Htv Punjabi
Punjab

ਦਿੱਲੀ ਦੇ ਸੰਘਰਸ਼ ਦੇ ਨਾਲ ਪੰਜਾਬ ‘ਚ ਇਕ ਹੋਰ ਸੰਘਰਸ਼ ਸ਼ੁਰੂ

ਪੰਜਾਬ ਵਿੱਚ ਦਿਨੋਂ-ਦਿਨ ਭੇਦ ਭਰੇ ਹਾਲਾਤਾਂ ਦੇ ਵਿਚ ਹੋ ਰਹੀਆਂ ਮੌਤਾਂ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹਨ। ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਰਾਮਗੜ੍ਹ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ 32 ਸਾਲਾਂ ਨੌਜਵਾਨ ਜੋ ਕਿ ਨਾਭਾ ਬੌਟਲਿੰਗ ਗੈਸ ਪਲਾਂਟ ਵਿੱਚ ਠੇਕੇਦਾਰੀ ਸਿਸਟਮ ਵਿੱਚ ਪਿਛਲੇ ਕਈ ਸਾਲਾਂ ਤੋਂ ਕੰਮ ਕਰਦਾ ਆ ਰਿਹਾ ਸੀ। ਜਿਸ ਦੀ ਪਿਛਲੇ ਤਿੰਨ ਦਿਨ ਪਹਿਲਾਂ ਗੈਸ ਪਲਾਂਟ ਦੇ ਵਿੱਚ ਹੀ ਚੈਨ ਤੋਂ ਪੈਰ ਸਲਿੱਪ ਹੋਣ ਕਾਰਨ ਸਿਰ ਤੇ ਸੱਟ ਵੱਜਣ ਚਲਦਿਆਂ ਭੇਦਭਰੇ ਹਾਲਾਤਾਂ ਚ ਮੌਤ ਹੋ ਗਈ ਸੀ। ਪੀੜਤ ਪਰਿਵਾਰ ਬਹੁਤ ਹੀ ਗ਼ਰੀਬ ਪਰਿਵਾਰ ਹੈ। ਜਿਸ ਦੇ ਤਹਿਤ ਕਾਰਵਾਈ ਨਾ ਹੁੰਦਿਆਂ ਵੇਖ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਦੇ ਵੱਲੋਂ ਪੀੜਤ ਪਰਿਵਾਰ ਦੇ ਹੱਕ ਵਿੱਚ ਨਾਭਾ ਦੇ ਮੁੱਖ ਚੌਕ ਬੋੜਾ ਗੇਟ ਵਿਖੇ ਨਾਭਾ ਬੌਟਲਿੰਗ ਗੈਸ ਪਲਾਂਟ ਦੀ ਮੈਨੇਜਮੈਂਟ ਦੇ ਖਿਲਾਫ ਚੱਕਾ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਹੁਣ ਪੀੜਤ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ।


ਇਸ ਮੌਕੇ ਤੇ ਜਥੇਬੰਦੀ ਆਗੂ ਦਰਸ਼ਨ ਸਿੰਘ ਬੇਲੂਮਾਜਰਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੂੰਗਾ ਨੇ ਕਿਹਾ ਕਿ ਗੈਸ ਪਲਾਂਟ ਦੇ ਵਿਚ ਕੰਮ ਕਰਨ ਦੌਰਾਨ ਨੌਜਵਾਨ ਦੀ ਚੇਨ ਤੋਂ ਪੈਰ ਸਲਿੱਪ ਹੋਣ ਕਾਰਨ ਮੌਤ ਹੋ ਗਈ ਸੀ ਅਸੀਂ ਗੈਸ ਪਲਾਂਟ ਦੀ ਮੈਨੇਜਮੈਂਟ ਦੀ ਪ੍ਰਬੰਧਕ ਦੇ ਖਿਲਾਫ ਪਰਚਾ ਦਰਜ ਕਰਵਾਉਣ ਦੇ ਲਈ ਆਪਣੀ ਲੜਾਈ ਲੜ ਰਹੇ ਹਾਂ। ਇਹ ਜੋ ਹਾਦਸਾ ਵਾਪਰਿਆ ਹੈ ਇਹ ਪਲਾਂਟ ਮੈਨੇਜਰ ਦੀ ਅਣਗਹਿਲੀ ਦੇ ਕਾਰਨ ਹੀ ਵਾਪਰਿਆ ਹੈ। ਜਦੋਂ ਤਕ ਪਲਾਂਟ ਦੀ ਮੈਨੇਜਮੈਂਟ ਦੇ ਖ਼ਿਲਾਫ਼ ਪਰਚਾ ਦਰਜ ਨਹੀਂ ਹੁੰਦਾ ਅਸੀਂ ਆਪਣਾ ਸੰਘਰਸ਼ ਲਗਾਤਾਰ ਜਾਰੀ ਰੱਖਾਂਗੇ ਤੇ ਚੱਕਾ ਵੀ ਜਾਮ ਰਹੇਗਾ।

ਇਸ ਮੌਕੇ ਨਾਭਾ ਦੇ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਜੋ ਕਿ ਗੈਸ ਪਲਾਂਟ ਵਿੱਚ ਕੰਮ ਦੇ ਦੌਰਾਨ ਉਸਦੀ ਮੌਤ ਹੋ ਗਈ। ਇਹ ਨੌਜਵਾਨ ਠੇਕੇਦਾਰੀ ਸਿਸਟਮ ਵਿੱਚ ਕੰਮ ਕਰਦਾ ਸੀ ਅਤੇ ਪ੍ਰਸ਼ਾਸਨ ਇਨ੍ਹਾਂ ਦੀ ਮਦਦ ਕਰਨ ਦੇ ਲਈ ਤਿਆਰ ਹੈ। ਪੀਡ਼ਤ ਪਰਿਵਾਰ 10 ਲੱਖ ਰੁਪਏ ਦੀ ਡਿਮਾਂਡ ਕਰ ਰਿਹਾ ਹੈ।

Related posts

ਤਿੰਨ ਭੈਣ ਭਰਾਂਵਾਂ ਦੇ ਕਤਲ ਸਬੰਧੀ ਇੱਕ ਹੋਰ ਥਿਉਰੀ ਸਾਹਮਣੇ ਆਈ, ਕਤਲ ਦਾ ਆਹ ਕਾਰਨ ਸੀ ਤੇ ਲੋਕਾਂ ਨੇ ਗੁੱਸੇ ‘ਚ ਪੁਲਿਸ ਦੀ ਗੱਡੀ ਭੰਨ੍ਹਤੀ ? 

Htv Punjabi

ਫੋਨ ਤੇ ਧੀ ਨੂੰ ਕਹੀ ਇਹ ਗੱਲ ਤੇ ਕਰਫਿਊ ਦੇ ਦੌਰਾਨ ਮਾਂ ਪੁੱਤ ਨੇ ਕੀਤੀ ਖੁਦਕੁਸ਼ੀ, ਦੇਖੋ ਕੀ ਸੀ ਕਾਰਨ

Htv Punjabi

ਪੁਲਿਸ ਮੁਲਾਜ਼ਮਾਂ ਨਾਲ ਦੇਖੋ ਕੀ ਹੋ ਗਿਆ

htvteam