Htv Punjabi
corona news Featured Fitness Health Punjab Video

ਪਿੰਡ ਦੀ 20 ਸਾਲਾ ਜਵਾਨ ਕੁੜੀ ਮੁੜ ਈ ਚਰਚਾ ‘ਚ, ਖੇਤਾਂ ਚ ਕੀਤਾ ਅਜਿਹਾ ਕੰਮ ਕਿ 25 ਪਿੰਡਾਂ ਚ ਹੋਈਆਂ ਗੱਲਾਂ, ਕੁੜੀ ਦਾ ਕਾਰਨਾਮਾਂ ਦੇਖ ਪਿੰਡ ਵਾਲਿਆਂ ਨੇ ਲਈਆਂ ਮੂੰਹ ‘ਚ ਉਂਗਲਾਂ  

ਸੰਗਰੂਰ (ਮਨਿੰਦਰ ਸਿੰਘ): ਪਿਛਲੇ ਕੁਝ ਸਮੇ ਤੋਂ ਸੰਗਰੂਰ ਦੇ ਪਿੰਡ ਕਨੋਈ ਦੀ ਇੱਕ ਨੌਜਵਾਨ ਧੀ ਅਮਨਦੀਪ ਕੌਰ ਇਲਾਕੇ ਚ ਪੂਰੀ ਚਰਚਾ ਚ ਹੈ।  ਉਹ ਝੋਨੇ ਦੀ ਫਸਲ ਲਗਾਉਣ ਤੋਂ ਪਹਿਲਾਂ ਟਰੈਕਟਰ ‘ਤੇ ਬੈਠ ਕੇ ਆਪਣੇ ਖੇਤਾਂ ‘ਚ ਸਿਰਫ ਕੱਦੂ ਹੀ ਨਹੀਂ ਕਰਦੀ ਹੈ ਬੰਦਿਆਂ ਦੇ ਬਰਾਬਰ ਖੇਤਾਂ ‘ਚ ਹੋਰ ਉਹ ਕੰਮ ਕਰਦੀ ਜਿਸ ਨੂੰ ਦੇਖ ਕੇ ਲੋਕ ਹੈਰਾਨ ਹੋ ਜਾਂਦੇ ਨੇ ਤੇ ਰੱਬ ਅੱਗੇ ਇਹੋ ਅਰਦਾਸ ਕਰਦੇ ਨ ਕਿ ਰੱਬਾ ਸਾਡੇ ਘਰ ਵੀ ਅਮਨਦੀਪ ਵਰਗੀ ਧੀ ਜਨਮ ਲਵੇ। ਅਮਨਦੀਪ ਕੌਰ ਦਾ ਕਹਿਣੈ ਕਿ ਉਹ ਪਿਲਛ਼ੇ ਤਿੰਨ ਸਾਲਾਂ ਤੋਂ ਆਪਣੇ ਪਿਤਾ ਨਾਲ ਖੇਤਾਂ ‘ਚ ਕੰਮ ਕਰਵਾ ਰਹੀ ਐ, ਅਤੇ ਨਾਲ ਨਾਲ ਪਟਿਆਲਾ ਦੇ ਖਾਲਸਾ ਕਾਲਜ ਤੋਂ ਫੂਡ ਪ੍ਰੋਸੈਸਿੰਗ ਦੀ ਪੜ੍ਹਾਈ ਵੀ ਕਰ ਰਹੀ ਐ। ਅਮਨਦੀਪ ਕੌਰ ਮੁਤਾਬਕ ਉਸਨੇ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਆਈਲੈਟਸ ਦਾ ਪੇਪਰ ਪਾਸ ਕਰਕੇ ਸਾਢੇ ਛੇ ਬੈਂਡ ਹਾਸਲ ਕੀਤੇ ਸਨ ਅਤੇ ਉਸ ਨੂੰ ਵਿਦੇਸ਼ ਜਾਣ ਲਈ ਆਫਰ ਲੈਟਰ ਵੀ ਮਿਲ ਚੁੱਕੀ ਸੀ। ਪਰ ਉਸਨੇ ਵਿਦੇਸ਼ ਜਾਣ ਦਾ ਆਪਣਾ  ਵਿਚਾਰ ਬਦਲ ਕੇ ਆਪਣੇ ਪਿਤਾ ਨਾਲ ਖੇਤਾਂ ‘ਚ ਕੰਮ ਕਰਨ ਨੂੰ ਤਰਜੀਹ ਦੇਣੀ ਠੀਕ ਸਮਝੀ।
