Htv Punjabi
Punjab

ਨਵੇਂ ਵਿਆਹੇ ਜੋੜ੍ਹੇ ਦੀ ਕਾਰ ਦੀ ਆਹ ਹਰਕਤ ਨੇ ਕਰਾਤਾ ਵੱਡਾ ਕਾਂਡ ਖਤਮ ਕਰਤੀਆਂ ਤਿੰਨ ਜ਼ਿੰਦਗੀਆਂ ਕਾਰ ਵਿਚਲੇ ਹਾਲਾਤ ਦੇਖ ਪੁਲਿਸ ਵਾਲੇ ਵੀ ਹੈਰਾਨ

ਮੋਗਾ : ਮੋਗਾ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ l ਇਨ੍ਹਾਂ ਵਿੱਚੋਂ ਇੱਕ ਨਵਾਂ ਵਿਆਹਿਆ ਜੋੜਾ ਵੀ ਸ਼ਾਮਿਲ ਸੀ l ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਦੀ ਕਾਰ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਵਿੱਚ ਕੁਝ ਲੋਕ ਰਿਸ਼ਤੇਦਾਰੀ ਵਿੱਚੋਂ ਵਾਪਸ ਆ ਰਹੇ ਸਨ l ਹਾਦਸਾ ਇੰਨਾ ਭਿਅੰਕਰ ਸੀ ਕਿ ਨਵੇਂ ਵਿਆਹੇ ਜੋੜੇ ਸਮੇਤ ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ l ਜ਼ਖ਼ਮੀਆਂ ਵਿੱਚ ਦੋ ਔਰਤਾਂ ਦੀ ਹਾਲਤ ਗੰਭੀਰ ਹੋੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ l

ਮਿਲੀ ਜਾਣਕਾਰੀ ਦੇ ਅਨੁਸਾਰ ਰਾਏਕੋਟ ਨਿਵਾਸੀ ਜਸਪਾਲ ਸਿੰਘ ਅਤੇ ਉਸਦੀ ਪਤਨੀ ਗੁਰਪ੍ਰੀਤ ਕੌਰ ਦਾ ਦੋ ਮਹੀਨੇ ਪਹਿਲਾਂ ਵਿਆਹ ਹੋਇਆ ਸੀ l ਸ਼ਨੀਵਾਰ ਨੂੰ ਦੋਨੋਂ ਇੰਡੀਕਾ ਕਾਰ ਵਿੱਚ ਮੋਗਾ ਤੋਂ ਰਾਏਕੋਟ ਵਾਪਸ ਆ ਰਹੇ ਸਨ l ਉਨ੍ਹਾਂ ਦੇ ਨਾਲ ਗੁਰਪ੍ਰੀਤ ਕੌਰ ਦੀ 18ਸਾਲਾ ਭੈਣ ਪ੍ਰਦੀਪ ਕੌਰ ਵੀ ਸੀ l ਥਾਣਾ ਮਹਿਨਾ ਦੇ ਕੋਲ ਹਾਈਵੇ ‘ਤੇ ਅਚਾਨਕ ਟਾਟਾ ਇੰਡੀਕਾ ਕਾਰ ਦਾ ਸੰਤੁਲਨ ਵਿਗੜਨ ਕਾਰਨ ਡੀਵਾਈਡਰ ਨਾਲ ਟਕਰਾ ਕੇ ਸੜਕ ਦੇ ਦੂਜੇ ਪਾਸੇ ਜਾ ਗਿਰੀ l ਇਸ ਦੌਰਾਨ ਸਾਹਮਣੇ ਤੋਂ ਆ ਰਹੀ ਸਕਾਰਪੀਓ ਕਾਰ ਵੀ ਵਿੱਚ ਵੱਜੀ l ਥਾਣਾ ਮਹਿਨਾ ਦੇ ਐਸਐਚਓ ਦਿਲਬਾਗ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਸਾਰੇ ਜ਼ਖ਼ਮੀਆਂ ਅਤੇ ਮ੍ਰਿਤਕਾਂ ਨੂੰ ਸਿਵਿਲ ਹਸਪਤਾਲ ਵਿੱਚ ਲੈ ਜਾਇਆ ਗਿਆ l

Related posts

ਲਓ ਜੀ ਹੁਣ ਦੇਵਮਾਨ ਨੇ ਕਰਤਾ ਚੰਨੀ ਤੇ ਪਲਟਵਾਰ

htvteam

ਪਾਣੀ ਨਾਲ ਡੁੱਬਿਆ ਪੰਜਾਬ ਦਾ ਆਹ ਵੱਡਾ ਸ਼ਹਿਰ

htvteam

4 ਸਾਲ ਦੇ ਮਾਸੂਮ ਦੀ ਦੁਨੀਆਂ ਉਜਾੜ ਗਏ 25 ਦਰਿੰਦੇ; ਰੋ ਰੋ ਹੋਇਆ ਬੁਰਾ ਹਾਲ

htvteam

Leave a Comment