Htv Punjabi
Punjab

ਨਗਰ ਨਿਗਮਾਂ ਵਾਲਿਆਂ ਨੇ ਕੀਤਾ ਵੱਡਾ ਫੈਸਲਾ ਜੇ ਹੁਣ ਕੀਤਾ ਆਹ ਕੰਮ ਤਾਂ ਘਰੋਂ ਫੜ ਲੈਣਗੇ ਇਹ ਲੋਕ, ਫੇਰ ਪਤੈ ਕੀ ਕਰਨਗੇ? ਆਹ ਦੇਖੋ!

ਚੰਡੀਗੜ੍ਹ : ਜਿੱਥੇ ਇੱਕ ਪਾਸੇ ਨਗਰ ਨਿਗਮ ਵੱਲੋਂ ਪਾਣੀ ਦੇ ਰੇਟਾਂ ਵਿੱਚ ਵਾਧਾ ਕਰਨ ਦਾ ਮਤਾ ਪਾਸ ਕਰਵਾ ਲਿਆ ਹੈ l ਉੱਥੇ ਹੀ ਦੂਜੇ ਪਾਸੇ ਹੁਣ ਪਾਣੀ ਬਰਬਾਦ ਕਰਨ ਵਾਲਾ ਜ਼ੁਰਮਾਨਾ ਵੀ ਵਧਾ ਲਿਆ ਹੈ l ਜ਼ੁਰਮਾਨਾ ਵਧਾਉਣ ਦੇ ਨਾਲ ਇਹ ਵੀ ਫ਼ੈਸਲਾ ਲਿਆ ਹੈ ਕਿ ਇਹ ਚਲਾਨ ਹੁਣ ਸਾਰਾ ਸਾਲ ਕੱਟਿਆ ਜਾਵੇਗਾ l ਪਾਣੀ ਬਰਬਾਦ ਕਰਨ ਲਈ ਪਹਿਲਾਂ ਲਿਆ ਜਾਂਦਾ ਜ਼ਰਮਾਨਾ ਸਿਰਫ਼ ਦੋ ਹਜ਼ਾਰ ਰੁਪਏ ਸੀ, ਪਰ ਹੁਣ ਇਹ ਵੀ ਵਧਾ ਕੇ ਪੰਜ ਹਜ਼ਾਰ ਰੁਪਏ ਕਰ ਦਿੱਤਾ ਹੈ l ਪਹਿਲਾਂ ਪਾਣੀ ਦਾ ਜ਼ੁਰਮਾਨਾ ਕੱਟਣ ਦਾ ਅਭਿਆਨ ਅਪ੍ਰੈਲ ਮਹੀਨੇ ਵਿੱਚ ਸ਼ੁਰੂ ਕੀਤਾ ਜਾਂਦਾ ਸੀ ਅਤੇ 30 ਮਈ ਤੱਕ ਚਲਦਾ ਸੀ l ਪਰ ਹੁਣ ਪਾਣੀ ਬਰਬਾਦ ਕਰਨ ਵਾਲਿਆਂ ਦਾ ਚਲਾਨ ਸਾਰਾ ਸਾਲ ਹੀ ਕੱਟਿਆ ਜਾਵੇਗਾ l ਨਗਰ ਨਿਗਮ ਵੱਲੋਂ ਪਾਣੀ ਬਰਬਾਦ ਕਰਨ ਵਾਲਿਆਂ ‘ਤੇ ਨਿਗ੍ਹਾ ਰੱਖਣ ਲਈ ਅਲਗ ਅਲਗ ਟੀਮਾਂ ਬਣਾਈਆਂ ਜਾਣਗੀਆਂ l ਨਗਰ ਨਿਗਮ ਦਾ ਕਹਿਣਾ ਕਿ ਸਵੇਰੇ ਵੇਲੇ ਜਿਹੜੇ ਲੋਕ ਆਪਣੀਆਂ ਗੱਡੀਆਂ ਪਾਣੀ ਦੀ ਪਾਈਪ ਨਾਲ ਧੋਂਦੇ ਹਨ, ਉਨ੍ਹਾਂ ਦਾ ਵੀ ਚਲਾਨ ਕੱਟਿਆ ਜਾਵੇਗਾ l

Related posts

ਬੱਸਾਂ ‘ਚ ਸਫਰ ਕਰਨ ਵਾਲੇ ਲੋਕ ਦੇਵੋ ਧਿਆਨ

htvteam

ਭੰਗ ਦੇ ਚੱਕਰਾਂ ‘ਚ ਅਮਲੀਆਂ ਨੇ ਕਰਤਾ ਪੁੱਠਾ ਕਾਂਡ; ਦੇਖੋ ਵੀਡੀਓ

htvteam

ਨੰਗਲ ਅੰਬੀਆਂ ਕ/ ਤl ਲ ਮਾਮਲੇ ਚ ਖੁਲਾਸਾ ?

htvteam

Leave a Comment