Htv Punjabi
Punjab Religion

ਖੁਦ ਦਾ ਰਿਸ਼ਤਾ ਨਹੀਂ ਚੜ੍ਹਿਆ ਤਾਂ ਕੁੜੀ ਨੇ ਨੌਜਵਾਨ ਦੀ ਮੰਗੇਤਰ ਨਾਲ ਕੀਤਾ ਵੱਡਾ ਕਾਂਡ, ਪਤਾ ਲੱਗਣ ਤੇ ਲੋਕਾਂ ਨੇ ਲਈਆਂ ਮੂੰਹ ਚ ਉਂਗਲਾਂ

ਮੋਗਾ : ਮੋਗਾ ਵਿੱਚ ਵਿਆਹ ਦੀ ਗੱਲ ਸਿਰੇ ਨਾ ਚੜਨ ਤੇ ਇੱਕ ਕੁੜੀ ਦੁਆਰਾ ਦੂਸਰੀ ਕੁੜੀ ਨੂੰ ਬਦਨਾਮ ਕਰਨ ਦੀ ਕੋਸਿ਼ਸ਼ ਦਾ ਮਾਮਲਾ ਸਾਹਮਣੇ ਆਇਆ ਹੈ।ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਨਾਲ ਰਿਸ਼ਤਾ ਨਾ ਹੋਣ ਕਾਰਨ ਗੁੱਸੇ ਵਿੱਚ ਆਈ ਕੁੜੀ ਨੇ ਮੁੰਡੇ ਦੀ ਮੰਗੇਤਰ ਦੀ ਫਰਜ਼ੀ ਫੇਸਬੁੱਕ ਆਈਡੀ ਬਣਾ ਕੇ ਉਸ ਵਿੱਚ ਕਿਸੇ ਬੰਦੇ ਦੇ ਨਾਲ ਅਸ਼ਲੀਲ ਫੋਟੋ ਪਾ ਕੇ ਬਦਨਾਮ ਕਰ ਦਿੱਤਾ।ਪੁਲਿਸ ਨੇ ਮੁਲਜ਼ਮ ਕੁੜੀ ਦੇ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਕਸਬਾ ਪੱਤੋਹੀਰਾ ਸਿੰਘ ਨਿਵਾਸੀ 60 ਸਾਲ ਦੇ ਬਚਿੱਤਰ ਸਿੰਘ ਨੇ ਐਸਐਸਪੀ ਮੋਗਾ ਨੂੰ ਫਰਵਰੀ 2020 ਵਿੱਚ ਦਿੱਤੀ ਲਿਖਤੀ ਸਿ਼ਕਾਇਤ ਵਿੱਚ ਇਲਜ਼ਾਮ ਲਾਇਆ ਕਿ ਉਸ ਦੀ ਕੁੜੀ ਦੀ ਕੁਝ ਸਮਾਂ ਪਹਿਲਾਂ ਹੀ ਕਸਬੇ ਬਧਨੀ ਕਲਾਂ ਦੇ ਦਲਜੀਤ ਸਿੰਘ ਦੇ ਨਾਲ ਮੰਗਨੀ ਹੋਈ ਹੈ ਪਰ ਉਸ ਦੀ ਕੁੜੀ ਨਾਲ ਦਲਜੀਤ ਸਿੰਘ ਦੀ ਮੰਗਨੀ ਹੋਣ ਤੋਂ ਪਹਿਲਾਂ ਉਸ ਦੇ ਵਿਆਹ ਦੀ ਗੱਲ ਜਿਲਾ ਫਿਰੋਜ਼ਪੁਰ ਦੀ ਤੂਤ ਨਿਵਾਸੀ ਸੰਦੀਪ ਕੌਰ ਨਾਲ ਚੱਲ ਰਹੀ ਸੀ।ਦਲਜੀਤ ਸਿੰਘ ਅਤ ਸੰਦੀਪ ਕੌਰ ਦੇ ਵਿੱਚ ਕਈ ਵਾਰ ਫੋਨ ਤੇ ਗੱਲਬਾਤ ਹੋਈ ਪਰ ਕਿਸੀ ਕਾਰਨ ਕਰਕੇ ਦੋਨਾਂ ਦਾ ਰਿਸ਼ਤਾ ਨਹੀਂ ਹੋ ਸਕਿਆ।

