Htv Punjabi
Punjab

ਡਿਪਟੀ ਕਮਿਸ਼ਨਰ ਦੀ ਸੁਰੱਖਿਆ ਵਿਚ ਤਾਇਨਾਤ ASI ਹਰਦੀਪ ਸ਼ਰਮਾ ਦੀ ਮੌਤ, ਸਾਰੇ ਸ਼ਹਿਰ ਨੇ ਕੀਤਾ ਅਫਸੋਸ

ਪਟਿਆਲਾ: ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਦੀ ਸੁਰੱਖਿਆ ਵਿਚ ਤਾਇਨਾਤ ਪੰਜਾਬ ਪੁਲਿਸ ਦੇ ASI ਹਰਦੀਪ ਸ਼ਰਮਾ ਦਾ ਸਵਰਗਵਾਸ ਹੋ ਗਿਆ ਹੈ। ਉਹ 48 ਸਾਲ ਦੇ ਬਹੁਤ ਹੀ ਹਸਮੁੱਖ ਤੇ ਦਿਲਦਾਰ ਇਨਸਾਨ ਸਨ।

ਉਨ੍ਹਾਂ ਦਾ ਅੱਜ ਰਾਜਪੁਰਾ ਰੋਡ ਪਟਿਆਲਾ ਵਿਖੇ ਸਥਿਤ ਵੀਰ ਜੀ ਸ਼ਮਸ਼ਾਨ ਘਾਟ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ ਹੈ। ਹਰਦੀਪ ਸ਼ਰਮਾ ਦੀ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕਰਨ ਸਮੇਂ ਪੰਜਾਬ ਪੁਲਿਸ ਵੱਲੋਂ ਬੰਦੂਕਾਂ ਨਾਲ ਹਵਾਈਂ ਫਾਇਰ ਕਰਕੇ ਸਲਾਮੀ ਦਿੱਤੀ ਗਈ।

ਇਸ ਮੌਕੇ ਮਿੰਨੀ ਸਕੱਤਰੇਤ ਪਟਿਆਲਾ ਦੇ ਅਧਿਕਾਰੀਆਂ, ਕਰਮਚਾਰੀਆਂ ਤੋਂ ਅਲਾਵਾ ਮ੍ਰਿਤਕ ਹਰਦੀਪ ਸ਼ਰਮਾ ਦੇ ਦੋਸਤ ਮਿੱਤਰ, ਪੜੌਸੀ, ਰਿਸ਼ਤੇਦਾਰਾਂ ਅਤੇ ਹੋਰ ਲੋਕਾਂ ਨੇ ਬਹੁਤ ਹੀ ਦੁਖੀ ਹਿਰਦੇ ਨਾਲ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।

Related posts

ਗੁਰਦੁਆਰੇ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਲੜਾਈ; ਦੇਖੋ ਵੀਡੀਓ

htvteam

ਢਾਬੇ ਵਾਲੇ ਵੈਦ ਦੇ ਇਸ ਪਾਣੀ ਵਾਲੇ ਨੁਸਕੇ ਨੇ ਖਰਾਬ ਤੋਂ ਖਰਾਬ ਲੀਵਰ ਸੈਟ ਕਰਤੇ

htvteam

ਸਨੇਪਡੀਲ ਕੰਪਨੀ ਦੇ ਨਾਮ ‘ਤੇ 2 ਲੱਖ ਦੀ ਠੱਗੀ, 2 ਲੋਕ ਨਾਮਜ਼ਦ

Htv Punjabi