Htv Punjabi
Punjab

ਮੁੰਡਾ ਹੋਟਲ ‘ਚ ਜਾ ਕੇ ਮੰਗਦਾ ਸੀ ਆਹ ਚੀਜ਼, ਮਾਲਕਾਂ ਨੂੰ ਆ ਗਿਆ ਗੁੱਸਾ, ਕੁੱਟ ਕੁੱਟ ਮਾਰਤਾ

ਅੰਮ੍ਰਿਤਸਰ : ਇੱਥੋਂ ਦੇ ਰਣਜੀਤ ਐਵੀਨਿਊ ਸਥਿਤ ਸ਼ੋਸ਼ਲ ਸਾਈਟ ਰੈਸਟੋਰੈਂਟ ਵਿੱਚ ਨਿਊ ਈਅਰ ਪਾਰਟੀ ਮਨਾਉਣ ਪਹੁੰਚੇ ਨੌਜਵਾਨ ਅਤੇ ਉਸਦੇ ਦੋਸਤਾਂ ਨੇ ਪਹਿਲਾਂ ਨਵੇਂ ਸਾਲ ਦਾ ਜਸ਼ਨ ਮਨਾਇਆ l ਉਸ ਤੋਂ ਬਾਅਦ ਉਨ੍ਹਾਂ ਨੇ ਹੋਟਲ ਵਾਲਿਆਂ ਤੋਂ ਰੋਟੀ ਮੰਗੀ, ਪਰ ਹੋਟਲ ਵਾਲਿਆਂ ਨੇ ਰੋਟੀ ਦੇਣ ਤੋਂ ਮਨ੍ਹਾਂ ਕਰ ਦਿੱਤਾ l ਜਿਸ ਕਰਕੇ ਉਸਦਾ ਹੋਟਲ ਵਾਲਿਆਂ ਨਾਲ ਝਗੜਾ ਹੋ ਗਿਆ, ਇਹ ਝਗੜਾ ਇਨ੍ਹਾਂ ਵੱਧ ਗਿਆ ਕਿ ਹੋਟਲ ਵਾਲਿਆਂ ਨੇ ਬਾਹਰ ਤੋਂ ਬਾਊਂਸਰ ਬੁਲਾ ਕੇ ਉਨ੍ਹਾਂ ਮੁੰਡਿਆਂ ਦੀ ਕੁੱਟ ਮਾਰ ਕਰਵਾਈ l ਕੁੱਟਮਾਰ ਕਰਨ ਤੋਂ ਬਾਅਦ ਹੋਟਲ ਵਾਲਿਆਂ ਨੇ ਉਸ ਮੁੰਡੇ ਤੇ ਉਸਦੇ ਦੋਸਤਾਂ ਨੂੰ ਬਾਹਰ ਸੜਕ ‘ਤੇ ਸੁੱਟ ਦਿੱਤਾ ਗਿਆ l ਜਿਸ ਮੁੰਡੇ ਦੀ ਕੁੱਟ ਮਾਰ ਕੀਤੀ ਉਸ ਦੇ ਦੋਸਤਾਂ ਨੇ ਉਸ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ, ਜਿੱਥੇ ਕਿ ਉਸਨੇ ਦਮ ਤੋੜ ਦਿੱਤਾ l ਮ੍ਰਿਤਕ ਦੀ ਪਹਿਚਾਣ ਹਰਜੀਤ ਸਿੰਘ ਦੇ ਰੂਪ ਵੱਜੋਂ ਹੋਈ ਹੈ l ਮੌਕੇ ‘ਤੇ ਪਹੁੰਚੀ ਪੁਲਿਸ ਲਾਸ਼ ਦਾ ਪੋਸਟਮਾਰਟਮ ਕਰਵਾ ਰਹੀ ਹੈ ਅਤੇ ਪੁਲਿਸ ਨੇ ਨੌਜਵਾਨ ਦੇ ਦੋਸਤਾਂ ਦੇ ਬਿਆਨਾਂ ‘ਤੇ ਦੋ ਬਾਊਂਸਰਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ l

Related posts

ਸੁਮੇਧ ਸਿੰਘ ਸੈਣੀ ਨੂੰ ਲੈ ਕੇ ਅਦਾਲਤ ਦਾ ਵੱਡਾ ਫੈਸਲਾ

htvteam

ਬਾਰਡਰ ਵਾਲੇ ਪਾਸੇ ਪਿਆ ਰੌਲਾ ਚੂੜੈਲ ਆਗੀ ਚੂੜੈਲ ਆਗੀ, ਕਰਫਿਊ ਦੌਰਾਨ ਸੁੰਨੀਆਂ ਥਾਂਵਾਂ ‘ਤੇ ਕਈਆਂ ਨੂੰ ਚਿੰਬੜੀ, ਕੀਆਂ ਨੂੰ ਚੜ੍ਹਿਆ ਬੁਖਾਰ, ਕਈ…

Htv Punjabi

ਕੇਲੇ ਨਾਲ ਖਾਧੀ ਦੇਸੀ ਗੋਲੀ ਦਿਨ ਰਾਤ ਕਰਦੀ ਹੈ ਕਮਾਲ

htvteam

Leave a Comment