ਇਸ ਦੌਰਾਨ ਦਲਜੀਤ ਸਿੰਘ ਦਾ ਵੁਸ ਦੀ ਕੁੜੀ ਦੇ ਨਾਲ ਰਿਸ਼ਤਾ ਹੋਣ ਸੰਬੰਧੀ ਜਾਣਕਾਰੀ ਸੰਦੀਪ ਕੌਰ ਨੂੰ ਪਤਾ ਲੱਗੀ ਤਾਂ ਉਹ ਗੁੱਸੇ ਵਿੱਚ ਆਪਾ ਖੋ ਬੈਠੀ ਅਤੇ ਦਲਜੀਤ ਸਿੰਘ ਨੂੰ ਰਿਸ਼ਤਾ ਤੋੜਨ ਦੇ ਲਈ ਦਬਾਅ ਪਾਉਣ ਲੱਗੀ।ਜਦ ਦਲਜੀਤ ਸਿੰਘ ਨੇ ਸੰਦੀਪ ਕੌਰ ਦੀ ਗੱਲ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਤਾਂ ਸੰਦੀਪ ਕੌਰ ਨੇ ਗੁੱਸੇ ਵਿੱਚ ਆ ਕੇ ਜੈਬੀਰ ਸਿੰਘ ਨਾਮ ਦੇ ਵਿਅਕਤੀ ਦੀ ਫਰਜ਼ੀ ਫੇੋਬੁੱਕ ਆਈਡੀ ਬਣਾ ਕੇ ਉਸ ਵਿੱਚ ਉਸ ਦੀ ਕੁੜੀ ਦੀ ਕਿਸੇ ਗੈਰ ਮਰਦ ਦੇ ਨਾਲ ਅਸ਼ਲੀਲ ਫੋਟੋ ਪਾ ਕੇ ਵਾਇਰਲ ਕਰ ਦਿੱਤੀ।ਇੰਨਾ ਹੀ ਨਹੀਂ ਸੰਦੀਪ ਕੌਰ ਨੇ ਉਸ ਦੀ ਕੁੜੀ ਦੀ ਪਾਈ ਫਰਜ਼ੀ ਅਸ਼ਲੀਲ ਫੋਟੋ ਦਾ ਫੇਸਬੁੱਕ ਤੋਂ ਸਕਰੀਨ ਸ਼ੋਟ ਲੈ ਕੇ ਦਲਜੀਤ ਸਿੰਘ ਨੂੰ ਵਟਸਐਪ ਤੇ ਭੇਜਿਆ।

ਐਸਐਸਪੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀਐਸਪੀ ਸਪੈਸ਼ਲ ਕ੍ਰਾਈਮ ਸੁਖਵਿੰਦਰ ਸਿੰਘ ਨੂੰ ਜਾਂਚ ਦੀ ਜਿ਼ੰਮੇਵਾਰੀ ਦਿੱਤੀ ਸੀ।ਡੀਐਸਪੀ ਨੇ ਪੌਣੇ ਚਾਰ ਮਹੀਨੇ ਦੀ ਛਾਣਬੀਣ ਦੇ ਬਾਅਦ ਸਿ਼ਕਾਇਤਕਰਤਾ ਦੇ ਇਲਜ਼ਾਮ ਸਹੀ ਪਾਏ ਜਾਣ ਤੇ ਸੰਦਪ ਕੌਰ ਨਿਵਾਸੀ ਤੂਤ ਜਿਲਾ ਫਿਰੋਜ਼ਪੁਰ ਦੇ ਖਿਲਾਫ ਧਾਰਾ 66ਸੀ, 66ਈ, 67ਏ ਆਈਟੀ ਐਕਟ ਦੇ ਤਹਿਤ ਕੇਸ ਦਰਜ ਕਰਨ ਦੇ ਬਾਾਅਦ ਮੁਲਜ਼ਮ ਕੁੜੀ ਨੂੰ ਗ੍ਰਿਫਤਾਰ ਕਰ ਲਿਆ ਹੈ।

Related posts

ਡਰਾਈਵਰ ਦੇ ਭਾਬੀਆਂ ਨਾਲ ਸੀ ਸਬੰਧ, ਪੁੱਤਰ ਨੇ ਇੱਕ ਇੱਕ ਕਰਕੇ ਵੱਢਤੀਆਂ ਗਰਦਨਾਂ : ਪੁਲਿਸ, ਬੱਚੀ ਦਾ ਬਿਆਨ ਪੁਲਿਸ ਤੋਂ ਉਲਟ

Htv Punjabi

ਬਰਨਾਲਾ ਦੇ ਇੱਕ ਘਰ ਵਿੱਚ ਪਿਛਲੇ 10 ਦਿਨਾਂ ਤੋਂ ਦਿਉਰ ਦੁਆਰਾ ਬੰਦੀ ਬਣਾਈ ਹੋਈ ਔਰਤ ਨੂੰ ਪੁਲਿਸ ਨੇ ਛਡਵਾਇਆ, ਪੁਲਿਸ ਜਾਂਚ ਵਿੱਚ ਲੱਗੀ

Htv Punjabi

ਪ੍ਰਵਾਸੀਆ ਦੀ ਇੱਕ ਹੋਰ ਕਰਤੂਤ….

htvteam

Leave a Comment