Htv Punjabi
Punjab

ਦਿੱਲੀ ‘ਚ ਕਾਂਗਰਸ ਦੀ ਹਾਰ ਤੋਂ ਬਾਅਦ ਕੈਪਟਨ ਨੂੰ ਪੰਜਾਬ ਦੀ ਪਈ ਫਿਕਰ, ਅਫਸਰਾਂ ਦੀ ਲਾਈ ਚੰਗੀ ਕਲਾਸ ਕਿਹਾ ਕੰਮ ਕਰੋ, ਨਹੀਂ ਜਾਏਗੀ ਨੌਕਰੀ

ਚੰਡੀਗੜ੍ਹ : ਸੂਬੇ ਦੇ ਅਫਸਰਾਂ ਦੇ ਖਿਲਾਫ ਮਿਲ ਰਹੀ ਵਿਧਾਇਕਾਂ, ਜ਼ਿਲ੍ਹਾ ਅਤੇ ਬਲਾਕ ਲੈਵਲ ਨੇਤਾ ਅਤੇ ਵਰਕਰਾਂ ਦੀ ਸ਼ਿਕਾਇਤਾਂ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਐਕਸ਼ਲ ਮੋਡ ਵਿੱਚ ਨਜ਼ਰ ਆ ਰਹੇ ਹਨ l ਇਸ ਮਾਮਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਲੱਗ ਅਲੱਗ ਜ਼ਿਲ੍ਹਿਆਂ ਦੇ ਡੀਸੀ ਨਾਲ ਮੀਟਿੰਗ ਕੀਤੀ l ਇਸ ਦੌਰਾਨ ਇਨ੍ਹਾਂ ਸ਼ਿਕਾਇਤਾਂ ਨੂੰ ਲੈ ਕੇ ਮੁੱਖਮੰਤਰੀ ਨੇ ਅਧਿਕਾਰੀਆਂ ਨੂੰ ਫਟਕਾਰ ਲਾਉਂਦੇ ਸਾਫ ਕੀਤਾ ਹੈ ਕਿ ਵਿਧਾਇਕਾਂ ਦੇ ਕੰਮਾਂ ‘ਤੇ ਕਾਰਵਾਈ ਪਹਿਲ ਦੇ ਆਧਾਰ ‘ਤੇ ਹੋਣੀ ਚਾਹੀਦੀ ਹੈ ਬੇਸ਼ੱਕ ਐਮਐਲਏ ਕਾਂਗਰਸ ਦਾ ਹੋਵੇ ਜਾਂ ਕਿਸੇ ਹਰ ਪਾਰਟੀ ਦਾ, ਉਨ੍ਹਾਂ ਦੇ ਕੰਮਾਂ ਦਾ ਨਿਪਟਾਰਾ ਜਲਦ ਹੋਣਾ ਚਾਹੀਦਾ ਹੈ l ਕਿਸੇ ਦੇ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ l ਉਹ ਜਨਤਾ ਦੇ ਪ੍ਰਤੀਨਿਧੀ ਹਨ ਅਤੇ ਲੋਕਾਂ ਨੇ ਇਸ ਵਿਸ਼ਵਾਸ਼ ਦੇ ਨਾਲ ਵਿਧਾਨ ਸਭਾ ਵਿੱਚ ਭੇਜਿਆ ਹੈ ਕਿ ਉਨ੍ਹਾਂ ਦੇ ਦੁਆਰਾ ਲੋਕਾਂ ਦੀਅ ਸੱਮਸਿਆਵਾਂ ਦਾ ਹੱਲ ਤੁਰੰਤ ਹੋ ਸਕੇਗਾ l ਜੇਕਰ ਅਧਿਕਾਰੀ ਉਨ੍ਹਾਂ ਦੀ ਗੱਲ ਨਹੀਂ ਸੁਣੇਗਾ ਤਾਂ ਸਰਕਾਰ ਦਾ ਲੋਕਾਂ ‘ਤੇ ਗਲਤ ਪ੍ਰਭਾਵ ਪਵੇਗਾ, ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ l ਇਸ ਲਈ ਵਿਧਾਇਕਾਂ ਦੇ ਕੰਮਾਂ ਵਿੱਚ ਕਿਸੀ ਤਰ੍ਹਾਂ ਦੀ ਕੋਤਾਹੀ ਲਾ ਵਰਤੀ ਜਾਵੇ l ਮੁੱਖਮੰਤਰੀ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਕੇਂਦਰ ਅਤੇ ਰਾਜ ਸਰਕਾਰ ਦੀ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਨਾਲ ਨਾਲ ਮਿਲਦਾ ਚਾਹੀਦਾ ਹੈ l ਜੇਕਰ ਇਸ ਵਿੱਚ ਕਿਸੀ ਤਰ੍ਹਾਂ ਦੀ ਕੋਈ ਮੁਸ਼ਕਿਲ ਹੈ ਤਾਂ ਉਹ ਸੰਬੰਧਿਤ ਵਿਭਾਗ ਦੇ ਮੰਤਰੀ ਨਾਲ ਗੱਲ ਕਰ ਸਕਦੇ ਹਨ l ਉਨ੍ਹਾਂ ਨੇ ਕਿਹਾ ਕਿ ਸਰਕਾਰ ਦੇ ਤਿੰਨ ਸਾਲ ਦੇ ਕਾਰਜਕਾਲ ਦੇ ਦੌਰਾਨ ਮੈਂ ਅਫਸਰਾਂ ਦੇ ਕੰਮਾਂ ਤੋਂ ਸੰਤੁਸ਼ਟ ਨਹੀਂ ਹਾਂ l ਇਸ ਲਈ ਹੁਣ ਅਫਸਰ ਪਬਲਿਕ ਡੀਲੰਿਗ ਦੇ ਕੰਮਾਂ ਅਤੇ ਸਰਕਾਰੀ ਯੋਜਨਾਵਾਂ ਦੇ ਕੰਮਾਂ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤਣ l ਹਾਲਾਂਕਿ ਮੁੱਖਮੰਤਰੀ ਨੇ ਏਸੀਆਰ ਦਾ ਨਾਮ ਨਹੀਂ ਲਿਆ ਪਰ ਉਨ੍ਹਾਂ ਨੇ ਕਿਹਾ ਕਿ ਕੰਮ ਕਰਨ ਵਾਲੇ ਅਫਸਰਾਂ ਦੀ ਪਰਫਾਰਮੈਂਸ ਦਾ ਇਸ ‘ਤੇ ਅਸਰ ਪਵੇਗਾ l ਇਸ ਲਈ ਅਧਿਕਾਰੀ ਲੋਕਾਂ ਅਤੇ ਰਾਜ ਦੇ ਨੇਤਾਵਾਂ ਦੇ ਕੰਮਾਂ ਵਿੱਚ ਕਿਸੀ ਤਰ੍ਹਾਂ ਦੀ ਅਣਗਹਿਲੀ ਨਾ ਵਰਤਣ l ਮੁੱਖਮੰਤਰੀ ਕੈਪਟਨ ਨੇ ਸਾਰੇ ਡੀਸੀ ਨੂੰ ਕਿਹਾ ਕਿ ਟਾਪ ਦੀ ਟੂ ਬਾਟਮ ਅਧਿਕਾਰੀ ਕਰਮਚਾਰੀਆਂ ਦੀ ਪਰਫਾਰਮੈਂਸ ਕਾਊਂਟ ਕੀਤੀ ਜਾਵੇਗੀ l ਡੀਸੀ ਆਪਣੇ ਅਧੀਨ ਕੰਮ ਕਰਨ ਵਾਲੇ ਅਧਿਕਾਰੀਆਂ ਦੀ ਪਰਫਾਰਮੈਂਸ ਵੀ ਦੇਖਣ l ਫਿਰ ਚਾਹੇ ਉਹ ਐਸਡੀਐਮ, ਤਹਿਸੀਲਦਾਰ, ਬੀਡੀਪੀਓ, ਕਾਨੂੰਨਗੋ ਜਾਂ ਪਟਵਾਰੀ ਹੋਵੇ, ਜੇਕਰ ਕੋਈ ਕਰਮਚਾਰੀ ਅਧਿਕਾਰੀ ਕੰਮ ਨਹੀਂ ਕਰਦਾ ਤਾਂ ਪਿੰਡ ਵਿਕਾਸ ਅਤੇ ਪੰਚਾਇਤ ਮੰਤਰੀ ਨਾਲ ਗੱਲ ਕਰ ਉਨ੍ਹਾਂ ਨੂੰ ਹਟਾ ਸਕਦੇ ਹਨ ਅਤੇ ਉਨ੍ਹਾਂ ਦੀ ਜਗ੍ਹਾ ਕੰਮ ਕਰਨ ਵਾਲੇ ਅਧਿਕਾਰੀ ਕਰਮਚਾਰੀ ਨੂੰ ਲਗਵਾ ਸਕਦੇ ਹਨ l

Related posts

ਤਾਲਾ ਤੋੜ ਕੇ ਘਰ ਵਿੱਚ ਵੜੇ ਚੋਰਾਂ ਨੇ ਕੀਮਤੀ ਸਮਾਨ ਉਡਾਇਆ,ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ

Htv Punjabi

ਪੰਜਾਬ ‘ਚ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਹੋਣ ਜਾ ਰਹੇ ਬੰਦ ਜੇ ਨਹੀਂ ਯਕੀਨ ਤਾਂ ਆਹ ਦੇਖੋ ਬੰਦ ਹੋਏ ਸੈਂਟਰ

htvteam

ਆਵਾਰਾ ਕੁੱਤਿਆਂ ਦੀ ਵੱਢੀ ਇੱਕ ਇੱਕ ਦੰਦੀ ਦਾ ਮਿਲੂ ਮੁਆਵਜ਼ਾ ?

htvteam

Leave a Comment