Htv Punjabi
Punjab

ਪਿਆਰ ਵਿੱਚ ਫਸਾ ਕੇ ਕਰਾਂਦੀ ਵਿਆਹ, ਦਹੇਜ਼ ਦੀ ਧਮਕੀ ਦੇ ਕੇ ਠੱਗਦੀ ਸੀ ਪੈਸੇ, ਦੋ ਪੁਲਿਸ ਵਾਲਿਆਂ ਸਮੇਤ ਚਾਰ ਨੂੰ ਠੱਗਿਆ

ਮੋਗਾ : ਪਹਿਲਾਂ ਵਾਲੇ ਤਿੰਨ ਪਤੀਆਂ ਨੂੰ ਤਲਾਕ ਦਿੱਤੇ ਬਿਨਾਂ ਚੌਥਾਂ ਵਿਆਹ ਕਰਨ ਅਤੇ ਬਲੈਕਮੇਲ ਕਰਨ ਦੇ ਇਲਜ਼ਾਮ ਵਿੱਚ ਪੁਲਿਸ ਨੇ ਜਾਂਚ ਦੇ ਇਲਜ਼ਾਮ ਓੁਪਰੰਤ ਔਰਤ ਸਮੇਤ ਉਸ ਦੇ ਪੰਜ ਸਾਥੀਆਂ ਦੇ ਖਿਲਾਫ ਅਲੱਗ ਅਲੱਗ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ l ਔਰਤ ਕਥਿਤ ਤੌਰ ‘ਤੇ ਨੌਜਵਾਨਾਂ ਨੂੰ ਦੋਸਤੀ ਕਰਕੇ ਪ੍ਰੇਮ ਜਾਲ ਵਿੱਚ ਫਸਾ ਕੇ ਉਨ੍ਹਾਂ ‘ਤੇ ਬਲਾਤਕਾਰ ਦਾ ਕੇਸ ਕਰਵਾਉਣ ਦੀ ਧਮਕੀ ਜਾਂ ਵਿਆਹ ਦੀ ਸ਼ਰਤ ਰੱਖ ਕੇ ਬਲੈਕਮੇਲ ਕਰ ਲੱਖਾਂ ਰੁਪਏ ਡਿਮਾਂਡ ਕਰਦੀ ਸੀ l ਜਿਨ੍ਹਾਂ ਨਾਲ ਵਿਆਹ ਕਰਵਾਉਂਦੀ ਉਨ੍ਹਾਂ ‘ਤੇ ਦਹੇਜ ਲਈ ਤੰਗ ਕਰਨ ਦਾ ਕੇਸ ਕਰਨ ਦੀ ਧਮਕੀ ਦੇ ਕੇ ਪੈਸੇ ਠੱਗਣ ਦੇ ਲਈ ਬਲੈਕਮੇਲ ਕਰਦੀ ਸੀ l
ਔਰਤ ਨੇ ਆਪਣੀ ਚਚੇਰੀ ਭੈਣਾਂ ਅਤੇ ਹੋਰ ਲੋਕਾਂ ਨੂੰ ਨਾਲ ਜੋੜ ਕੇ ਗਿਰੋਹ ਬਣਾਇਆ ਸੀ l ਤਿੰਨ ਸਾਲ ਪਹਿਲਾਂ ਸ਼ਿਕਾਇਤ ਕਰਤਾ ਦੇ ਖਿਲਾਫ ਦਹੇਜ਼ ਲਈ ਤੰਗ ਕਰਨ ਦਾ ਕੇਸ ਦਰਜ ਕਰਵਾਇਆ ਸੀ ਜੋ ਕਿ ਅਦਾਲਤ ਵਿੱਚ ਵਿਚਾਰਅਧੀਨ ਹੈ l ਚੌਥੇ ਪਤੀ ਤੋਂ ਔਰਤ ਨੇ 10 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ, ਉਸ ਨੇ ਪੈਸੇ ਨਹੀਂ ਦਿੱਤੇ ਤਾਂ ਉਸ ‘ਤੇ ਦਹੇਜ ਲਈ ਤੰਗ ਕਰਨ ਦਾ ਕੇਸ ਕਰ ਦਿੱਤਾ l
ਏਐਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਚੱਕੀ ਵਾਲੀ ਗਲੀ ਮੋਗਾ ਨਿਵਾਸੀ ਕਮਲਜੀਤ ਸਿੰਘ ਨੇ 5 ਦਸੰਬਰ 2019 ਨੂੰ ਐਸਐਸਪੀ ਨੂੰ ਦਿੱਤੀ ਲਿਖਿਤ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਹੈ ਕਿ ਉਹ ਫਰੀਦਕੋਟ ਜ਼ਿਲ੍ਹੇ ਦੇ ਦੀਪ ਸਿੰਘ ਵਾਲਾ ਦਾ ਰਹਿਣ ਵਾਲਾ ਹੈ l ਅਗਸਤ 2016 ਵਿੱਚ ਅਮਨਦੀਪ ਕੌਰ ਨਿਵਾਸੀ ਦੋਦੜਾ ਜ਼ਿਲ੍ਹਾ ਮਾਨਸਾ ਦੇ ਨਾਲ ਵਿਆਹ ਹੋਇਆ ਸੀ l
