Htv Punjabi
Punjab

ਵਿਧਵਾ ‘ਤੇ ਦੋ ਬੱਚਿਆਂ ਦੀ ਮਾਂ ਨੇ ਕੀਤਾ ਇਸ ਕੰਮ ਤੋਂ ਇਨਕਾਰ ਤਾਂ ਅੱਧੀ ਰਾਤ ਘਰ ‘ਚ ਵੜ ਕੇ ਕਰਤਾ ਆਹ ਕਾਰਾ

ਮੋਗਾ : ਇੱਥੋਂ ਦੀ ਇੱਕ ਵਿਧਵਾ ਔਰਤ ‘ਤੇ ਘਰ ਵਿੱਚ ਵੜ ਕੇ ਹਮਲੇ ਦੀ ਵਾਰਦਾਤ ਸਾਹਮਣੇ ਆਈ ਹੈ l ਦੱਸ ਦਈਏ ਕਿ ਦੋ ਬੱਚਿਆਂ ਦੀ ਮਾਂ ਇਸ ਔਰਤ ‘ਤੇ ਇੱਕ ਨੌਜਵਾਨ ਬੁਰੀ ਨਜ਼ਰ ਰੱਖਦਾ ਸੀ l ਸਰੀਰਿਕ ਸੰਬੰਧਾਂ ਦੇ ਲਈ ਦਬਾਅ ਬਣਾ ਰਿਹਾ ਸੀ l ਔਰਤ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਤਾਂ ਮੁਲਜ਼ਮ ਨੇ ਅੱਧੀ ਰਾਤ ਨੂੰ ਘਰ ਵਿੱਚ ਵੜ ਕੇ ਅਸ਼ਲੀਲ ਹਰਕਤ ਕੀਤੀ l ਵਿਰੋਧ ਕਰਨ ‘ਤੇ ਉਸ ਨੇ ਔਰਤ ਨੂੰ ਮਾਰ ਕੁੱਟ ਕੇ ਜ਼ੋਮੀ ਕਰ ਦਿੱਤਾ l ਫਿਲਹਾਲ ਜ਼ਖ਼ਮੀ ਔਰਤ ਨੂੰ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ, ਉੱਥੇ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ l
ਮਾਮਲਾ ਜ਼ਿਲ੍ਹੇ ਦੇ ਨਸ਼ੇ ਦੇ ਲਈ ਬਦਨਾਮ ਪਿੰਡ ਦੌਲੇਵਾਲਾ ਦਾ ਹੈ l ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਧਵਾ ਨੇ ਦੱਸਿਆ ਕਿ ਸੱਸ ਸਹੁਰੇ ਦੀ ਮੌਤ ਦੇ ਕੁਝ ਦਿਨਾਂ ਬਾਅਦ ਉਸ ਦਾ ਪਤੀ ਨਸ਼ੇ ਦਾ ਆਦੀ ਹੋ ਗਿਆ ਸੀ l 5 ਸਾਲ ਪਹਿਲਾਂ ਨਸ਼ੇ ਦੀ ਓਵਰਡੋਜ਼ ਦੀ ਵਜ੍ਹਾ ਨਾਲ ਉਸ ਦੀ ਵੀ ਮੌਤ ਹੋ ਗਈ l ਪੀੜਿਤ ਔਰਤ ਨੇ ਦੱਸਿਆ ਕਿ ਉਹ ਮਨਰੇਗਾ ਦੇ ਤਹਿਤ ਮਜ਼ਦੂਰੀ ਕਰਦੀ ਹੈ l ਇੱਕ ਘਰ ਛੱਡ ਕੇ ਰਹਿਣ ਵਾਲੇ ਗੁਰਚਰਣ ਸਿੰਘ ਨਾਮ ਦੇ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਉਸ ‘ਤੇ ਬੁਰੀ ਨਜ਼ਰ ਰੱਖਦਾ ਹੈ l ਉਸ ਨੇ ਕਈ ਵਾਰ ਉਸ ਦੇ ਨਾਲ ਸੰਬੰਧ ਬਣਾਉਣ ਦੇ ਲਈ ਕਿਹਾ ਪਰ ਉਹ ਹਰ ਵਾਰ ਮਨ੍ਹਾਂ ਕਰਦੀ ਰਹੀ l
17 ਫਰਵਰੀ ਦੀ ਰਾਤ ਕਰੀਬ 1 ਵਜੇ ਅਚਾਨਕ ਘਰ ਦੀ ਦੀਵਾਰ ਟੱਪ ਕੇ ਅੰਦਰ ਵੜ ਆਇਆ ਅਤੇ ਸੁੱਤੀ ਔਰਤ ਦੇ ਨਾਲ ਛੇੜਖਾਨੀ ਕਰਨ ਲੱਗਾ l ਔਰਤ ਨੇ ਰੋਲਾ ਪਾਇਆ ਤਾਂ ਥੱਪੜ ਮਾਰਦੇ ਹੋਏ ਮੌਕਾ ਪਾ ਕੇ ਭੱਜ ਗਿਆ l ਇਸ ਸੰਬੰਧ ਵਿੱਚ ਪੁਲਿਸ ਦੀ ਔਰਤ ਹੈਲਪਲਾਈਨ ‘ਤੇ ਸ਼ਿਕਾਇਤ ਵੀ ਦਰਜ ਕਰਵਾਈ ਗਈ ਪਰ ਕਾਰਵਾਈ ਨਾ ਹੋਣ ਦੇ ਕਾਰਨ 24 ਫਰਵਰੀ ਦੀ ਰਾਤ 12 ਵਰੇ ਗੁਰਚਰਣ ਸਿੰਘ ਫੇਰ ਤੋਂ ਘਰ ਵਿੱਚ ਵੜ ਗਿਆ ਅਤੇ ਅਸ਼ਲੀਲ ਹਰਕਤਾਂ ਕਰਨ ਲੱਗ ਗਿਆ l ਨੀਂਦ ਖੁੱਲਣ ‘ਤੇ ਔਰਤ ਨੇ ਵਿਰੋਧ ਕੀਤਾ ਤਾਂ ਰੌਲਾ ਸੁਣ ਕੇ ਬੱਚੇ ਵੀ ਉੱਠ ਗਏ l ਮੁਲਜ਼ਮ ਨੇ ਨਾ ਸਿਰਫ ਉਸ ਦੇ ਨਾਲ ਬਲਕਿ ਬੱਚਿਆਂ ਦੇ ਨਾਲ ਵੀ ਮਾਰ ਕੁੱਟ ਕੀਤੀ l ਉਨ੍ਹਾਂ ਦੀਆਂ ਚੀਖਾਂ ਸੁਣ ਕੇ ਗੁਆਂਢੀ ਉੱਥੇ ਪਹੁੰਚੇ ਤਾਂ ਮੁਲਜ਼ਮ ਫੇਰ ਤੋਂ ਭੱਜਣ ਵਿੱਚ ਕਾਮਯਾਬ ਰਹੇ l
ਇਸ ਦੇ ਬਾਅਦ ਔਰਤ ਨੇ ਫੋਨ ਕਰਕੇ ਆਪਣੇ ਪੇਕੇ ਵਾਲਿਆਂ ਨੂੰ ਬੁਲਾ ਲਿਆ l 25 ਫਰਵਰੀ ਦੀ ਦੁਪਹਿਰ ਉਸ ਦੇ ਪਿਤਾ ਨੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਅਤੇ ਦੋਨਾਂ ਬੱਚਿਆਂ ਉਹ ਆਪਣੇ ਨਾਲ ਸੁਲਤਾਨਪੁਰ ਲੋਧੀ ਲੈ ਗਏ l ਹਸਪਤਾਲ ਪ੍ਰਸ਼ਾਸ਼ਨ ਵੱਲੋਂ ਸੂਚਨਾ ਦੇ ਬਾਅਦ ਪੁਲਿਸ ਪੀੜਿਤਾ ਦੇ ਬਿਆਨ ਲੈਣ ਪਹੁੰਚੀ l ਕੋਟ ਈਸੇ ਖਾਨ ਥਾਣੇ ਦੀ ਇੰਸਪੈਕਟਰ ਸੁਨੀਤਾ ਦਾ ਕਹਿਣਾ ਹੈ ਕਿ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰਕੇ ਉਸ ਦੀ ਤਲਾਸ਼ੀ ਕੀਤੀ ਜਾ ਰਹੀ ਹੈ l ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ l

