ ਹਾਲਤ ਚ ਗੱਡੀ ਭਜਾ ਲਈ।  ਉਨ੍ਹਾਂ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਇਸ ਦੌਰਾਨ ਮੁਲਖ ਰਾਜ ਨੂੰ ਝਰੀਟ ਵੀ ਨਹੀਂ ਆਈ ਤੇ ਉਹ ਠੀਕ ਠਾਕ ਹੈ।
ਜਲੰਧਰ ਦੇ ਪੁਲਿਸ ਕਮਿਸ਼ਨਰ ਦਾ ਦਾਅਵਾ ਹੈ ਕਿ ਜੇਕਰ ਸਮਾਂ ਰਹਿੰਦਿਆਂ ਕਾਰ ਨਾ ਰੋਕੀ ਜਾਂਦੀ ਤਾਂ ਥਾਣੇਦਾਰ ਮੁਲਖ ਰਾਜ ਦੀ ਜਾਨ ਜਾ ਸਕਦੀ ਸੀ।  ਲਿਹਾਜਾ ਪੁਲਿਸ ਨੇ ਕਾਰ ਚਾਲਕ ਤੇ ਉਸ ਦੇ ਪਿਤਾ ਵਿਰੁੱਧ ਇਰਾਦਾ ਕਤਲ ਦਾ ਕੇਸ ਦਰਜ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਦੱਸ ਦੀਏ ਕਿ ਮੁਲਾਜ਼ਿਮ ਇਥੋਂ ਦੇ ਸਥਾਨਕ ਕਾਲਜ ਦਾ ਵਿਦਿਆਰਥੀ ਹੈ ਤੇ ਉਸ ਕਾਰ ਚਾਲਕ ਦੀ ਪਹਿਚਾਣ ਅਨਮੋਲ ਮਹਿਮੀ ਉਮਰ 20 ਸਾਲ ਵਜੋਂ ਕੀਤੀ ਗਈ ਹੈ ਜਦਕਿ ਉਸਦਾ ਪਿਤਾ ਪਰਮਿੰਦਰ ਕੁਮਾਰ ਇਥੇ ਇੱਕ ਬਿਜਲੀ ਦੇ ਸਮਾਨ ਦੀ ਦੁਕਾਨ ਚਲਾਉਂਦਾ ਹੈ।
ਇਸ ਖ਼ਬਰ ਨੂੰ ਵੀਡੀਓ ਰੂਪ ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,….

Related posts

ਵੀਡੀਓ; ਅਧੇੜ ਜਨਾਨੀਆਂ ਇੰਝ ਲੁੱਟਦੀਆਂ ਸਨ ਮੁੰਡਿਆਂ ਦੀਆਂ ਜਵਾਨੀਆਂ

htvteam

ਪ੍ਰੇਮਿਕਾ ਨੂੰ ਦੂਜੇ ਨੌਜਵਾਨ ਨਾਲ ਘੁੰਮਦਾ ਦੇਖ ਕਰ ਲਈ ਪ੍ਰੇਮੀ ਨੇ ਆਤਮਹੱਤਿਆ

Htv Punjabi

ਸੁਨਸਾਨ ਥਾਂ ‘ਤੇ ਚਾਰ ਨੌਜਵਾਨਾਂ ਇਕੱਲੇ ਨਾਲ ਕੀਤਾ ਪੁੱਠਾ ਕੰਮ

htvteam

Leave a Comment