Htv Punjabi
Punjab

ਬੈਂਕ ਦੇ ਪਿੱਛੇ ਦੀ ਕੰਧ ਤੋੜ ਕੇ ਬੈਂਕ ‘ਚ ਵੜ੍ਹੇ ਚੋਰ, ਪਰ ਸਟਰਾਂਗ ਰੂਮ ਤੱਕ ਨਹੀਂ ਪਹੁੰਚ ਸਕੇ

ਜਲੰਧਰ : ਜ਼ਿਲ੍ਹੇ ਦੇ ਪਿੰਡ ਬੋਪਾਰਾਏ ਵਿੱਚ ਸੋਮਵਾਰ ਰਾਤ ਨੂੰ ਬੈਂਕ ਲੁੱਟਣ ਦੀ ਕੋਸ਼ਿਸ਼ ਵਿੱਚ ਚੋਰ ਨਾਕਾਮ ਰਹੇ l ਦੱਸਿਆ ਜਾ ਰਿਹਾ ਹੈ ਕਿ ਚਾਰ ਚੋਰ ਪਿੱਛੇ ਦੀ ਦੀਵਾਰ ਤੋੜ ਕੇ ਬਾਥਰੂਮ ਦੇ ਰਸਤੇ ਅੰਦਰ ਵੜੇ l ਗਨੀਮਤ ਰਹੀ ਕਿ ਕੈਸ਼ ਜਾਂ ਲਾਕਰਾਂ ਤੱਕ ਨਹੀਂ ਪਹੁੰਚ ਸਕੇ l ਬੈਂਕ ਕਰਮੀ ਸਵੇਰੇ ਸ਼ਾਖਾ ਪਹੁੰਚੇ ਤਾਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਿਆ l ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ l ਥਾਣਾ ਗੁਰਾਇਆ ਦੇ ਮੁਖੀ ਕੇਵਲ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਹੈ l
ਗੁਰਾਇਆ ਦੇ ਥਾਣਾ ਮੁਖੀ ਦੇ ਮੁਤਾਬਿਕ ਪਿੰਡ ਬੋਪਾਰਾਏ ਵਿੱਚ ਸਥਿਤ ਯੂਨੀਅਨ ਬੈਂਕ ਦੀ ਸ਼ਾਖਾ ਵਿੱਚ ਸੋਮਵਾਰ ਰਾਤ ਚੋਰਾਂ ਦੁਆਰਾ ਧਾਵਾ ਬੋਲ ਦਿੱਤੇ ਜਾਣ ਦੀ ਸੂਚਨਾ ਮਿਲੀ ਸੀ l ਇਸ ਤੋਂ ਬਾਅਦ ਮੌਕੇ ‘ਛੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਤਾਂ ਬੈਂਕ ਦੇ ਸਟਾਫ ਨੇ ਸਵੇਰੇ ਬਰਾਂਚ ਖੋਲਣ ਦੇ ਬਾਅਦ ਚੋਰੀ ਦੀ ਕੋਸ਼ਿਸ਼ ਦਾ ਪਤਾ ਚੱਲਣ ਦੀ ਗੱਲ ਕਹੀ l ਚੋਰਾਂ ਨੇ ਬੈਂਕ ਦੇ ਅੰਦਰ ਜਾਣ ਦੇ ਲਈ ਪਿੱਛੇ ਦੀ ਦੀਵਾਰ ਵਿੱਚ ਕੱਟ ਲਾਇਆ l ਇੱਥੇ ਤੋਂ ਚਾਰ ਲੋਕ ਬਾਥਰੂਮ ਦੇ ਰਸਤੇ ਤੋਂ ਬੈਂਕ ਵਿੱਖ ਦਾਖਲ ਹੋਏ ਪਰ ਬੈਂਕ ਦਾ ਸਟਰਾਂਗ ਰੂਮ ਤੋੜ ਨਹੀਂ ਸਕੇ l
ਇਸ ਕੋਸ਼ਿਸ਼ ਦੇ ਦੌਰਾਨ ਚੋਰਾਂ ਨੇ ਬੈਂਕ ਦੇ ਅੰਦਰ ਲੱਗੇ ਸੀਸੀਅੀਵੀ ਕੈਮਰੇ ਅਤੇ ਕੁਝ ਹੋਰ ਸਮਾਨ ਨੂੰ ਨੁਕਸਾਨ ਜ਼ਰੂਰ ਪਹੁੰਚਾਇਆ ਹੈ l ਫਿਲਹਾਲ ਬੈਂਕ ਦੇ ਸਟਾਫ ਦੇ ਬਿਆਨ ਲੈ ਕੇ ਅਣਪਛਾਤੇ ਚੋਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ l ਇਸ ਬਾਰੇ ਵਿੱਚ ਥਾਣਾ ਗੁਰਾਇਆਂ ਦੇ ਮੁਖੀ ਕੇਵਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਘਟਨਾ ਵਾਲੀ ਥਾਂ ਦੀ ਚੰਗੀ ਤਰ੍ਹਾਂ ਜਾਂਚ ਕਰ ਰਹੀ ਹੈ l ਉਨ੍ਹਾਂ ਨੇ ਖੁਦ ਵੀ ਮੌਕੇ ਦਾ ਮੁਆਇਨਾ ਕੀਤਾ ਹੈ l

Related posts

ਮਰੀ ਹੋਈ ਦਾਦੀ ਦੀ ਰੂਹ ਰਹਿੰਦੀ ਹੈ ਘਰ ਦੇ ਇੱਕ ਦਰਖ਼ਤ ‘ਚ; ਦੇਖੋ ਵੀਡੀਓ

htvteam

ਦੇਖੋ ਕਿਵੇਂ ਵਿੰਡੋਂ ਏ.ਸੀ. ਨਾਲ ਘਰਾਂ ‘ਚ ਹੋ ਸਕਦਾ ਆਹ ਕੰਮ

htvteam

ਤਿੱਤਲੀਆਂ ਵਾਲੇ ਨੁਸਕੇ ਨਾਲ ਐਵੇਂ ਰੱਖੋ ਸਰੀਰ ਤੰਦਰੁਸਤ

htvteam

Leave a Comment