ਦੂਜੇ ਪਾਸੇ ਅਮਨਦੀਪ ਕੌਰ ਦੇ ਪਿਤਾ ਦਾ ਹਰਮਿਲਾਪ ਸਿੰਘ ਦਾ ਕਹਿਣੈ ਕਿ ਉਨਾਂ ਦੀ ਧੀ ਨੇ ਸਤਾਰਾਂ ਸਾਲ ਦੀ ਉਮਰ ‘ਚ ਉਨ੍ਹਾਂ ਨਾਲ ਖੇਤੀ ‘ਚ ਹੱਥ ਵਟਾਉਣਾ ਸ਼ੁਰੂ ਕਰ ਦਿੱਤਾ ਸੀ…ਅਤੇ ਹੁਣ ਉਹ ਵੀਹ ਸਾਲ ਦੀ ਹੋ ਚੁੱਕੀ ਐ ਤੇ ਤਕਰੀਬਨ ਖੇਤੀ ਦਾ ਸਾਰਾ ਕੰਮ ਕਰਨਾ ਸਿੱਖ ਗਈ ਐ।
ਅਮਨਦੀਪ ਕੌਰ ਉਨ੍ਹਾਂ ਲੋਕਾਂ ਲਈ ਇੱਕ ਮਿਸਾਲ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਐ ਜਿਹੜੇ ਲੋਕ ਧੀਆਂ ਨੂੰ ਬੋਝ ਸਮਝਦੇ ਨੇ ਤੇ ਕੁੱਖਾਂ ਅੰਦਰ ਹੀ ਉਨ੍ਹਾਂ ਦਾ ਕਤਲ ਕਰ ਦਿੰਦੇ ਨੇ। ਪਰ ਲੋੜ ਐ ਅਜਿਹੇ ਲੋਕਾਂ ਨੂੰ ਕੁੜੀਆਂ ਨਾਲ ਵਿਤਕਰਾ ਕਰਨਾ ਛੱਡ ਕੇ ਉਨ੍ਹਾਂ ਦੀ ਚੰਗੀ ਪਰਵਰਿਸ਼ ਕਰਨ ਦੀ।  ਤਾਂ ਜੋ ਉਨ੍ਹਾਂ ਨੂੰ ਸਮਾਜ ‘ਚ ਹੋ ਰਹੇ ਚੰਮੇ ਮਾੜੇ ਕੰਮਾਂ ਦੀ ਸਮਝ ਆ ਸਕੇ ਤਾਂ ਕਿ ਹਰ ਕੋਈ ਅਮਨਦੀਪ ਦੇ ਮਾਪਿਆਂ ਵਾਗੂੰ ਛਾਤੀ ਠੋਕ ਕੇ ਆਪਣੀ ਧੀ ‘ਤੇ ਮਾਣ ਕਰ ਸਕੇ।

Related posts

ਪਾਣੀ ਕਰਕੇ ਟਾਪੂ ਬਣ ਚੁੱਕੇ ਪਿੰਡ ‘ਚ ਅਚਾਨਕ ਆਗੇ ਮੁਸਲਮਾਨਾਂ ਦੇ ਮੁੰਡੇ, ਅੱਗੇ ਦੇਖੋ ਕੀ ਹੋਇਆ

htvteam

ਇਸ ਸ਼ਹਿਰ ‘ਚ ਹੁਣੇ ਹੁਣੇ ਵਾਪਰਿਆ ਵੱਡਾ ਹਾਦਸਾ, 8 ਸਾਲ ਦੀ ਛੋਟੀ ਬੱਚੀ ਸਮੇਤ 12 ਦਾ ਦੇਖੋ ਕਿਵੇਂ ਬਣ ਗਿਆ….

Htv Punjabi

ਯੂਕੇ ਤੋਂ ਆ ਗਈ ਵੱਡੀ ਖੁਸ਼ਖਬਰੀ

htvteam

Leave a Comment