Htv Punjabi
Punjab

ਰਵਨੀਤ ਬਿੱਟੂ ਨੇ ਕਿਹਾ ਮੇਰੀ ਮੌਤ ਦਾ ਜ਼ਿੰਮੇਵਾਰ ਮੌਜੂਦਾ ਜੱਥੇਦਾਰ ਹੋਵੇਗਾ, ਮਿਲ ਰਹੀਆਂ ਸੀ ਦਾਦੇ ਵਾਰਗਾ ਹਾਲ ਕਰਨ ਦੀਆਂ ਧਮਕੀਆਂ

ਲੁਧਿਆਣਾ : ਸਾਬਕਾ ਸੀਐਮ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੂੰ ਵਿਦੇਸ਼ਾਂ ਤੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ l ਬਿੱਟੂ ਨੂੰ ਇਹ ਧਮਕੀਆਂ ਸਿੱਧੇ ਨਹੀਂ ਦਿੱਤੀਆਂ ਜਾ ਰਹੀਆਂ ਬਲਕਿ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਦੇ ਮੋਬਾਈਲ ‘ਤੇ ਫੋਨ ਆ ਰਹੇ ਹਨ l ਇਨ੍ਹਾਂ ਵਿੱਚ ਧਮਕਾਇਆ ਜਾ ਰਿਹਾ ਹੈ ਕਿ ਬਿੱਟੂ ਦਾ ਹਾਲ ਵੀ ਉਸ ਦੇ ਦਾਦਾ ਦੀ ਤਰ੍ਹਾਂ ਹੀ ਹੋਵੇਗਾ l ਸੰਸਦ ਰਵਨੀਤ ਸਿੰਘ ਬਿੱਟੂ ਨੇ ਇਨ੍ਹਾਂ ਫੋਨ ਕਾਲਸ ‘ਤੇ ਸ਼ਖ਼ਤ ਨੋਟਿਸ ਲੈਂਦਿਆਂ ਪੀਐਮਓ ਅਤੇ ਗ੍ਰਹਿ ਮੰਤਰਾਲਿਆ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ l ਬਿੱਟੂ ਦੇ ਮੁਤਾਬਿਕ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਬਿਆਨ ਦੇ ਬਾਅਦ ਹੀ ਉਨ੍ਹਾਂ ਨੂੰ ਅਜਿਹੇ ਫੋਨ ਆ ਰਹੇ ਹਨ l ਬਿੱਟੂ ਨੇ ਸਪੱਸ਼ਟ ਕੀਤਾ ਕਿ ਜੇਕਰ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਹਾਨੀ ਪਹੁੰਚਦੀ ਹੈ ਤਾਂ ਇਸ ਦੇ ਲਈ ਤਤਕਾਲੀਨ ਜੱਥੇਦਾਰ ਹੀ ਜ਼ਿੰਮੇਦਾਰ ਹੋਣਗੇ l

Related posts

ਕਰਫਿਊ ਤੇ ਲਾਕਡਾਊਨ ਦੌਰਾਨ ਗਰੀਬੀ ਤੋਂ ਤੰਗ ਪਿਓ ਨੇ ਨਵੇਂ ਜੰਮੇ ਬੱਚੇ ਨਾਲ ਕੀਤੀ ਦਰਿੰਦਗੀ, ਗ੍ਰਿਫਤਾਰ

Htv Punjabi

ਦੇਸੀ ਜੱਟ ਨੇ ਗੋਰਿਆਂ ਦੀ ਧਰਤੀ ਨੂੰ ਮਾਰੀ ਲੱਤ, ਫੇਰ ਪੰਜਾਬ ‘ਚ ਹੀ ਬਣਾਤੀ ਡਾਲਰਾਂ ਆਲੀ ਮਸ਼ੀਨ

htvteam

15 ਦਿਨਾਂ ‘ਚ ਸੁੱਕ ਚੁੱਕੀ ਕੁੱਖ ਨੂੰ ਹਰਾ ਭਰਾ ਕਰ ਦਿੰਦੇ ਹੈ ਆਯੁਰਵੈਦਿਕ IVF

htvteam

Leave a Comment