Htv Punjabi
Punjab

ਮਹਾਰਾਣੀ ਪ੍ਰਨੀਤ ਕੌਰ ਪੱਤਰਕਾਰਾਂ ‘ਤੇ ਹੋਏ ਹਮਲਿਆਂ ਦੀ ਆਵਾਜ਼ ਪਾਰਲੀਮੈਂਟ ‘ਚ ਚੁੱਕਣਗੇ

ਪਟਿਆਲਾ (ਸਿਮਰਨਜੀਤ ਕੌਰ) : ਜਿੱਥੇ ਭਾਰਤੀ ਲੋਕਤੰਤਰ ‘ਚ ਲੋਕਾਂ ਉੱਤੇ ਸਰਕਾਰੀ ਤੰਤਰ ਵੱਲੋਂ ਜ਼ੁਲਮ ਢਾਏ ਜਾਣ ਦੀਆਂ ਦਰਦਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੇ ਕਾਰਜਪਾਲਿਕਾ ਸੱਤਾਧਾਰੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਐ, ਉੱਥੇ ਗੱਲ ਗੱਲ ‘ਤੇ ਸੂਓ ਮੋਟੋ ਨੋਟਿਸ ਲੈਂਣ ਵਾਲੀਆਂ ਅਦਾਲਤਾਂ ਵੀ ਸ਼ਾਂਤ ਦਿਖਾਈ ਦੇਂਦੀਆਂ ਨੇ ।
ਅਜਿਹੇ ਵਿੱਚ ਜੇਕਰ ਗੋਦੀ ਮੀਡੀਆ ਨੂੰ ਛੱਡਕੇ ਕੁਝ ਪੱਤਰਕਾਰ ਆਪਣਾ ਫ਼ਰਜ਼ ਨਿਭਾਉਣ ਦੀ ਕੋਸ਼ਿਸ਼ ਕਰਦੇ ਵੀ ਨੇ, ਤਾਂ ਉਨ੍ਹਾਂ ਦਾ ਕੀ ਹਾਲ ਹੁੰਦੈ ਇਸ ਦੀ ਜ਼ਿੰਦਾ ਮਿਸਾਲ ਮਿਲੀ ਐ l
ਹੁਣੇ ਹੁਣੇ ਦਿੱਲੀ ‘ਚ ਕੀਤੇ ਗਏ ਦੰਗਿਆਂ ਦੌਰਾਨ, ਜਿੱਥੇ ਪੱਤਰਕਾਰਾਂ ਦੇ ਸ਼ਰੇਆਮ ਕੱਪੜੇ ਲੁਹਾ ਕੇ ਉਨ੍ਹਾਂ ਦਾ ਧਰਮ ਜਾਂਚਣ ਮਗਰੋਂ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਇਹ ਸਾਰੀਆਂ ਘਟਨਾਵਾਂ ਪੱਤਰਕਾਰਾਂ ਦੇ ਹੱਕਾਂ ਦੀ ਰਾਖੀ ਲਈ ਆਵਾਜ਼ ਚੁੱਕਣ ਵਾਲੀਆਂ ਸੰਸਥਾਂਵਾਂ ਨੂੰ ਆਤਮਾਂ ‘ਤੇ ਸੱਟ ਮਾਰਦਿਆਂ ਡੂੰਘੀ ਸੋਚ ‘ਚ ਪਾ ਗਈਆਂ।
ਅਜਿਹੇ ਵਿੱਚ ਇਸੇ ਚਿੰਤਾ ਦਾ ਪ੍ਰਗਟਾਵਾ ਕਰਨ ਲਈ ਅੱਜ ਪਟਿਆਲਾ ਇਲੈਕਟ੍ਰੋਨਿਕ ਮੀਡਿਆ ਐਸੋਸੀਏਸ਼ਨ (ਪੇਮਾ)ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਵੱਲੋ ਪਟਿਆਲਾ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਵਿਦੇਸ਼ ਰਾਜ ਮੰਤਰੀ ਭਾਰਤ ਸਰਕਾਰ, ਮਹਾਰਾਣੀ ਪ੍ਰਨੀਤ ਕੌਰ ਨਾਲ ਇੱਕ ਮੀਟਿੰਗ ਕੀਤੀ ਗਈ। ਜਿਸ ਵਿੱਚ ‘ਪੇਮਾ’ ਵਲੋਂ ਮਹਾਰਾਣੀ ਪ੍ਰਨੀਤ ਕੌਰ ਨੂੰ ਇਸ ਗੰਭੀਰ ਮੁੱਦੇ ਨੂੰ ਭਾਰਤ ਦੀ ਪਾਰਲੀਮੈਂਟ ‘ਚ ਚੁੱਕਣ ਦੀ ਬੇਨਤੀ ਕੀਤੀ ਗਈ।
ਜਿਸ ਨੂੰ ਮੈਂਬਰ ਲੋਕ ਸਭਾ ਨੇ ਬੜੇ ਗੌਰ ਨਾਲ ਸੁਣਨ ਉਪਰੰਤ ਤੁਰੰਤ ਆਪਣੇ ਨਿੱਜੀ ਰਾਜਨੀਤਕ ਸਕੱਤਰ ਹਨੀ ਸੇਖੋਂ ਨੂੰ ਨੋਟ ਕਰਵਾਇਆ ਤੇ ‘ਪੇਮਾ’ ਦੇ ਸਾਰੇ ਮੈਂਬਰਾਂ ਨੂੰ ਭਰੋਸਾ ਦੁਆਇਆ ਕਿ ਉਹ ਇਸ ਮੁੱਦੇ ਨੂੰ ਉਹ ਪਾਰਟੀ ਪੱਧਰ ‘ਤੇ ਵਿਚਾਰਨ ਉਪਰੰਤ ਨਾ ਸਿਰਫ ਲੋਕ ਸਭਾ ‘ਚ ਚੁੱਕਣਗੇ ਬਲਕਿ ਇਹ ਹਰ ਸੰਭਵ ਕੋਸ਼ਿਸ਼ ਕਰਨਗੇ ਕਿ ਉਹ ਪੱਤਰਕਾਰਾਂ ਦੀ ਹਰ ਪਾਸੇ ਤੋਂ ਸੁਰੱਖਿਆ ਯਕੀਨੀ  ਬਣਵਾਉਣ ।
ਇਸ ਮੌਕੇ ‘ਪੇਮਾ’ ਦੇ ਮੈਂਬਰਾਂ ਅਤੇ ਮਹਾਰਾਣੀ ਪ੍ਰਨੀਤ ਕੌਰ ਤੋਂ ਇਲਾਵਾ ਪਟਿਆਲਾ ਦੇ ਮੇਅਰ ਸੰਜੀਵ ਬਿੱਟੂ ਨੇ ਰਲ਼ ਕੇ, ਬੀਤੇ ਦਿਨੀ ਪਟਿਆਲਾ ‘ਚ ਵਾਪਰੇ ਦਰਦਨਾਕ ਹਵਾਈ ਹਾਦਸੇ ‘ਚ ਆਪਣੀ ਜਾਨ ਗਵਾ ਗਏ ਗਰੁੱਪ ਕਮਾਂਡਰ ਜੀ ਐੱਸ ਚੀਮਾ ਨੂੰ ਵੀ 2 ਮਿੰਟ ਦਾ ਮੌਨ ਧਾਰਕੇ ਸ਼ਰਧਾਂਜਲੀ ਭੇਂਟ ਕੀਤੀ।

Related posts

ਡਿਊਟੀ ਤੋਂ ਪਰਤੇ ਸਬ ਇੰਸਪੈਕਟਰ ਨੂੰ ਆਇਆ ਗੁੱਸਾ, ਆਉਂਦੇ ਨੇ ਹੀ ਚਲਾ ਦਿੱਤੀ ਗੋਲੀ! ਲਾਸ਼ ਦੇਖ ਇਲਾਕੇ ‘ਚ ਫੈਲੀ ਦਹਿਸ਼ਤ!

Htv Punjabi

ਆਹ ਦੇਖੋ ਮੁੰਡੇ ਨੇ ਚੰਦ ‘ਤੇ ਕਰਵਾ ਲਈ ਰਜਿਸਟਰੀ

htvteam

ਮੁੰਡੇ ਨੇ ਦੋ ਮੁੰਡਿਆਂ ਦੇ ਗਲਤ ਕੰਮ ਦੀ ਬਣਾ ਲਈ ਵੀਡੀਓ

htvteam

Leave a Comment