ਵਿਆਹ ਦੇ ਬਾਅਦ ਉਸ ਨੂੰ ਪਤਾ ਚੱਲਿਆ ਕਿ ਉਸ ਦੀ ਪਤਨੀ ਦੇ ਤਿੰਨ ਵਿਆਹ ਪਹਿਲਾਂ ਹੋ ਚੁੱਕੇ ਹਨ l ਪਹਿਲਾਂ ਵਿਆਹ ਸਰਬਜੀਤ ਸਿੰਘ ਨਿਵਾਸੀ ਭੰਮੇ ਖੁਰਦ ਜ਼ਿਲ੍ਹਾ ਮਾਨਸਾ ਦੇ ਨਾਲ ਹੋਈ ਸੀ l ਪਹਿਲੇ ਵਿਆਹ ਤੋਂ ਦਸ ਸਾਲ ਦਾ ਮੁੰਡਾ ਵੀ ਹੈ l ਇਸ ਤੋਂ ਉਸ ਨੂੰ ਤਲਾਕ ਦਿੱਤੇ ਬਿਨਾਂ ਦੂਜਾ ਵਿਆਹ ਇਕਬਾਲ ਸਿੰਘ ਨਿਵਾਸੀ ਚੰਡੀਗੜ ਦੇ ਨਾਲ ਕਰਾਇਆ ਸੀ ਜਿਹੜਾ ਕਿ ਚੰਡੀਗੜ ਵਿੱਚ ਪੰਜਾਬ ਪੁਲਿਸ ਵਿੱਚ ਨੌਕਰੀ ਕਰਦਾ ਸੀ l ਤੀਜਾ ਵਿਆਹ ਹਰਿਆਣਾ ਦੇ ਅਨਿਲ ਕੁਮਾਰ ਨਾਲ ਕਰਵਾਇਆ ਸੀ ਪਰ ਕੁਝ ਦੇਰ ਉਸ ਦੇ ਨਾਲ ਰਹਿਣ ਦੇ ਬਾਅਦ ਚੌਥਾ ਵਿਆਹ ਉਸ ਦੇ ਨਾਲ ਕਰਵਾਇਆ ਸੀ l
ਪੁਲਿਸ ਜਾਂਚ ਦੇ ਬਾਅਦ ਅਮਨਦੀਪ ਕੌਰ ਨਿਵਾਸੀ ਦੋਦੜਾ ਜ਼ਿਲ੍ਹਾ ਮਾਨਸਾ ਹਾਲ ਆਬਾਦ ਲਾਡੀ ਕਲੋਨੀ ਬੁਢਲਾਡਾ, ਚਚੇਰੀ ਭੈਣ ਬਲਜੀਤ ਕੌਰ, ਸੁਖਪਾਲ ਕੌਰ ਨਿਵਾਸੀ ਬੁਢਲਾਡਾ, ਲਾਭ ਸਿੰਘ ਦੋਦੜਾ ਵਿਾਸੀ ਮਾਨਸਾ, ਨਰਿੰਦਰ ਕੌਰ ਅਤੇ ਉਸ ਦਾ ਪਤੀ ਕਸ਼ਮੀਰ ਸਿੰਘ ਨਿਵਾਸੀ ਕਾਜੀ ਦੀ ਟਿੱਬੀ ਰਵੀਦਾਸਪੁਰ ਜ਼ਿਲ੍ਹਾ ਮਾਨਸਾ ਦੇ ਖਿਲਾਫ ਕੇਸ ਦਰਜ ਕੀਤਾ ਹੈ l

Related posts

ਲਾਂਰੇਂਸ ਨੂੰ ਵਿਕਾਸ ਦੁਬੇ ਦੀ ਤਰ੍ਹਾਂ ਫਰਜ਼ੀ ਐਂਕਾਂਊਟਰ ਦਾ ਡਰ, ਹਾਈਕੋਰਟ ਤੋਂ ਮੰਗੀ ਸੁਰੱਖਿਆ

htvteam

ਪਰਿਵਾਰ ਨੂੰ ਪੁਲਿਸ ਦਾ ਆਇਆ ਫੋਨ ਕਹਿੰਦੀ ਆਕੇ ਆਪਣੇ ਪੁੱਤ ਨੂੰ ਲੈ ਜਾਓ

htvteam

ਦੇਖੋ ਕਿਸਨੇ ਤੇ ਕਿਓਂ ਕੀਤਾ ਭਗਵੰਤ ਮਾਨ ਦੀ ਘਰਵਾਲੀ ਵਿਰੋਧ

htvteam

Leave a Comment