Htv Punjabi
Punjab

ਓਐਚਈ ਕੇਬਲ ਟੁੱਟ ਜਾਣ ਨਾਲ ਲੱਗੀ ਆਮਰਪਾਲੀ ਐਕਸਪ੍ਰੈਸ ਨੂੰ ਐਮਰਜੈਂਸੀ ਬਰੇਕ, ਕਈ ਹੋਰ ਟਰੇਨਾਂ ਹੋਈਆਂ ਲੇਟ ਤਾਂ ਕੁਝ ਨੂੰ ਕਰਨਾ ਪਿਆ ਰੱਦ

ਜਲੰਧਰ : ਦਿੱਲੀ ਅੰਮ੍ਰਿਤਸਰ ਰੇਲ ਟਰੈਕ ਖਾਸਾ ਪ੍ਰਭਾਵਿਤ ਰਿਹਾ l ਦੱਸਿਆ ਜਾਂਦਾ ਹੈ ਕਿ ਕਟਿਹਾਰ ਤੋਂ ਅੰਮ੍ਰਿਤਸਰ ਜਾ ਰਹੀ ਟਰੇਨ ਨੰਬਰ 15707 ਆਮਰਪਾਲੀ ਐਕਸਪ੍ਰੈਸ ਦੇ ਇੰਜਨ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ l ਬਾਅਦ ਵਿੱਚ ਪਤਾ ਲੱਗਿਆ ਕਿ ਗੱਡੀ ਦੇ ਇੰਜਨ ਵਿੱਚ ਕੋਈ ਖਰਾਬੀ ਨਹੀਂ ਸੀ, ਬਲਕਿ ਓਐਚਈ ਕੇਬਲ ਟੁੱਟ ਜਾਣ ਦੀ ਵਜ੍ਹਾ ਨਾਲ ਅਜਿਹਾ ਹੋਇਆ ਹੈ l ਇਸ ਦੇ ਕਾਰਨ ਚੱਲਦੀ ਟਰੇਨ ਬਾਧਿਤ ਹੋ ਗਿਆ l ਰੇਲਵੇ ਪ੍ਰਬੰਧਨ ਨੂੰ ਪਰੇਸ਼ਾਨੀ ਹੋਈ, ਉੱਥੇ ਹੀ ਟਰੇਨਾਂ ਲੇਟ ਹੋ ਜਾਣ ਦੀ ਵਜ੍ਹਾ ਨਾਲ ਯਾਤਰੀ ਵਿੱਚ ਦਿੱਕਤ ਵਿੱਚ ਰਹੇ l ਕਈ ਟਰੇਨਾਂ ਕਾਫੀ ਦੇਰੀ ਨਾਲ ਆਪਣੀ ਮੰਜ਼ਿਲ ‘ਤੇ ਪਹੁੰਚੀਆਂ ‘ਤੇ ਕਈਆਂ ਨੂੰ ਰੱਦ ਵੀ ਕਰਨਾ ਪਿਆ l
ਮਿਲੀ ਜਾਣਕਾਰੀ ਦੇ ਅਨੁਸਾਰ ਬਿਹਾਰ ਦੇ ਕਟਿਹਾਰ ਤੋਂ ਚੱਲ ਕੇ ਅੰਮ੍ਰਿਤਸਰ ਦੇ ਲਈ ਟਰੈਕ ‘ਤੇ ਦੌੌੜ ਰਹੀ ਆਮਰਪਾਲੀ ਐਕਸਪ੍ਰੈਸ ਕਰੀਬ 10 ਵਜੇ ਉਸ ਸਮੇਂ ਗੁਰਾਇਆ ਕਸਬੇ ਦੇ ਕੋਲ ਖੜ੍ਹੀ ਹੋ ਗਈ, ਜਦ ਇਸ ਦੇ ਇੰਜਣ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ l ਜਦ ਰੇਲਵੇ ਦੀ ਇੰਜਨੀਅਰਿੰਗ ਟੀਮ ਨੇ ਇਸ ‘ਤੇ ਕੰਮ ਸ਼ੁਰੂ ਕੀਤਾ ਤਾਂ ਪਤਾ ਲੱਗਿਆ ਕਿ ਗੁਰਾਇਆਂ ਦੇ ਕੋਲ ਪਾਵਰ ਲਾਈਨ ਟੁੱਟਣ ਦੀ ਵਜ੍ਹਾ ਤੋਂ ਲੁਧਿਆਣਾ ਤੋਂ ਅੰਮ੍ਰਿਤਸਰ ਆਉਣ ਵਾਲੀ ਇਲੈਕਟ੍ਰਿਕ ਟਰੇਨਾ ਦਾ ਕਨੈਕਸ਼ਨ ਕੱਟ ਗਿਆ ਸੀ l ਇਸੀ ਦੇ ਕਾਰਨ ਆਮਰਪਾਲੀ ਐਕਸਪ੍ਰੈਸ ਨੂੰ ਬਰੇਕ ਲੱਗ ਗਈ, ਰੇਲਵੇ ਪ੍ਰਸ਼ਾਸਨ ਜ਼ਾਰੀ ਕਰ ਟਰੇਨਾਂ ਨੂੰ ਆਪਣੇ ਪਿਛਲੇ ਸਟੇਸ਼ਨਾਂ ‘ਤੇ ਹੀ ਰੋਕ ਦਿੱਤਾ l

Related posts

ਬੱਕਰੀ ਦੇ ਦੁੱਧ ਨਾਲ ਪੀਸਕੇ ਖਾ ਲਓ ਆਹ ਲੱਕੜ, ਕੱਢੇਗੀ ਭਮੱਕੜ

htvteam

ਅੰਤਰਾਸ਼ਟਰੀ ਕੱਬਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ

htvteam

ਭੀੜੀ ਗਲੀ ਚ ਹੋ ਗਏ ਟਾਕਰੇ, ਭੱਜੀਆਂ ਫਿਰਨ ਜਨਾਨੀਆਂ

htvteam

Leave a Comment