Htv Punjabi
America corona news Fitness Health India International Punjab siyasat

ਭਗਵੰਤ ਮਾਨ ਨੇ ਮੋਦੀ ਤੇ ਟਰੰਪ ਦੀ ਦੋਸਤੀ ਦੇ ਖੋਲ੍ਹੇ ਨਵੇਂ ਰਾਜ਼, ਭਾਰਤੀ ਵਿਦਿਆਰਥੀਆਂ ਨਾਲ ਜੋੜਕੇ ਕਹੀ ਆਹ ਗੱਲ!

ਚੰਡੀਗੜ੍ਹ : ਕੋਰੋਨਾ ਵਾਇਰਸ ਕਾਰਨ ਜਿੱਥੇ ਪੂਰੀ ਦੁਨੀਆਂ ਵਿੱਚ ਹਾਹਾਕਾਰ ਮੱਚੀ ਪਈ ਹੈ, ਉੱਥੇ ਹੀ ਅਮਰੀਕਾ ਵਿੱਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਤੇ ਵੀ ਇਸ ਕਾਰਨ ਬਹੁਤ ਮੁਸ਼ਕਿਲ ਖੜੀ ਹੋ ਗਈ ਹੈ।ਢਾਈ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਜਿਹੜੇ ਅਮਰੀਕਾ ਦੇ ਕਾਲਜ ਅਤੇ ਯੂਨੀਵਰਸਿਟੀਆਂ ਵਿੱਚ ਪੜਾਈ ਕਰ ਰਹੇ ਹਨ, ਜਿਨ੍ਹਾਂ ਨੂੰ ਕੋਰੋਨਾ ਕਾਰਨ ਘਰ ਬੈਠ ਕੇ ਆਨਲਾਈਨ ਪੜਾਈ ਕਰਨੀ ਪੈ ਰਹੀ ਸੀ, ਉਨ੍ਹਾਂ ਉੱਤੇ ਅਮਰੀਕਾ ਛੱਡਣ ਦੀ ਤਲਵਾਰ ਲਟਕਾ ਦਿੱਤੀ ਹੈ।

ਇਸ ਤੇ ਆਮ ਆਦਮੀ ਪਾਰਟੀ ਦੇ ਮੈਂਬਰ ਅਤੇ ਸੰਸਦ ਭਗਵੰਤ ਮਾਨ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਅਮਰੀਕਾ ਵਿੱਚ ਪੜਾਈ ਕਰ ਰਹੇ ਲੱਖਾਂ ਵਿਦਿਆਰਥੀਆਂ ਦੇ ਹਿੱਤ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਆਪਣੀ ਦੋਸਤੀ ਦਾ ਇਸਤੇਮਾਲ ਕਰਦੇ ਹੋਏ ਵਿਦਿਆਰਥੀਆਂ ਨੂੰ ਫਾਇਦਾ ਦਿਵਾਉਣ ਦੀ ਗੱਲ ਕੀਤੀ ਹੈ ਤਾਂ ਕਿ ਭਾਰਤੀ ਵਿਦਿਆਰਥੀਆਂ ਨੂੰ ਟਰੰਪ ਜ਼ੋਰ ਜ਼ਬਰਦਸਤੀ ਅਮਰੀਕਾ ਛੱਡਣ ਨੂੰ ਮਜ਼ਬੂਰ ਨਾ ਕਰਨ।

ਮਾਨ ਨੇ ਇਸ ਫੈਸਲੇ ਨੂੰ ਅਮਰੀਕਾ ਵਿੱਚ ਪੜ ਰਹੇ ਉਨ੍ਹਾਂ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੇ ਨਾਲ ਕਰਾਰ ਦਿੱਤਾ, ਜਿਨ੍ਹਾਂ ਨੇ ਅਮਰੀਕੀ ਕਾਲਜ ਯੂਨੀਵਰਸਿਟੀਆਂ ਵਿੱਚ ਲੱਖਾਂ ਰੁਪਏ ਫੀਸ ਭਰੀ ਹੋਈ ਹੈ।ਅਜਿਹਾ ਫੈਸਲਾ ਨਾ ਸਿਰਫ ਉਨ੍ਹਾਂ ਦਾ ਭਵਿੱਖ ਧੁੰਦਲਾ ਕਰੇਗਾ ਬਲਕਿ ਵੱਡੀ ਆਰਥਿਕ ਸੱਟ ਵੀ ਮਾਰੇਗਾ।ਆਪ ਸੰਸਦ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਅਸ ਸ਼ੰਕਰ ਨੂੰ ਪੱਤਰ ਲਿਖ ਕੇ ਭਾਰਦੀ ਵਿਦਿਆਰਥੀਆਂ ਦੇ ਹਿੱਤਾਂ ਦੀ ਰੱਖਿਆ ਦੇ ਲਈ ਤੁਰੰਤ ਵਾਈਟ ਹਾਊਸ ਦੇ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ।

Related posts

ਇਕ ਗਲਾਸ ਪੀਣਾ ਸ਼ੁਰੂ ਕਰੋ ਕੈਂਸਰ ਸਮੇਤ 70 ਬਿਮਾਰੀਆਂ ਭੁੱਲ ਜਾਣਗੀਆਂ ਤੁਹਾਡਾ ਰਾਹ

htvteam

ਪੰਜਾਬ ਦੇ ਲੋਕਾਂ ਦੇ ਸਿਰ ‘ਤੇ ਮੰਡਰਾ ਰਿਹੈ ਖ਼ਤਰਾ, ਮੌਸਮ ਵਿਗਿਆਨੀਆਂ ਦੀ ਚੇਤਾਵਨੀ

htvteam

ਜੇ ਬੁਲੇਟ ਪਰੂਫ ਗੱਡੀ ਹੁੰਦੀ ਤਾਂ ਵੀ ਨਾ ਬਚਦਾ ਮੂਸੇਵਾਲਾ !

htvteam