ਮੁਬੰਈ : ਇਸ ਵੇਲੇ ਦੀ ਵੱਡੀ ਖਬਰ ਬਾਲੀਵੁੱਡ ਇੰਡਸਟਰੀ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਐ। ਜਿਸ ਵਿੱਚ ਬਾਲੀਵੁੱਡ ਅਦਾਕਾਰ ਸੁਸ਼ਾਤ ਸਿੰਘ ਰਾਜਪੂਤ ਵੱਲੋਂ ਆਮਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਸੇ ਕਿ ਸੁਸ਼ਾਤ ਸਿੰਘ ਰਾਜਪੂਤ ਮੁਬੰਈ ‘ਚ ਇੱਕ ਫਲੈਟ ਲੈ ਕੇ ਰਹਿ ਰਿਹਾ ਸੀ ਤੇ ਇਸ ਵੱਲੋਂ ਓਸੇ ਫਲੈਟ ਅੰਦਰ ਫਾਹਾ ਲੈ ਕੇ ਆਤਮ ਹੱਤਿਆ ਕੀਤੀ ਗਈ ਹੈ। 34 ਸਾਲਾ ਸੁਸ਼ਾਤ ਸਿੰਘ ਰਾਜਪੂਤ ਨੇ ਆਪਣਾ ਕੈਰੀਅਰ ਟੈਲੀਵਿਜ਼ਨ ਸੀਰੀਅਲ ਪਵਿੱਤਰ ਰਿਸ਼ਤਾ ਤੋਂ ਸ਼ੁਰੂ ਕੀਤਾ ਸੀ ਤੇ ਇੱਥੋਂ ਹੀ ਉਸਨੇ ਬਾਲੀਵੁੱਡ ਇੰਡਸਟਰੀ ‘ਚ ਪੈਰ ਰੱਖਿਆ ਸੀ। ਸੁਸ਼ਾਤ ਸਿੰਘ ਰਾਜਪੂਤ ਵੱਲੋਂ ਬਾਲੀਵੁੱਡ ਦੀ ਹਿੱਟ ਫਿਲਮ ਕਾਈ-ਪੋ-ਚੇ ਅਤੇ ਐਮਐੱਸ ਧੋਨੀ ਨੇ ਖੂਬ ਨਾਮ ਕਮਾਇਆ ਸੀ। ਇਸ ਤੋਂ ਇਲਾਵਾ ਉਸਨੇ ਸਾਲ 2018 ‘ਚ ਫਿਲਮ ਕੇਦਾਰਨਾਥ ਕੀਤੀ ਤੇ ਉਸਦੀ ਆਖਿਰੀ ਫਿਲਮ ਸਾਲ 2019 ”ਚ ‘ਛਿਛੋਰੇ’ ਨਾਮ ਤੋਂ ਰਿਲੀਜ਼ ਹੋਈ। ਦੱਸ ਦੇਈਏ ਕਿ ਲੰਘੀ 9 ਜੂਨ ਨੂੰ ਸੂਸ਼ਾਤ ਦੀ ਮੈਨੇਜਰ ਦਿਸ਼ਾ ਸੇਰੀਆਨ ਨੇ ਵੀ ਮੁਬੰਈ ਦੇ ਇੱਕ ਅਪਾਰਟਮੈਂਟ ਦੀ ਚੌਂਦਵੀਂ ਮੰਜਿਲ ਤੋਂ ਛਾਲ ਮਾਰਕੇ ਆਤਮ ਹੱਤਿਆ ਕਰ ਲਈ ਸੀ। ਜਿਸ ਕੋਲੋ ਕੋਈ ਵੀ ਸੁਸਾਈਡ ਨੋਟ ਤਾਂ ਨਹੀਂ ਬਰਾਮਦ ਹੋਇਆ ਸੀ ਪਰ ਓਸ ਦੀ ਮੌਤ ਸਬੰਧੀ ਜਾਂਚ ਅਜੇ ਜਾਰੀ ਸੀ। ਪੁਲਿਸ ਨੂੰ ਸੁਸ਼ਾਤ ਸਿੰਘ ਰਾਜਪੂਤ ਦੀ ਲਾਸ਼ ਉਸਦੇ ਬਾਂਦਰਾ ਸਥਿਤ ਘਰ ਅੰਦਰ ਲਟਕਦੀ ਹੋਈ ਮਿਲੀ।