Htv Punjabi
Punjab

ਪਲਾਟ ਦੀ ਖੁਦਾਈ ਕਰਦੇ ਹੋਏ ਮਜ਼ਦੂਰਾਂ ਨੂੰ ਦਿਖੀ ਅਜਿਹੀ ਚੀਜ਼, ਖੁਲ੍ਹੀ ਰਹਿ ਗਈ ਅੱਖਾਂ ਅਤੇ ਮੱਚ ਗਈ ਭੱਜ ਦੋੜ

ਲੁਧਿਆਣਾ ; ਇੱਥੋਂ ਦੇ ਮਜ਼ਦੂਰ ਜਦੋਂ ਪਲਾਟ ਦੀ ਖੁਦਾਈ ਕਰਨ ਲੱਗੇ ਤਾਂ ਇਹ ਚੀਜ਼ ਦੇਖ ਕੇ ਉਨ੍ਹਾਂ ਦੀ ਅੱਖਾਂ ਫਟੀਆਂ ਰਹਿ ਗਈਆਂ ਅਤੇ ਭੱਜ ਦੌੜ ਮੱਚ ਗਈ l ਜਾਂਚ ਕਰਨ ਤੋਂ ਬਾਅਦ ਉਹ ਚੀਜ਼ ਬੰਬ ਨਿਕਲੀ l ਪੰਜਾਬ ਦੇ ਲੁਧਿਆਣਾ ਵਿੱਚ ਪਿੰਡ ਗਿੱਲ ਦੇ ਰਿਗ ਰੋਡ ‘ਤੇ ਕਲੋਨੀ ਦੇ ਪਲਾਟ ਵਿੱਚ ਖੁਦਾਈ ਦੇ ਦੌਰਾਨ ਬੰਬ ਮਿਲੇ l ਖੁਦਾਈ ਕਰ ਰਹੇ ਮਜ਼ਦੂਰ ਨੇ ਪਹਿਲਾਂ ਆਪਣੇ ਠੇਕੇਦਾਰ ਨੂੰ ਦੱਸਿਆ l
ਇਸ ਦੇ ਬਾਅਦ ਪੁਲਿਸ ਕੰਟਰੋਲ ਰੂਮ ‘ਤੇ ਸੂਚਨਾ ਦਿੱਤੀ l ਬੰਬ ਮਿਲਣ ਦੀ ਸੂਚਨਾ ਦੇ ਬਾਅਦ ਪੁਲਿਸ ਵਿੱਚ ਭੱਜ ਦੌੜ ਮਚ ਗਈ l ਥਾਣਾ ਡੇਹਲੋਂ ਦੇ ਐਸਐਚਓ ਸੁਖਦੇਵ ਸਿੰਘ ਪੁਲਿਸ ਫੋਰਸ ਦੇ ਨਾਲ ਮੌਕੇ ‘ਤੇ ਪਹੁੰਚ ਗਏ l ਪੁਲਿਸ ਨੂੰ ਮੌਕੇ ਤੋਂ 10 ਤੋਂ 15 ਬੰਬ ਮਿਲੇ ਹਨ ਜਿਨ੍ਹਾਂ ‘ਤੇ ਜੰਗ ਲੱਗੀ ਹੋਈ ਸੀ l ਇਸ ਵਿੱਚ ਕੁਝ ਰਾਕੇਟ ਲਾਂਚਰ ਦੇ ਖੋਲ੍ਹ ਸਨ ਅਤੇ ਕੁਝ ਹੱਥਗੋਲੇ l
ਪੁਲਿਸ ਨੇ ਇਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਗਿਆ ਹੈ l ਜਿੱਥੇ ਬੰਬ ਮਿਲੇ ਹਨ ਰਾਤ ਹੋਣ ਦੇ ਕਾਰਨ ਪੁਲਿਸ ਨੇ ਉੱਥੇ ਦੀ ਖੁਦਾਈ ਬੰਦ ਕਰਵਾ ਦਿੱਤੀ ਹੈ l ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਗਿਲ ਦੇ ਰਿਗ ਰੋਡ ‘ਤੇ ਗੁਰਪ੍ਰੀਤ ਨਾਮ ਦੀ ਔਰਤ ਨੇ ਪਲਾਟ ਲਿਆ ਸੀ l ਦੋ ਦਿਨ ਪਹਿਲਾਂ ਹੀ ਉਸ ਨੇ ਵਿਵੇਕ ਠੇਕੇਦਾਰ ਨੂੰ ਖੁਦਾਈ ਦਾ ਕੰਮ ਦਿੱਤਾ ਸੀ l
ਉਸ ਠੇਕੇਦਾਰ ਦਾ ਮਜ਼ਦੂਰ ਚੰਦਰਭਾਨ ਪਲਾਟ ਦੀ ਖੁਦਾਈ ਕਰ ਰਿਹਾ ਸੀ l ਐਤਵਾਰ ਦੇਰ ਸ਼ਾਮ ਖੁਦਾਈ ਦੇ ਦੌਰਾਨ ਉਸ ਨੂੰ ਇੱਕ ਬੰਬ ਮਿਲਿਆ l ਇਸ ਦੇ ਬਾਅਦ ਜਦ ਉਸ ਨੇ ਅੱਗੇ ਦੀ ਖੁਦਾਈ ਕੀਤੀ ਤਾਂ ਇੱਕ ਹੋਰ ਬੰਬ ਮਿਲਿਆ l ਉਹ ਡਰ ਗਿਆ ਅਤੇ ਠੇਕੇਦਾਰ ਨੂੰ ਸਾਰੀ ਗੱਲ ਦੱਸੀ l ਇਸ ਦੇ ਬਾਅਦ ਜਦ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੇ ਖੁਦਾਈ ਸ਼ੁਰੂ ਕੀਤੀ l

Related posts

ਹਸਪਤਾਲ ਚ ਬੱਚੇ ਚੋਰੀ ਕਰਦੀ ਫੜ੍ਹ ਲਈ ਜਨਾਨੀ, ਹੋਇਆ ਹੰਗਾਮਾ

htvteam

ਕੁੜੀ ਨੇ ਮੁੰਡਾ ਨੂੰ ਵਿਆਹ ਕਰਵਾਉਣ ਤੋਂ ਕੀਤੀ ਨਾਂਹ, ਮੁੰਡੇ ਨੇ ਰਾਹ ਕਰਤਾ ਸਾਫ

htvteam

ਵਿਆਹ ‘ਤੋਂ ਬਾਅਦ ਮੁੰਡੇ ਨੇ ਥਾਣੇ ਮੂਹਰੇ ਕਰਤਾ ਅਜਿਹਾ ਕੰਮ

htvteam

Leave a Comment