ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) : ਕਪੂਰਥਲਾ ਦੇ ਪਿੰਡ ਲੱਖਨ ਕੇ ਪੱਡਾ ਅੰਦਰ ਬੀਤੀ ਕੱਲ੍ਹ ਇੱਕ ਅਜਿਹੀ ਵਾਰਦਾਤ ਹੋਈ ਆਈ ਜਿਸਨ ਨੇ ਪੂਰੇ ਪਿੰਡ ਜਾ ਕਪੁਰਥਲਾ ਸ਼ਹਿਰ ਨੂੰ ਹੀ ਨਹੀਂ ਬਲਕਿ ਪੂਰੇ ਪੰਜਾਬ ਪੁਲਿਸ ਅਤੇ ਪੰਜਾਬ ਦੇ ਖੇਡ੍ਹ ਵਿਭਾਗ ਨੂੰ ਵੀ ਹਿਲਾਕੇ ਰੱਖ ਦਿੱਤਾ ਹੈ। ਕਾਰਨ ਹੈ ਇੱਕ ਕੌਮਾਂਤਰੀ ਕਬੱਡੀ ਖਿਡਾਰੀ ਦਾ ਇੱਕ ਪੀਲਿਸ ਦੇ ਏਐਸਆਈ ਵਲੋਂ ਗੋਲੀ ਮਾਰਕੇ ਕਤਲ ਕਰ ਦੇਣਾ। ਅਚਾਨਕ ਹੋਈ ਇਸ ਵਾਰਦਾਤ ਚ ਪੰਜਾਬ ਪੁਲਿਸ ਦੇ ਥਾਣੇਦਾਰ ਨੇ ਕਬੱਡੀ ਖਿਡਾਰੀ ਅਰਵਿੰਦਰ ਜਿੱਤ ਸਿੰਘ ਤੇ ਇਸ ਦੇ ਇੱਕ ਸਾਥੀ ਤੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਸਿੱਧਾ ਨਿਸ਼ਾਨਾ ਵਿਨ੍ਹਕੇ ਗੋਲੀਆਂ ਮਾਰੀਆਂ। ਜਿਨ੍ਹਾਂ ਵਿਚੋਂ ਇੱਕ ਗੋਲੀ ਅਰਵਿੰਦਰ ਜਿੱਤ ਸਿੰਘ ਦੀ ਛਾਤੀ ‘ਚ ਤੇ ਦੂਜੀ ਸਾਥੀ ਦੇ ਮੋਢੇ ਤੇ ਲੱਗੀ। ਘਟਨਾ ਤੋਂ ਬਾਅਦ ਅਰਵਿੰਦਰ ਜਿੱਤ ਸਿੰਘ ਦੀ ਤਾਂ ਮੌਤ ਹੋ ਗਈ ਜਦਕਿ ਉਸਦਾ ਸਾਥੀ ਜ਼ੇਰੇ ਇਲਾਜ ਹੈ।
ਮਿਲੀ ਜਾਣਕਾਰੀ ਅਨੁਸਾਰ ਬੀਤੀਂ ਸ਼ਾਮ ਕਬੱਡੀ ਦਾ ਇਹ ਭਲਵਾਨ ਖਿਡਾਰੀ ਅਰਵਿੰਦਰ ਜਿੱਤ ਸਿੰਘ ਜਿਉਂ ਹੀ ਆਪਣੀ ਗੱਡੀ ‘ਚ ਆਪਣੇ ਸਾਥੀਆਂ ਨਾਲ ਪਿੰਡ ਵੜਿਆ ਤਾਂ ਉਨ੍ਹਾਂ ਨੇ ਦੇਖਿਆ ਕੀ ਪਿੰਡ ਦੇ ਖੇਡ ਮੈਦਾਨ ਨੇੜੇ ਸੜਕ ਕੰਢੇ ‘ਤੇ ਇਕ ਗੱਡੀ ਖੜੀ ਐ। ਜਿਸ ਦੇ ਪਿਛਲੇ ਸ਼ੀਸ਼ੇ ਤੇ ਕੱਪੜਾ ਪਾਇਆ ਹੋਇਆ ਸੀ। ਜਦੋਂ ਸ਼ੱਕ ਪੈਣ ‘ਤੇਉਨ੍ਹਾਂ ਨੇ ਗੱਡੀ ਬਾਰੇ ਪੁੱਛਗਿੱਛ ਕਰਨ ਲਈ ਆਪਣੀ ਇੰਡੈਵਰ ਗੱਡੀ ਸ਼ੱਕੀ ਗੱਡੀ ਦੇ ਨੇੜੇ ਲਗਾਈ ਤਾਂ ਸ਼ੱਕੀ ਗੱਡੀ ਦੇ ਡਰਾਇਵਰ ਨੇ ਗੱਡੀ ਪਿੰਡ ਵੱਲ ਨੂੰ ਭਜਾ ਲਈ। ਸ਼ੱਕ ਹੋਰ ਪੱਕਾ ਹੋਣ ‘ਤੇ ਫੇਰ ਇਨ੍ਹਾਂ ਦੋਸਤਾਂ ਨੇ ਅੱਗੇ ਜਾਕੇ ਜਦੋਂ ਸ਼ੱਕੀ ਗੱਡੀ ਘੇਰੀ ਤਾਂ ਗੱਡੀ ਦੇ ਅੰਦਰ ਬੈਠੇ ਏ.ਐਸ.ਆਈ. ਪਰਮਜੀਤ ਸਿੰਘ ਨੇ ਆਪਣੀ ਸਰਕਾਰੀ ਪਿਸਤੌਲ ‘ਚੋਂ ਫਾਇਰ ਕੱਢੇ। ਜੋ ਸਿੱਧੇ ਅਰਵਿੰਦਰ ਜੀਤ ਦੇ ਛਾਤੀ ਤੇ ਉਸਦੇ ਸਾਥੀ ਦੇ ਮੋਢਿਆਂ ‘ਤੇ ਲੱਗੇ।
ਦੋਸ਼ ਹੈ ਕਿ ਇਸ ਉਪਰੰਤ ਸ਼ੱਕੀ ਗੱਡੀ ‘ਚੋਂ ਬਾਹਰ ਨਿਕਲਕੇ ਪਿੰਡ ਦੇ ਹੀ ਰਹਿਣ ਵਾਲੇ ਮੰਗੂ ਨੇ ਲਲਕਾਰੇ ਵੀ ਮਾਰੇ । ਜਾਣਕਾਰੀ ਅਨੁਸਾਰ ਆਪਣੀ ਜਾਨ ਬਚਾਉਣ ਲਈ ਅਰਵਿੰਦ ਜੀਤ ਤੇ ਉਸਦਾ ਸਾਥੀ ਆਪਣੀ ਗੱਡੀ ਦੇ ਓਹਲੇ ਹੋ ਗਏ । ਇਸ ਦੌਰਾਨ ਮੌਕਾ ਬਚਾ ਕੇ ਆਪਣੀ ਜ਼ਿੰਦਗੀ ਨੂੰ ਬਚਾਉਣ ਲਈ ਰਵਿੰਦਰ ਦੇ ਤੀਜੇ ਸਾਥੀ ਨੇ ਆਪਣੇ ਦੋਵਾਂ ਸਾਥੀ ਖਿਡਾਰੀਆਂ ਦੀ ਜਾਨ ਬਚਾਉਣ ਲਈ ਗੱਡੀ ਹਸਪਤਾਲ ਵੱਲ ਨੂੰ ਸਿੱਧੀ ਕਰ ਦਿੱਤੀ। ਇਸ ਦੌਰਾਨ ਪਹਿਲਾਂ ਉਹ ਗੱਡੀ ਮੁਸਤਫਾਬਾਦ ਵੱਲ ਨੂੰ ਲੈਕੇ ਗਏ ਜਿੱਥੇ ਅਰਵਿੰਦ ਜੀਤ ਸਿੰਘ ਦੀ ਹਾਲਤ ਸੀਰੀਅਰ ਹੋਣ ਕਾਰਨ ਉਸਨੂੰ ਜਲੰਧਰ ਦੇ ਕੈਪੀਟਲ ਹਸਪਤਾਲ ਲਿਜਾਇਆ ਗਿਆ, ਪਰ ਇਸ ਹਸਪਤਾਲ ਪਹੁੰਚਦਾ ਤੇ ਇਸ ਤੋਂ ਪਹਿਲਾਂ ਕਿ ਅਰਵਿੰਦ ਜੀਤ ਦਾ ਕੋਈ ਇਲਾਜ ਸ਼ੁਰੂ ਹੁੰਦਾ ਉਦੋ ਤੱਕ ਇਹ ਧਾਕੜ ਖਿਡਾਰੀ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕਾ ਸੀ ਤੇ ਡਾਕਟਰਾਂ ਨੇ ਖਿਡਾਰੀ ਨੂੰ ਮ੍ਰਿਤਕ ਐਲਾਨ ਦਿੱਤਾ।
.
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….