Htv Punjabi
Punjab

ਚੋਰਾਂ ਨੇ ਪਹਿਲਾਂ ਮੰਦਿਰ ਵਿੱਚ ਮੱਥਾ ਟੇਕਿਆ, ਫਿਰ ਇੰਝ ਚੁਰਾਏ ਮੁਕੁਟ, ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ

ਪਟਿਆਲਾ : ਪਟਿਆਲਾ ਵਿੱਚ ਮੰਗਲਵਾਰ ਨੂੰ ਇੱਕ ਮੰਦਿਰ ਵਿੱਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ l ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਘਟਨਾ ਦੀ ਤਸਵੀਰਾਂ ਨੂੰ ਦੇਖ ਕੇ ਇਹ ਸਾਫ ਹੈ ਕਿ ਕਿਵੇਂ ਇੱਕ ਔਰਤ ਅਤੇ ਕਰੀਬ 15 ਤੋਂ 16 ਸਾਲ ਦਾ ਇੱਕ ਨੌਜਵਾਨ ਮੰਦਿਰ ਵਿੱਚ ਮੱਥਾ ਟੇਕਣ ਦੇ ਬਹਾਨੇ ਆਉਂਦੇ ਹਨ ਅਤੇ ਇਸ ਤੋਂ ਬਾਅਦ ਹਨੂੰਮਾਨ ਜੀ ਅਤੇ ਗਣੇਸ਼ ਜੀ ਦੀ ਮੂਰਤੀਆਂ ਤੋਂ ਮੁਕੁਟ ਉਤਾਰ ਕੇ ਲੈ ਜਾਂਦੇ ਹਨ l ਸ਼ਿਕਾਇਤ ਅਤੇ ਸੀਸੀਟੀਵੀ ਫੁਟੇਜ਼ ਦੇ ਆਧਾਰ ‘ਤੇ ਪੁਲਿਸ ਨੇ ਅਣਪਛਾਤੇ ਮੁੰਡੇ ਅਤੇ ਔਰਤ ਦੇ ਖਿਲਾਫ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l
ਦੂਜੇ ਪਾਸੇ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ l ਹਾਲਾਂਕਿ ਬਚਣ ਦੇ ਲਈ ਮੁਲਜ਼ਮ ਔਰਤ ਨੇ ਆਪਣੀ ਟੋਪ ਸੀਸੀਟੀਵੀ ਕੈਮਰੇ ‘ਤੇ ਪਾ ਦਿੱਤੀ ਸੀ ਪਰ ਬਾਵਜੂਦ ਇਸ ਦੇ ਉਹ ਦੂਸਰੇ ਕੈਮਰੇ ਵਿੱਚ ਕੈਦ ਹੋ ਗਈ l ਸੀਸੀਟੀਵੀ ਫੁਟੇਜ਼ ਵਿੱਚ ਸਾਫ ਹੈ ਕਿ ਕਰੀਬ 15 ਤੋਂ 16 ਸਾਲਾ ਮੁੰਡੇ ਅਤੇ ਇੱਕ ਔਰਤ ਦੇ ਨਾਲ ਮੰਦਿਰ ਆਉਂਦਾ ਹੈ l ਦੋਨੋਂ ਮੱਥਾ ਟੇਕਦੇ ਹਨ ਅਤੇ ਕੁਝ ਦੇਰ ਬੈਠਣ ਤੋਂ ਬਾਅਦ ਅੰਦਰ ਹਨੂੰਮਾਨ ਜੀ ਅਤੇ ਸ਼ਿਵ ਪਰਿਵਾਰ ਦੀ ਮੂਰਤੀਆਂ ਦੇ ਕੋਲ ਜਾ ਕੇ ਖੜ੍ਹੇ ਹੋ ਜਾਂਦੇ ਹਨ l ਮੌਕਾ ਦੇਖ ਕੇ ਆਪਣੀ ਟੋਪੀ ਨਾਲ ਕੈਰੁਰੇ ਨੂੰ ਢੱਕ ਦਿੰਦੀ ਹੈ ਅਤੇ ਹਨੂੰਮਾਨ ਜੀ ਦੀ ਮੂਰਤੀ ਤੋਂ ਚਾਂਦੀ ਦਾ ਮੁਕੁਟ ਉਤਾਰ ਲੈਂਦੀ ਹੈ ਅਤੇ ਇਸੀ ਤਰ੍ਹਾਂ ਗਣੇਸ਼ ਜੀ ਦੀ ਮੂਰਤੀ ਤੋਂ ਮੁਕੁਟ ਉਤਾਰ ਲੈਂਦੀ ਹੈ l ਹਾਲਾਂਕਿ ਮਾਂ ਪਾਰਵਤੀ ਦਾ ਮੁਕੁਟ ਉਤਾਰਨ ਵਿੱਚ ਸਫਲ ਨਹੀਂ ਹੋ ਪਾਉਂਦੀ l ਇਸ ਤੋਂ ਬਾਅਦ ਦੋਨੋਂ ਬਾਹਰ ਨਿਕਲਦੇ ਹਨ ਤਾਂ ਉੱਥੇ ਇੱਕ ਹੋਰ ਮੁੰਡਾ ਪਹਿਲਾਂ ਹੀ ਬਾਈਕ ‘ਤੇ ਇੰਤਜ਼ਾਰ ਕਰ ਰਿਹਾ ਸੀ l ਦੋਨਾਂ ਨੂੰ ਬਾਈਕ ‘ਤੇ ਬਿਠਾ ਕੇ ਫਰਾਰ ਹੋ ਗਿਆ l ਬਹਰਹਾਲ ਮਾਮਲੇ ਦੀ ਪੜਤਾਲ ਜ਼ਾਰੀ ਹੈ l

Related posts

ਅੰਗੂਠਾ ਸ਼ਾਪ ਬੀਬੀਆਂ ਨੇਦੇਖੋ ਕਿਵੇਂ ਕਰਵਾਈ ਪਿੰਡ ਦੀ ਦੇਸ਼ -ਦੁਨੀਆਂ ‘ਚ ਚਰਚਾ ?

htvteam

ਜਵੰਦਾ ਦੇ ਘਰ ਬਣਿਆ ਗਮਹੀਨ ਮਾਹੌਲ, ਭਾਵੁਕ ਕਰਨ ਵਾਲਿਆਂ ਤਸਵੀਰਾਂ

htvteam

ਸੁੱਤੀਆਂ ਪਈਆਂ ਨਰਸਾਂ ਨਾਲ ਮੁੰਡਾ ਕਰ ਗਿਆ ਮਾੜਾ ਕੰਮ; ਦੇਖੋ ਵੀਡੀਓ

htvteam

Leave a Comment