Htv Punjabi
Uncategorized

ਵੱਡੀ ਖੁਸ਼ੀ ਦੀ ਖ਼ਬਰ ਭਾਰਤ ਦੇ ਆਹ 3 ਸੂਬੇ ਹੋਏ ਕਰੋਨਾ ਮੁਕਤ, ਹੁਣ ਇੱਥੇ ਇੱਕ ਵੀ ਪਾਜ਼ਿਟਿਵ ਮਰੀਜ਼ ਨਹੀਂ!

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਪ੍ਰਭਾਵ ਫੈਲਣ ਦਾ ਖਤਰਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਪਰ ਦੂਜੇ ਪਾਸੇ ਕੁਝ ਚੰਗੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ l ਦੇਸ਼ ਵਿੱਚ ਕੁੱਲ 32 ਰਾਜਾਂ ਵਿੱਚੋਂ ਤਿੰਨ ਰਾਜ ਕੋਰੋਨਾਵਾਇਰਸ ਮੁਕਤ ਹੋ ਗਏ ਹਨ l ਅਰੁਣਾਚਲ ਪ੍ਰਦੇਸ਼, ਮਣੀਪੁਰ ਅਤੇ ਗੋਆ ਰਾਜ ਵਿੱਚ ਕੋਰੋਨਾ ਦ ਮਾਮਲੇ ਆਏ ਹਨ ਪਰ ਹੁਣ ਤੱਕ ਇੱਕ ਵੀ ਪਾਜ਼ੀਟਿਵ ਕੇਸ ਇਸ ਰਾਜ ਵਿੱਚ ਨਹੀਂ ਹੈ l ਕੋਰੋਨਾ ਦੇ ਮਰੀਜ਼ ਇਨ੍ਹਾਂ ਰਾਜਾਂ ਤੋਂ ਠੀਕ ਹੋ ਕੇ ਹਸਪਤਾਲ ਤੋਂ ਡਿਸਚਾਰਜ ਹੋ ਚੁੱਕੇ ਹਨ l ਉੱਥੇ, ਹੀ ਪੰਜ ਅਜਿਹੇ ਰਾਜ ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਜਿਨ੍ਹਾਂ ਵਿੱਚ ਹੁਣ ਤੱਕ ਇੱਕ ਵੀ ਕੋਰੋਨਾ ਦਾ ਕੇਸ ਨਹੀਂ ਆਇਆ ਹੈ l ਨਾਗਾਲੈਂਡ, ਸਿੱਕਿਮ, ਦਮਨ ਦੀਵ, ਦਾਦਰ ਅਤੇ ਨਾਗਰ ਹਵੇਲੀ ਅਤੇ ਲਕਸ਼ਦੀਪ ਵਿੱਚ ਕੋਰੋਨਾ ਦਾ ਕੋਈ ਵੀ ਮਾਮਲਾ ਨਹੀਂ ਆਇਆ ਹੈ l
ਹੋਰ ਰਾਜਾਂ ਦੀ ਗੱਲ ਕਰੀਏ ਤਾਂ 7 ਰਾਜਾਂ ਤਂ ਕਰੀਬ 79 ਪ੍ਰਤੀਸ਼ਤ ਮਾਮਲੇ ਕੋਰੋਨਾ ਦੇ ਹਨ, ਜਦ ਕਿ ਸਭ ਤੋਂ ਜ਼ਿਆਦਾ ਮਾਮਲਿਆਂ ਵਾਲੇ ਤਿੰਨ ਰਾਜਾਂ ਤੋਂ ਕਰੀਬ 48 ਪ੍ਰਤੀਸ਼ਤ ਮਾਮਲੇ ਹਨ l ਸੱਤ ਰਾਜਾਂ ਵਿੱਚ ਮਹਾਂਰਾਸ਼ਟਰ, ਗੁਜਰਾਤ, ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਹਨ l ਇਨ੍ਹਾਂ ਸਾਰੇ ਰਾਜਾਂ ਵਿੱਚ ਅੰਕੜਾ ਚਾਰ ਡਿਜਿਟ ਵਿੱਚੋਂ ਯਾਨੀ ਹਜ਼ਾਰ ਤੋਂ ਜ਼ਿਆਦਾ ਹੈ l ਇਨ੍ਹਾਂ 7 ਰਾਜਾਂ ਵਿੱਚ ਹੀ 78.84 ਪ੍ਰਤੀਸ਼ਤ ਮਾਮਲੇ ਆਏ ਹਨ l 7 ਰਾਜਾਂ ਵਿੱਚ ਪਹਿਲੇ ਸਥਾਂਨ ਤੇ ਮਹਾਂਰਾਸ਼ਟਰ, ਦੂਜੇ ਤੇ ਗੁਜਰਾਤ ਅਤੇ ਫੇਰ ਦਿੱਲੀ ਦਾ ਨੰਬਰ ਹੈ l 48.17 ਪ੍ਰਤੀਸ਼ਤ ਮਾਮਲੇ ਸਿਰਫ ਮਹਾਂਰਾਸ਼ਟਰ, ਗੁਜਰਾਤ ਅਤੇ ਦਿੱਲੀ ਵਿੱਚ ਹਨ l
ਦੱਸ ਦਈਏ ਕਿ ਕੋਰੋਨਾਵਾFੲਰਸ ਦੇ ਪ੍ਰਭਾਵ ਦਾ ਕਹਿਰ ਭਾਰਤ ਵਿੱਚ ਲਗਾਤਾਰ ਜਾਰੀ ਹੈ l ਲਾਕਡਾਊਨ ਦੇ ਬਾਵਜੂਦ ਇਸ ਦੇ ਮਾਮਲਿਆਂ ਵਿੱਚ ਲਗਾਤਾਰ ਇਜਾਫਾ ਹੋ ਰਿਹਾ ਹੈ, ਇਸੀ ਵਿੱਚ ਦੇਸ਼ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਤਾਦਾਦ 21,000 ਪਾਰ ਕਰ ਗਈ ਹੈ l
ਸਿਹਤ ਮੰਤਰਾਲਿਆ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਿਕ ਭਾਰਤ ਵਿੱਚ ਕੋਰੋਨਾਵਾਇਰਸ ਪ੍ਰਭਾਵਿਤਾਂ ਦੀ ਸੰਖਿਆ 21,393 ਹੋ ਗਈ ਹੈ l ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 1409 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 41 ਲੋਕਾਂ ਦੀ ਮੌਤ ਹੋਈ ਹੈ l ਉੱਥੇ ਹੀ ਦੇਸ਼ ਵਿੱਚ ਕੋਰੋਨਾ ਕਾਰਨ ਹੁਣ ਤੱਕ 681 ਲੋਕਾਂ ਦੀ ਮੌਤ ਹੋ ਗਈ ਹੈ l ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ 4,258 ਮਰੀਜ਼ ਇਸ ਬੀਮਾਰੀ ਨੂੰ ਹਰਾਉਣ ਵਿੱਚ ਕਾਮਯਾਬ ਵੀ ਹੋਏ ਹਨ l

Related posts

ਸ਼ਰਾਬ ਬਣਾਉਣ ਵਾਲੇ ਲੋਕ ਵੀ ਹੋ ਗਏ ਹਾਇਟੇਕ

htvteam

ਚੰਡੀਗੜ੍ਹ ਵਾਲਆਿਂ ਲਈ ਖੁਸ਼ਖਬਰੀ, ਹੁਣ ਲੱਗਣਗੇ ਮੇਲੇ!

htvteam

ਜੰਮੂ-ਕਸ਼ਮੀਰ ਦੇ ਲਈ ਕਰੋੜਾਂ ਦੇ ਪੈਕੇਜ ਦਾ ਐਲਾਨ, ਬਿਜਲੀ-ਪਾਣੀ ‘ਤੇ 50% ਡਿਸਕਾਂਊਟ

htvteam

Leave a Comment