Htv Punjabi
Punjab

ਅੰਮ੍ਰਿਤਸਰ ਪੁਲਿਸ ਨੇ ਕੀਤਾ ਸੀਬੀਆਈ ਦਾ ਏਡੀਜੀਪੀ ਗ੍ਰਿਫਤਾਰ ? ਦੇਖੋ ਹੋਇਆ ਕੀ ਕੀ ਬਰਾਮਦ, ਅੱਖਾਂ ਖੁੱਲ੍ਹੀਆਂ ਰਹਿ ਗਈਆਂ ਸਾਰਿਆਂ ਦੀਆਂ!

ਅੰਮ੍ਰਿਤਸਰ : ਥਾਣਾ ਇਸਲਾਮਾਬਾਦ ਪੁਲਿਸ ਨੇ ਪੜੇ ਲਿਖੇ ਨੌਜਵਾਨਾਂ ਨੂੰ ਸਰਕਾਰੀ ਮਹਿਕਮੇ ਵਿੱਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਠੱਗੀ ਕਰ ਰਹੇ ਨਾਂਦੇੜ ਸਾਹਿਬ ਦੇ ਗਗਨਪੁਰਾ ਨਿਵਾਸੀ ਪ੍ਰਵੀਣ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਇਸ ਦੇ ਕਬਜ਼ੇ ਤੋਂ ਸੀਬੀਆਈ ਅਤੇ ਹੋਰ ਕਈ ਸਰਕਾਰੀ ਮਹਿਕਮਿਆਂ ਦੇ ਫਰਜ਼ੀ ਪਹਿਚਾਣ ਪੱਤਰ, ਫਰਜ਼ੀ ਦਸਤਾਵੇਜ਼ ਅਤੇ ਪੁਲਿਸ ਦੀ ਵਰਦੀ ਬਰਾਮਦ ਕੀਤੀ ਹੈ।ਪ੍ਰਵੀਣ ਕੁਮਾਰ ਖੁਦ ਨੂੰ ਸੀਬੀਆਈ ਦਾ ਏਡੀਜੀਪੀ ਦੱਸਦਾ ਸੀ।

ਥਾਣਾ ਇਸਲਾਮਾਬਾਦ ਦੇ ਐਸਐਚਓ ਨੇ ਦੱਸਿਆ ਮੁਲਜ਼ਮ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀ ਲਗਾਉਣ ਦੇ ਸਬਜ਼ਬਾਗ ਦਿਖਾਉਂਦਾ ਸੀ।ਜਿਹੜੇ ਨੌਜਵਾਨ ਚੰਗੀ ਨੌਕਰੀ ਤੇ ਲੱਗੇ ਹੁੰਦੇ, ਉਨ੍ਹਾਂ ਨੂੰ ਸੀਬੀਆਈ ਅਤੇ ਹੋਰ ਸੁਰੱਖਿਆ ਏਜੰਸੀ ਵਿੱਚ ਵੱਡੇ ਅਹੁਦੇ ਤੇ ਨੌਕਰੀ ਦਿਵਾਉਣ ਦੇ ਨਾਮ ਤੇ ਠੱਗਦਾ ਸੀ।ਮੁਲਜ਼ਮ ਖੁਦ ਨੂੰ ਸੀਬੀਆਈ ਦਾ ਏਡੀਜੀਪੀ ਦੱਸਦਾ ਸੀ।ਮੁਲਜ਼ਮ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਆਈਪੀਐਸ ਅਧਿਕਾਰੀ ਦੱਸਦੇ ਹੋਏ ਫਰਜ਼ੀ ਪਹਿਚਾਣ ਪੱਤਰ ਦਿਖਾਉਂਦਾ ਸੀ।ਜਦ ਉਸ ਨੂੰ ਵਿਸ਼ਵਾਸ਼ ਹੋ ਜਾਦਾ ਕੀ ਨੌਜਵਾਨ ਉਸ ਦੇ ਝਾਂਸੇ ਵਿੱਚ ਫਸ ਗਿਆ ਹੈ, ਤਦ ਉਸ ਤੋਂ ਵਸੂਲੀ ਕਰ ਫਰਾਰ ਹੋ ਜਾਂਦਾ।ਇਸ ਦੇ ਖਿਲਾਫ ਪੰਜਾਬ ਦੇ ਕਈ ਥਾਣਿਆਂ ਵਿੱਚ ਠੱਗੀ ਦੇ 20 ਮਾਮਲੇ ਦਰਜ ਹਨ।

