Htv Punjabi
Punjab

10 ਦਿਨ ਪਹਿਲਾਂ ਪਤਨੀ ਤੇ ਬੇਟੀ ਨੂੰ ਕੁੱਟ ਕੇ ਕੱਢਿਆ ਸੀ ਘਰੋਂ, ਦੇਖੋ ਉਨ੍ਹਾਂ ਦੇ ਜਾਣ ਮਗਰੋਂ ਪਤੀ ਦਾ ਹੋਇਆ ਕੀ ਹਾਲ !

ਲੁਧਿਆਣਾਂ : ਜਮਾਲਪੁਰ ਦੇ ਭਾਮੀਆਂ ਰੋਡ ਸਥਿਤ ਜੀਕੇ ਸਟੇਟ ਵਿੱਚ ਰਹਿਣ ਵਾਲੇ ਕਿਰਾਨਾ ਦੁਕਾਨ ਮਾਲਿਕ ਦੀ ਲਾਸ਼ ਘਰ ਤੋਂ ਬਰਾਮਦ ਹੋਇਆ।ਸ਼ੁੱਕਰਵਾਰ ਦੀ ਸਵੇਰੇ ਇਲਾਕੇ ਵਿੱਚ ਬਦਬੂ ਫੈਲੀ ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ।ਸ਼ੱਕ ਜਤਾਇਆ ਜਾ ਰਿਹਾ ਹੈ ਕਿ ਹੱਤਿਆ ਕਰਨ ਦੇ ਬਾਅਦ ਲਾਸ਼ ਘਰ ਵਿੱਚ ਸੁੱਟਿਆ ਗਿਆ ਹੈ।ਥਾਣਾ ਜਮਾਲਪੁਰ ਦੀ ਪੁਲਿਸ ਮੌਕੇ ਤੇ ਪਹੁੰਚ ਗਈ।ਜਾਂਚ ਦੇ ਬਾਅਦ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਨੂੰ ਭੇਜਿਆ ਦਿੱਤਾ ਹੈ।

ਮ੍ਰਿਤਕ ਦੀ ਪਹਿਚਾਣ ਸੁਸ਼ੀਲ ਸਿੋੰਗਲਾ ਦੇ ਰੂਪ ਵਿੱਚ ਹੋਈ ਹੈ।ਜਾਂਚ ਅਧਿਾਕਰੀ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੁਸ਼ੀਲ ਦੀ ਦੁਕਾਨ ਘਰ ਦੇ ਬਾਹਰ ਹੀ ਹੈ।ਉਹ ਸ਼ਰਾਬ ਪੀਣ ਦਾ ਆਦੀ ਸੀ।ਇਸ ਨਾਲ ਉਸ ਦਾ ਆਪਣੀ ਪਤਨੀ ਸੋਨੂ ਸਿੰਗਲਾ ਨਾਲ ਝਗੜਾ ਹੁੰਦਾ ਹੈ।ਦਸ ਦਿਨ ਪਹਿਲਾਂ ਸੁਸ਼ੀਲ ਨੇ ਆਪਣੀ ਪਤਨੀ ਅਤੇ  13 ਸਾਲ ਦੀ ਕੁੜੀ ਨਾਲ ਮਾਰਕੁੱਟ ਕਰਕੇ ਘਰ ਤੋਂ ਕੱਢ ਦਿੱਤਾ।ਸੋਨੂ ਮੋਤੀ ਨਗਰ ਵਿੱਚ ਰਹਿਣ ਵਾਲੇ ਆਪਣੇ ਭਾਈ ਦੇ ਕੋਲ ਰਹਿ ਰਹੀ ਸੀ।10 ਦਿਨ ਵਿੱਚ ਨਾ ਤਾਂ ਸੁਸ਼ੀਲ ਨੇ ਫੋਨ ਕੀਤਾ ਅਤੇ ਨਾ ਹੀ ਸੋਨੂ ਨੇ ਉਸ ਨੂੰ ਫੋਨ ਕੀਤਾ।ਪਿਛਲੇ 4 ਦਿਨ ਤੋਂ ਸੁਸ਼ੀਲ ਨੇ ਦੁਕਾਨ ਨਹੀਂ ਖੋਲੀ ਸੀ ਅਤੇ ਘਰ ਤੋਂ ਵੀ ਬਾਹਰ ਨਹੀਂ ਨਿਕਲਿਆ ਸੀ।

ਝਗੜਾਲੂ ਹੋਣ ਦੇ ਕਾਰਨ ਇਲਾਕੇ ਵਿੱਚ ਵੀ ਕਿਸੇ ਨੇ ਜਾਣਨ ਦੀ ਕੋਸਿ਼ਸ਼ ਨਹੀਂ ਕੀਤੀ।ਸ਼ੁੱਕਰਵਾਰ ਦੀ ਸਵੇਰੇ ਸੁਸ਼ੀਲ ਦੇ ਘਰ ਤੋਂ ਅਚਾਨਕ ਬਦਬੂ ਆਉਣ ਲੱਗੀ।ਇਲਾਕੇ ਦੇ ਲੋਕਾਂ ਨੇ ਕਿਸੀ ਤਰ੍ਹਾਂ ਸੁਸ਼ੀਲ ਦੀ ਪਤਨੀ ਨੂੰ ਫੋਨ ਕੀਤਾ ਅਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।ਪੁਲਿਸ ਨੇ ਜਾਂਚ ਦੇ ਬਾਅਦ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ।ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੁਸ਼ੀਲ ਦੀ ਮੌਤ ਦਾ ਕਾਰਨ ਤਾਂ ਪੋਸਟਮਾਰਟਮ ਦੇ ਬਾਅਦ ਹੀ ਸਪੱਸ਼ਟ ਹੋ ਜਾਵੇਗਾ।ਦੋਨੋਂ ਪਤੀ ਪਤਨੀ ਦੇ ਵਿੱਚ ਥਾਣੇ ਵਿੱਚ ਦਰਖਾਸਤਾਂ ਚੱਲ ਰਹੀਆਂ ਹਨ, ਜਿਸ ਕਾਰਨ ਪਤੀ ਪਤਨੀ ਨੇ ਇੱਕ ਦੂਸਰੇ ਨੂੰ ਫੋਨ ਨਹੀਂ ਕੀਤਾ।

Related posts

ਇੱਕ ਘਰ ਚ ਚੱਲ ਰਿਹਾ ਸੀ ਇਸਾਈ ਦਾ ਪ੍ਰਚਾਰ, ਉਪਰੋਂ ਪਹੁੰਚ ਗਏ ਗੁਰੂ ਦੇ ਸਿੰਘ…

htvteam

ਤਸਕਰਾਂ ਨੇ ਕੀਤੀ ਪੁਲਿਸ ਵਾਲਿਆਂ ਨੂੰ ਕੁਚਲਣ ਦੀ ਕੋਸ਼ਿਸ਼, ਬੈਰੀਕੋਡ ਤੋੜ ਕੇ ਭੱਜੇ

Htv Punjabi

ਆਹ ਮੁੰਡੇ ਧਾਰਮਿਕ ਮੰਦਿਰ ‘ਚ ਦੇਖੋ ਕੀ ਕਰ ਗਏ

htvteam

Leave a Comment