Related posts

ਸ਼ਹਿਰ ਦੇ ਕੱਪੜੇ ਦੀਆਂ ਸਾਰੀਆਂ ਦੁਕਾਨਾਂ ਫ਼ੇਲ,ਆਹ ਦੁਕਾਨਦਾਰ ਮੁਫ਼ਤ ‘ਚ ਦੇ ਰਿਹੈ ਮਹਿੰਗੇ ਮਹਿੰਗੇ ਕੱਪੜੇ,ਦੁਕਾਨ ਤੇ ਲੁੱਟ ਪੈਣ ਵਰਗੇ ਹਾਲਾਤ, ਲੋਕ ਭਰ ਰਹੇ ਨੇ ਬੋਰੀਆਂ

Htv Punjabi

ਗ਼ਲਤ ਪਾਸਿਓਂ ਆ ਰਹੇ ਮੋਟਰਸਾਇਕਲ ਦੀ ਕਾਰ ਨਾਲ ਟੱਕਰ; ਮੋਟਰਸਾਇਕਲ ਸਵਾਰ ਨੌਜਵਾਨ ਦੀ ਮੌਤ

htvteam

ਪੁਲਿਸ ਨੇ ਗ਼ਲਤ ਕੰਮ ਕਰਦੇ ਰੰਗੇ ਹੱਥੀਂ ਫੜ ਲਏ 22 ਕੁੱਕੜ

htvteam

Leave a Comment