ਐਸਐਚਓ ਅਨਿਲ ਕੁਮਾਰ ਦੇ ਅਨੁਸਾਰ ਮੁਲਜ਼ਮ ਪ੍ਰਵੀਣ ਕੁਮਾਰ ਦਾ ਇੱਕ ਬੈਂਕ ਅਕਾਊਂਟ ਖੰਡਵਾਲਾ ਸਥਿਤ ਐਕਸਿਸ ਬੈਂਕ ਵਿੱਚ ਹੈ।ਇਸ ਦੌਰਾਨ ਇਸ ਦੀ ਪਹਿਚਾਣ ਬੈਂਕ ਦੇ ਡਿਪਟੀ ਮੈਨੇਜਰ ਦਿਲਪ੍ਰੀਤ ਸਿੰਘ ਨਾਲ ਹੋਈ।ਦਿਲਪ੍ਰੀਤ ਨੂੰ ਠੱਗਣ ਦੇ ਲਈ ਪਹਿਲਾਂ ਇਸ ਨੇ ਉਸਦੇ ਨਾਲ ਤਾਲਮੇਲ ਵਧਾਇਆ।ਉਸ ਨੂੰ ਕਿਹਾ ਕਿ ਉਹ ਬੈਂਕ ਦੀ ਨੌਕਰੀ ਛੱਡ ਕੇ ਸਰਕਾਰੀ ਨੌੌਕਰੀ ਕਰੇ।

ਦਿਲਪ੍ਰੀਤ ਨੂੰ ਝਾਂਸਾ ਦਿੱਤਾ ਕਿ ਦਿੱਲੀ ਵਿੱਚ ਆਈਬੀ ਇੰਸਪੈਕਟਰ ਦੀ ਨੌਕਰੀ ਲਵਾ ਦੇਵੇਗਾ।ਇਸ ਨੇ ਦਿਲਪ੍ਰੀਤ ਸਿੰਘ ਦੇ ਨਾਲ ਨੌਕਰੀ ਲਗਵਾਉਣ ਦੇ ਲਈ 15 ਲੱਖ ਦੀ ਡੀਲ ਕੀਤੀ।ਪਹਿਲੀ ਕਿਸ਼ਤ ਦੇ ਰੂਪ ਵਿੱਚ ਇੱਕ ਲੱਖ 60 ਹਜ਼ਾਰ ਦੀ ਰਾਸ਼ੀ ਵੀ ਵਸੂਲ ਲਈ।ਦਿਲਪ੍ਰੀਤ ਨੂੰ ਇਸ ਤੇ ਸ਼ੱਕ ਹੋਇਆ।ਜਦ ਉਹ ਦੂਸਰੀ ਕਿਸ਼ਤ ਦੇ ਲਈ ਆਉਂਦਾ ਤਾਂ ਦਿਲਪ੍ਰੀਤ ਉਸ ਨੂੰ ਟਾਲ ਦਿੰਦਾ।ਇਸੀ ਦੌਰਾਨ ਦਿਲਪ੍ਰੀਤ ਨੇ ਮਾਮਲੇ ਦੀ ਸਿ਼ਕਾਇਤ ਪੁਲਿਸ ਨੂੰ ਕਰ ਦਿੱਤੀ।ਜਦ ਪ੍ਰਵੀਣ ਕੁਮਾਰ ਦੂਸਰੀ ਕਿਸ਼ਤ ਲੈਣ ਪਹੁੰਚਅਿਾ ਤਾਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ।ਪੁਲਿਸ ਨੇ ਪ੍ਰਵੀਣ ਕੁਮਾਰ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲੈ ਲਿਆ ਹੈ।

Related posts

ਸੋਸ਼ਲ ਮੀਡੀਆ ਤੇ ਅਜਿਹਾ ਕੰਮ ਕਰਨ ਵਾਲੇ ਕਰਨ ਗੌਰ ਨਹੀਂ ਤਾਂ ਤੁਹਾਨੂੰ ਜਾਣਾ ਪੈ ਸਕਦਾ ਜੇਲ੍ਹ

htvteam

ਦੇਖੋ ਡੀਐੱਸਪੀ ਦੇ ਏਐੱਸਆਈ ਮੁੰਡੇ ਦੀ ਗੰਦੀ ਕਰਤੂਤ; ਗੁਆਂਢ ਵਿਚ ਹੀ ਕਰ ਦਿੱਤੀਆਂ ਹੱਦਾਂ ਪਾਰ

htvteam

ਦੁਕਾਨ ਚੋਂ ਥੈਲੇ ਹੋਏ ਗਾਇਬ ! ਵੀਡੀਓ ਦੇਖ ਕੰਬੀਆ ਲੱਤਾਂ !

htvteam

Leave a Comment