ਅੰਮ੍ਰਿਤਸਰ : ਇੰਨੀ ਦਿਨੀਂ ਇੱਥੋਂ ਦੇ ਥਾਣਾ ਛੇਹਰਟਾ ਥਾਣੇ ਅੰਦਰ ਕੁਝ ਅਜਿਹੇ ਦ੍ਰਿਸ਼ ਦੇਖਣ ਨੂੰ ਮਿਲ ਰਹੇ ਨੇ ਕਿ ਵੇਖਣ ਵਾਲੇ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਕਰ ਪਾ ਰਹੇ ਕਿਉਂਕਿ ਇੱਕ ਤਾਂ ਇਸ ਥਾਣੇ ਦੀ ਇੰਚਾਰਜ ਰਾਜਵਿੰਦਰ ਕੌਰ ਆਪਣੇ ਥਾਣੇ ਦੇ ਹਰ ਮੁਲਾਜ਼ਮ ਦ ਮਾਂ ਵਾਂਗ ਧਿਆਨ ਰੱਖ ਰਹੀ ਹੈ ਤੇ ਦੂਜਾ ਏਸੇ ਥਾਣੇ ਦੀ ਥਾਣੇਦਾਰਨੀ ਜੋਬਨਜੀਤ ਕੌਰ ਵੱਲੋਂ ਹੱਥਾਂ ‘ਚ ਚੂੜਾ ਪਾ ਕੇ ਨਵੇਂ ਵਿਆਹ ਦਾ ਚਾਅ ਵਿਚੇ ਹੀ ਛੱਡ ਕੇ ਕੋਰੋਨਾ ਤੇ ਤਾਲਾਬੰਦੀ ਦੀ ਡਿਊਟੀ ਦੇਣਾ, ਇਸ ਤੋਂ ਇਲਾਵਾ ਜਿਹੜੀ ਗੱਲ ਹੋਰ ਹੈਰਾਨ ਕਰਦੀ ਹੈ ਉਹ ਹੈ ਥਾਣੇ ਅੰਦਰ ਮੌਜੂਦ ਥਾਣੇਦਾਰਾਂ ਦੇ ਹੱਥ ਵਿੱਚ ਡੰਡਿਆਂ ਦੀ ਬਜਾਏ ਕੈਂਚੀਆਂ ਦਾ ਫੜਿਆ ਹੋਣਾ ਹੈ।ਜੀ ਹਾਂ ਕੈਂਚੀਆਂ ਦਾ ਕਿਉਂਕਿ ਇਹ ਥਾਣੇਦਾਰ ਸਮੇਤ ਹੋਰ ਕਈ ਮੁਲਾਜ਼ਮ ਇੰਨੀ ਦਿਨੀਂ ਆਪਣੀ ਸਰਕਾਰੀ ਡਿਊਟੀ ਕਰਨ ਦੇ ਨਾਲ ਨਾਲ ਥਾਣੇ ਅੰਦਰ ਮੁਲਾਜ਼ਮਾਂ ਲਈ ਖੁਦ ਮਾਸਕ ਤਿਆਰ ਕਰ ਰਹੇ ਨੇ।
ਜਿਸ ਬਾਰੇ ਥਾਣੇ ਛੇਹਰਟਾ ਦੀ ਦਬੰਗ ਥਾਣੇਦਾਰਨੀ ਮੰਨੀ ਜਾਂਦੀ ਰਾਜਵਿੰਦਰ ਕੌਰ ਕਹਿੰਦੀ ਹੈ ਕਿ ਆਖਰ ਉਹ ਲੋਕ ਕਦੋਂ ਤੱਕ ਸਮਾਜ ਸੇਵੀ ਸੰਸਥਾਵਾਂ ਤੇ ਲੋਕਾਂ ਵੱਲੋਂ ਪੁਲਿਸ ਵਾਲਿਆਂ ਨੂੰ ਵੰਡੇ ਜਾਣ ਵਾਲੇ ਫੇਸ ਮਾਸਕਾਂ ਉੱਤੇ ਨਿਰਭਰ ਰਹਿਣਗੇ।ਰਾਜਵਿੰਦਰ ਮੁਤਾਬਿਕ ਇੱਕ ਦਿਨ ਇੱਕ ਦਰਜੀ ਨੇ ਰਾਹ ਜਾਂਦੇ ਨੂੰ ਉਨ੍ਹਾਂ ਦੀ ਗੱਡੀ ਘੇਰ ਲਈ ਤੇ ਅੱਗੇ ਹੋ ਕੇ ਬੜੇ ਪਿਆਰ ਨਾਲ ਉਸ ਨੇ ਸਾਨੂੰ ਮਾਸਕ ਵੰਡੇ।ਬਸ ਉਦੋਂ ਹੀ ਦਿਮਾਗ ‘ਚ ਆ ਗਿਆ ਕਿ ਕਿਉਂ ਨਾ ਇਹ ਮਾਸਕ ਉਹ ਆਪਣੇ ਥਾਣੇ ਅੰਦਰ ਆਪ ਬਣਾਉਣ।ਬਸ ਫੇਰ ਕੀ ਸੀ ਉਸ ਦਰਜੀ ਵੱਲੋਂ ਦਿੱਤੇ ਗਏ ਆਈਡੀਏ ਨਾਲ ਉਨ੍ਹਾਂ ਨੇ ਹੁਣ ਤੱਕ ਥਾਣੇ ਅੰਦਰ ਆਪਣੇ ਤੇ ਆਪਣੇ ਮੁਲਾਜ਼ਮਾਂ ਲਈ ਇੰਨੇ ਮਾਸਕ ਬਣਾ ਲਏ ਹਨ ਕਿ ਹੁਣ ਉਨ੍ਹਾਂ ਨੂੰ ਕਿਸੇ ਉੱਤੇ ਨਿਰਭਰ ਨਹੀਂ ਰਹਿਣਾ ਪੈਂਦਾ।
ਇਸ ਖਬਰ ਦੀ ਪੂਰੀ ਵੀਡੀਓ ਦੇਖਣ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ,,,,