ਰੋਪੜ : ਧਮਾਣਾ ਪਿੰਡ ਦੀ ਗਊਸ਼ਾਲਾ ਦੇ ਕੋਲ ਵੱਡੀ ਵਾਰਦਾਤ ਦੀ ਯੋਜਨਾ ਬਣਾਂ ਰਹੇ ਗੈਂਗਸਟਰ ਪਰਮਿੰਦਰ ਸਿੰਘ ਨੂੰ ਉਸਦੇ 4 ਸਾਥੀਆਂ ਸਮੇਤ ਸੀਆਈਏ ਸਟਾਫ ਨੇ ਗ੍ਰਿਫ਼ਤਾਰ ਕੀਤਾ ਹੈ l ਉਨ੍ਹਾਂ ਕੋਲੋਂ ਮਹਿੰਦਰਾ ਐਕਸਯੂਵੀ, ਇੰਕ ਬੁਲੇਟ ਪਰੂਫ਼ ਜੈਕੇਟ, ਇੱਕ ਰਾਈਫ਼ਲ 315 ਬੋਰ, 25 ਕਾਰਤੂਸ, 1 ਰਾਈਫ਼ਲ 12 ਬੋਰ ਸਮੇਤ 25 ਕਾਰਤੂਸ, 1ਰਿਵਾਲਵਰ 32 ਬੋਰ, ਇੱਕ ਤੇਜ਼ਧਾਰ ਚਾਕੂ ਅਤੇ ਗੰਡਸਾ ਸਮੇਤ ਕਈ ਹੋਰ ਹਥਿਆਰ ਬਰਾਮਦ ਕੀਤੇ ਹਨ l ਇਨ੍ਹਾਂ ਦੀ ਪਹਿਚਾਣ ਗੈਂਗਸਟਰ ਪਰਮਿੰਦਰ ਸਿੰਘ ਉਰਫ਼ ਪਿੰਡਾਰੀ ਨੂਰਪੁਰਬੇਦੀ, ਜਸਪ੍ਰੀਤ ਉਰਫ਼ ਜੱਸੀ, ਅੰਕੁਸ਼ ਸ਼ਰਮਾ ਅਤੇ ਕੁਲਦੀਪ ਸਿੰਘ ਨਿਵਾਸੀ ਖੰਨਾ ਅਤੇ ਬਲਜਿੰਦਰ ਸਿੰਘ ਨਿਵਾਸੀ ਨੂਰਪੁਰਬੇਦੀ ਵੱਜੋਂ ਹੋਈ ਹੈ l ਪੁਲਿਸ ਨੇ ਸਾਰਿਆਂ ਨੂੰ ਕੋਰਟ ਵਿੱਚ ਪੇਸ਼ ਕਰਕੇ 4 ਦਿਨ ਦਾ ਰਿਮਾਂਡ ਲਿਆ ਹੈ l ਗੈਂਗਸਟਰ ਪਿੰਡਾਰੀ ਦੇ ਸੰਬੰਧ ਗੈਂਗਸਟਰ ਲਾਰੇਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਸੰਪਤ ਨੇਹਰਾ ਦੇ ਨਾਲ ਹਨ l ਪਿੰਡਾਰੀ ਹੀ ਇਨ੍ਹਾਂ ਗੈਂਗਸਟਰਾਂ ਦੇ ਭਗੌੜੇ ਸਾਥੀਆਂ ਦੇ ਬਹਿਣ ਦਾ ਇੰਤਜ਼ਾਮ ਨਾਲਾਗੜ, ਬੱਦੀ ਆਦਿ ਵਿੱਚ ਕਰਕੇ ਦਿੰਦਾ ਸੀ l ਪਿੰਡਾਰੀ ਖਿਲਾਫ਼ ਰੋਪੜ ਵਿੱਚ ਨਸ਼ਾ, ਲੁੱਟ ਖੋਹ ਆਦਿ ਵਾਰਦਾਤਾਂ ਦੇ 15 ਮਾਮਲੇ ਦਰਜ ਹਨ l ਇਸ ਤੋਂ ਇਲਾਵਾ ਹੋਰ ਕਈ ਜ਼ਿਲਿਆਂ ਵਿੱਚ ਕੇਸ ਦਰਜ ਹਨ l