ਲੁਧਿਆਣਾ : ਖੁਦ ਨੂੰ ਵਕੀਲ ਦੱਸ ਕੇ ਮੁਲਜ਼ਮ ਨੇ ਔਰਤ ਦਾ ਪਤੀ ਨਾਲ ਚੱਲ ਰਹੇ ਤਲਾਕ ਸੰਬੰਧੀ ਕੇਸ ਲੜਨ ਦੀ ਗੱਲ ਕਹਿਕੇ ਔਰਤ ਦਾ ਘਰ ਆਪਣੇ ਨਾਮ ਕਰਵਾ ਲਿਆ l ਔਰਤ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਘਰ ਦਾ ਬਿਜਲੀ ਦਾ ਕੁਨੈਕਸ਼ਨ ਆਪਣੀ ਮਾਂ ਦੇ ਨਾਮ ਕਰਵਾ ਲਿਆ l ਇਸ ਤੋਂ ਬਾਅਦ ਮੁਲਜ਼ਮ ਨੇ ਉਸ ਔਰਤ ਅਤੇ ਉਸਦੀ ਮਾਂ ਦੇ ਨਾਲ ਮਾਰ ਕੁੱਟ ਕਰਕੇ ਘਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ.ਇਸ ਬਾਰੇ ਵਿੱਚ ਥਾਣਾ ਦੁਗਰੀ ਨੇ ਗੁਰਵੀਰ ਸਿੰਘ ਅਤੇ ਉਸਦੀ ਮਾਂ ਸੁਰਿੰਦਰ ਕੌਰ ਅਤੇ ਡੇਹਲੋਂ ਨਿਵਾਸੀ ਪਰਮਜੀਤ ਸਿੰਘ ਤੇ ਮਾਮਲਾ ਦਰਜ ਕਰ ਲਿਆ ਹੈ l
ਪੁਲਿਸ ਨੇ ਇਹ ਮਾਮਲਾ ਬਬਲੀ ਸੂਦ ਦੀ ਸ਼ਿਕਾਇਤ ‘ਤੇ ਦਰਜ ਕੀਤਾ ਹੈ l ਸ਼ਿਕਾਇਤ ਵਿੱਚ ਬਬਲੀ ਨੇ ਦੱਸਿਆ ਕਿ ਉਸਦਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ l ਬਬਲੀ ਨੇ ਕਿਹਾ ਕਿ ਉਸਨੂੰ ਮੁਲਜ਼ਮ ਗੁਰਵੀਰ ਸਿੰਘ ਮਿਲਿਆ, ਜਿਸ ਨੇ ਕਿ ਖੁਦ ਨੂੰ ਪੇਸ਼ੇ ਵੱਜੋਂ ਇੱਕ ਵਕੀਲ ਦੱਸਿਆ l ਇਸ ਤੋਂ ਬਾਅਦ ਮੁਲਜ਼ਮ ਗੁਰਵੀਰ ਸਿੰਘ ਨੇ ਔਰਤ ਦਾ ਕੇਸ ਲੜਨ ਦੀ ਗੱਲ ਕਹੀ ਅਤੇ ਉਸ ਤੋਂ ਕੇਸ ਦੀ ਫ਼ਾਈਲ ਪੂਰੀ ਕਰਨ ਦੇ ਬਹਾਨੇ ਸਾਰੇ ਕਾਗਜ਼ ਮੰਗਵਾ ਲਏ l ਇਸ ਤੋਂ ਬਾਅਦ ਜ਼ਾਲੀ ਕਾਗਜ਼ ਬਣਵਾ ਕੇ ਘਰ ਦਾ ਬਿਜਲੀ ਦਾ ਕੁਨੈਕਸ਼ਨ ਆਪਣੇ ਨਾਮ ਕਰਵਾਇਆ ਅਤੇ ਬਬਲੀ ‘ਤੇ ਉਸਦੀ ਮਾਂ ਦੀ ਮਾਰ ਕੁੱਟ ਕਰਕੇ ਘਰ ‘ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ l
